Headlines

ਭਦੌੜ ਨਗਰ ਵਾਸੀਆਂ ਵੱਲੋਂ ਅਖੰਡ – ਪਾਠ 16 ਜੂਨ ਨੂੰ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ ) ਕੈਨੇਡਾ ‘ਚ ਰਹਿੰਦੇ ਭਾਰਤੀ ਪੰਜਾਬ ਦੇ ਜਿਲ੍ਹਾ ਬਰਨਾਲਾ ‘ਚ ਪੈਂਦੇ ਭਦੌੜ ਨਗਰ ਵਾਸੀਆਂ ਵੱਲੋਂ ਹਰ ਸਾਲ ਦੀ ਤਰਾਂ ਸੰਤ ਬਾਬਾ ਭਾਨ ਸਿੰਘ ਅਤੇ ਸੰਤ ਬਾਬਾ ਹਰਨਾਮ ਸਿੰਘ (ਸੰਤ ਬਾਬਾ ਲੇਖ ਰਾਜ ਜੀ) ਨੂੰ ਸਿਜਦਾ ਕਰਨ ਲਈ ਸਰੀ ਵਿਖੇ 152 ਸਟ੍ਰੀਟ ਦੀ 68 ਐਵੀਨਿਊ ‘ਤੇ ਸਥਿੱਤ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ 16 ਜੂਨ ਦਿਨ ਸ਼ੁੱਕਰਵਾਰ ਨੂੰ ਅਖੰਡ-ਪਾਠ ਅਰੰਭ ਕਰਵਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ 18 ਜੂਨ ਦਿਨ ਐਤਵਾਰ ਨੂੰ ਭੋਗ ਪਾਇਆ ਜਾਵੇਗਾ। ਕੈਨੇਡਾ ‘ਚ ਰਹਿ ਰਹੇ ਭਦੌੜ ਨਗਰ ਨਾਲ ਸੰਬੰਧਤ ਸਭਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸ਼ੁੱਭ ਦਿਹਾੜੇ ਮੌਕੇ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਲਈ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਰੀ ਵਿਖੇ ਜ਼ਰੂਰ ਪਹੁੰਚਣ ਦੀ ਕ੍ਰਿਪਾਲਤਾ ਕਰਨ ਅਤੇ ਸੇਵਾ ਵਿੱਚ ਆਪਣਾ ਯੋਗਦਾਨ ਪਾ ਕੇ ਗੁਰੂ ਪਾਤਿਸ਼ਾਹ ਦਾ ਅਸ਼ੀਰਵਾਦ ਪ੍ਰਾਪਤ ਕਰਨਾ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਰੱਬੀ ਬਾਣੀ ਦਾ ਕੀਰਤਨ ਹੋਵੇਗਾ। ਹੋਰ ਜਾਣਕਾਰੀ ਲੈਣ ਲਈ ਪ੍ਰਦੀਪ ਸ਼ਰਮਾ (ਪੱਪੂ) 604-551-7840 ਜਾਂ ਫਿਰ ਕਾਲਾ ਸਰਪੰਚ ਨਾਲ 778-223-3800 ਫ਼ੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।