Headlines

ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਿੰਨੀਪੈਗ ਵਲੋਂ 7ਵਾਂ ਟੂਰਨਾਮੈਂਟ 7,8,9 ਜੁਲਾਈ ਨੂੰ

ਵਿੰਨੀਪੈਗ (ਸ਼ਰਮਾ)-ਯੁਨਾਈਟਡ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਿੰਨੀਪੈਗ ਵਲੋਂ 7 ਵਾਂ   ਟੂਰਨਾਮੈਂਟ 7,8 ਅਤੇ 9 ਜੁਲਾਈ ਨੂੰ ਟਿੰਡਲ ਪਾਰਕ ਸਕੂਲ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਲੜਕੇ ਤੇ ਲੜਕੀਆਂ ਦੇ ਫੁੱਟਬਾਲ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ ਤੇ ਐਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਤਾਸ ਸ਼ੀਪ ਅਤੇ ਰੱਸਾਕਸ਼ੀ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਟੀਮ ਐਂਟਰੀਆਂ ਪਹਿਲੀ ਜੁਲਾਈ ਤੱਕ ਲਈਆਂ ਜਾਣਗੀਆਂ।

ਵਧੇਰੇ ਜਾਣਕਾਰੀ ਲਈ ਟੂਰਨਾਮੈਟ ਦੇ ਪ੍ਰਬੰਧਕ ਅਮਨਦੀਪ ਸਿੰਘ ਨਾਲ ਫੋਨ ਨੰਬਰ 204-599-9923, ਜਗਰਾਜ ਖੰਘੂੜਾ 204-218-4948,  ਸੁਖ ਮਹਿਣਆ 204-288-6701 ਉਪਰ ਸੰਪਰਕ ਕੀਤਾ ਜਾ ਸਕਦਾ ਹੈ।