Headlines

ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਲੋਂ ਮੁਫਤ ਸੋਕਰ ਸਿਖਲਾਈ ਕੈਂਪ

ਵਿੰਨੀਪੈਗ (ਸ਼ਰਮਾ)- ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਲੋਂ ਫਰੀ ਸੋਕਰ ਟਰੇਨਿੰਗ ਕੈਂਪ ( 7 ਤੋ ਸਾਲ ਦੇ ਲੜਕੇ ਤੇ ਲੜਕੀਆਂ)  19 ਤੋਂ 30 ਜੂਨ ਤੱਕ ਲਗਾਇਆ ਗਿਆ ਹੈ। ਬੀਤੇ ਦਿਨ ਟਿੰਡਲ ਪਾਰਕ ਸਕੂਲ 2221 ਕਿੰਗ ਐਡਵਰਡ ਸਟਰੀਟ ਵਿਖੇ ਲਗਾਏ ਗਏ ਇਸ ਕੈਂਪ ਵਿਚ ਨੌਜਵਾਨ ਖਿਡਾਰੀਆਂ ਨੂੰ  ਕੋਚ ਐਲਕਸ ਬਸਟੋਸ ਵਲੋਂ ਸ਼ਾਮ 6 ਤੋਂ 8 ਵਜੇ ਤੱਕ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਟਰੇਨਿੰਗ ਕੈਂਪ ਵਿਚ ਬੱਚੇ ਬੱਚੀਆਂ ਵਲੋਂ ਭਾਰੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-997-5033 ਜਾਂ 204-995-2766 ਉਪਰ ਸੰਪਰਕ ਕੀਤਾ ਜਾ ਸਕਦਾ ਹੈ।