Headlines

ਤਰਨ ਤਾਰਨ ਵਿਖ਼ੇ 24 ਜੂਨ ਦੀ ਭਾਜਪਾ ਰੈਲੀ ਇਤਿਹਾਸ ਸਿਰਜੇਗੀ – ਹਰਜੀਤ ਸੰਧੂ  

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,19 ਜੂਨ-
ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਦਿਨੋਂ ਦਿਨ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦੇ ਪਿੰਡਾਂ ਵਿੱਚ ਵੀ ਲੋਕ ਖੁੱਲ੍ਹ ਕੇ ਭਾਜਪਾ ਦਾ ਸਾਥ ਦੇ ਰਹੇ ਹਨ।ਇਸੇ ਤਹਿਤ ਜ਼ਿਲਾ ਤਰਨ ਤਾਰਨ ਵਿੱਚ ਭਾਜਪਾ ਆਪਣਾ ਮਜ਼ਬੂਤ ਅਧਾਰ ਕਾਇਮ ਕਰ ਚੁੱਕੀ ਹੈ ਅਤੇ 24 ਜੂਨ ਨੂੰ ਤਰਨ ਤਾਰਨ ਵਿਖ਼ੇ ਭਾਜਪਾ ਦੀ ਵਿਸ਼ਾਲ ਰੈਲੀ ਹੋਵੇਗੀ,ਜਿਸ ਵਿੱਚ ਰਿਕਾਰਡਤੋੜ ਇਕੱਠ ਹੋਵੇਗਾ।ਇਹ ਰੈਲੀ ਜ਼ਿਲੇ ਵਿੱਚ ਨਵਾਂ ਸਿਆਸੀ ਇਤਿਹਾਸ ਸਿਰਜੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕੀਤਾ।ਉਹਨਾਂ ਨੇ ਰੈਲੀ ਦੀ ਸਫਲਤਾ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਅਤੇ ਹਰੇਕ ਪਿੰਡ ਵਿੱਚੋਂ ਲੋਕਾਂ ਨੂੰ ਰੈਲੀ ਵਿੱਚ ਪੁੱਜਣ ਦੀ ਅਪੀਲ  ਵੀ ਕੀਤੀ ਗਈ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਾਰਟੀ ਦੇ ਜ਼ਿਲਾ ਸਹਿ ਇੰਚਾਰਜ ਨਰੇਸ਼ ਸ਼ਰਮਾ ਨੇ ਕਿਹਾ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਸੂਬੇ ਅਤੇ ਕੇਂਦਰ ਦੀ ਲੀਡਰਸ਼ਿਪ ਪਹੁੰਚ ਰਹੀ ਹੈ।ਇਸ ਮੌਕੇ ਮੀਟਿੰਗ ਵਿੱਚ ਜਿਲਾ ਜਨਰਲ ਸਕੱਤਰ ਗੁਰਮੁੱਖ ਸਿੰਘ ਘੁੱਲਾ ਬਲੇਅਰ,ਜਿਲਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਸੂਬਾ ਕਾਰਜਕਾਰਨੀ ਮੈਂਬਰ ਰਾਮ ਲਾਲ,ਅਨੂਪ ਸਿੰਘ ਭੁੱਲਰ, ਬਲਵਿੰਦਰ ਸਿੰਘ ਰੈਸ਼ੀਆਣਾ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਜਸਮੀਤ ਸਿੰਘ ਵਾਲੀਆ,ਅਤੁਲ ਜੈਨ ਪੱਟੀ,ਸ਼ਿਵ ਸੋਨੀ ਹਰੀਕੇ,ਹਰਪ੍ਰੀਤ ਸਿੰਘ ਮੂਸੇ,ਸਾਬਕਾ ਪ੍ਰਧਾਨ ਚੰਦਰ ਅਗਰਵਾਲ,ਸਾਬਕਾ ਯੁਵਾ ਮੋਰਚਾ ਪ੍ਰਧਾਨ ਰਾਣਾ ਗੁਲਬੀਰ ਸਿੰਘ,ਯੁਵਾ ਮੋਰਚੇ ਦੇ ਆਗੂ ਤਰੁਣ ਜੋਸ਼ੀ,ਜ਼ਿਲਾ ਸਕੱਤਰ ਜਸਵੰਤ ਸਿੰਘ ਸੋਹਲ, ਕੁਲਦੀਪ ਸਿੰਘ ਬੱਬੂ, ਵਿਕਾਸ ਕੁਮਾਰ ਮਿੰਟਾ, ਲਖਵਿੰਦਰ ਸਿੰਘ ਮੱਖੀ ਕਲਾਂ,ਮਹਿਲਾ ਮੋਰਚੇ ਦੇ ਪ੍ਰਧਾਨ ਬੀਬੀ ਅਮਨਦੀਪ ਕੌਰ ਉੱਪਲ,ਐਸਸੀ ਮੋਰਚੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ,ਬੀਸੀ ਮੋਰਚੇ ਦੇ ਪ੍ਰਧਾਨ ਸਾਹਿਬ ਸਿੰਘ ਸੁੱਗਾ,ਮੰਡਲ ਪ੍ਰਧਾਨ ਪਵਨ ਕੁੰਦਰਾ,ਮੇਹਰ ਸਿੰਘ ਬਾਣੀਆਂ,ਕੁਲਦੀਪ ਸਿੰਘ ਮੱਲਮੋਹਰੀ,ਪਵਨ ਦੇਵਗਨ ਚੋਹਲਾ ਸਾਹਿਬ,ਜਤਿੰਦਰ ਸ਼ਰਮਾ ਭਿੱਖੀਵਿੰਡ,ਹਰਪ੍ਰੀਤ ਸਿੰਘ ਸਿੰਦਾਬਾਦ,ਬੀਐਸ ਸਾਹਿਲ,ਵਰਿਆਮ ਸਿੰਘ,ਗੁਰਪੀਤ ਸਿੰਘ,ਬੰਟੀ ਆਦਿ ਸਾਥੀਆਂ ਸਮੇਤ ਮੌਜੂਦ ਰਹੇ।
ਫੋਟੋ ਕੈਪਸ਼ਨ:24 ਜੂਨ ਨੂੰ ਤਰਨਤਾਰਨ ਵਿਖੇ ਭਾਜਪਾ ਦੀ ਹੋ ਰਹੀ ਰੈਲੀ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)