Headlines

ਗੁਰਦੀਪ ਸਿੰਘ ਗਿੱਲ ਤੇ ਸਾਥੀਆਂ ਵਲੋਂ ਭਾਈ ਨਿੱਝਰ ਦੀ ਹੱਤਿਆ ਦੀ ਕਰੜੀ ਨਿੰਦਾ

ਸਰੀ ( ਦੇ ਪ੍ਰ ਬਿ)- ਗੁੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੀ ਪੰਥ ਵਿਰੋਧੀ ਤਾਕਤਾਂ ਵਲੋਂ ਕੀਤੀ ਗਈ ਹੱਤਿਆ ਦੀ ਸ ਗੁਰਦੀਪ ਸਿੰਘ ਗਿੱਲ ਕਿੰਗ 73 ਰੈਨੋ ਲਿਮਟਿਡ ਤੇ ਉਹਨਾਂ ਦੇ ਸਾਥੀ ਜਗਸੀਰ ਸਿੰਘ ਤੇ ਗੁਰਪ੍ਰੀਤ ਸਿੰਘ ਡਾਲਾ ( ਮੋਗਾ) ਨੇ ਕਰੜੀ ਨਿੰਦਾ ਕਰਦਿਆਂ ਵਿਛੜੇ ਆਗੂ ਨੂੰ ਸਰਧਾਂਜਲੀ ਭੇਟ ਕੀਤੀ ਹੈ। ਇਥੇ ਭੇਜੇ ਇਕ ਬਿਆਨ ਵਿਚ ਉਹਨਾਂ ਕਿਹਾ ਹੈ ਕਿ ਸ ਹਰਦੀਪ ਸਿੰਘ ਨਿੱਝਰ ਸਿੱਖ ਕੌਮ ਦੇ ਜੁਝਾਰੂ ਆਗੂ ਸਨ ਜੋ ਆਖਰੀ ਦਮ ਤੱਕ ਪੰਥ ਦੀ ਚੜਦੀ ਕਲਾ ਲਈ ਕੰਮ ਕਰਦੇ ਰਹੇ। ਉਹਨਾਂ ਨੂੰ ਪੰਥ ਵਿਰੋਧੀ ਤਾਕਤਾਂ ਤੇ ਖੁਫੀਆ ਏਜੰਸੀਆਂ ਵਲੋਂ ਜਿਸ ਢੰਗ ਨਾਲ ਖਤਮ ਕੀਤਾ ਗਿਆ, ਉਸਦੀ ਉਹ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਨ।