Headlines

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਹਰ ਵਰਗ ਨੂੰ ਦਿੱਤਾ ਹੈ ਸਨਮਾਨ – ਰਾਣਾ ਸੋਢੀ

ਕੇਂਦਰ ਦੀ ਭਾਜਪਾ ਸਰਕਾਰ ਵਲੋਂ ਰੇਲਵੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰੀ ਹਾਜ਼ਰੀ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,25 ਜੂਨ-ਭਾਰਤੀਯ ਰੇਲਵੇ ਮਾਲ ਸ਼ਰਮਿਕ (ਮਜਦੂਰ) ਸੰਘ ਦੇ ਨਾਰਥ ਜੋਨ ਦੇ ਸਾਰੇ ਮਾਲ ਗੋਦਾਮਾਂ ਵਿੱਚ ਸੁਰੱਖਿਆ ਅਤੇ ਸੁਵਿਧਾ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਤਰਨਤਾਰਨ ਦੀ ਪੁਰਾਣੀ ਦਾਣਾ ਮੰਡੀ ਵਿਖੇ ਵਾਹਿਗੁਰੂ ਦੇ ਸ਼ੁਕਰਾਨੇ ਲਈ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਸਾਰੇ ਪ੍ਰੋਗਰਾਮ ਦੀ ਅਗਵਾਈ ਤਰਸੇਮ ਸ਼ਰਮਾ ਅਤੇ ਬਾਬਾ ਨਿਰਮਲ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ।ਇਸ ਸਬੰਧੀ  ਪੰਜਾਬ ਪ੍ਰਧਾਨ ਤਰਸੇਮ ਕੁਮਾਰ ਭਾਰਗਵ ਨੇ ਦੱਸਿਆ ਕਿ 1998 ਤੋਂ ਰੇਲਵੇ ਮਜ਼ਦੂਰਾਂ ਲਈ ਚੱਲ ਰਿਹਾ ਸੰਘਰਸ਼ ਹੁਣ ਜਾ ਕੇ ਮੁਕੰਮਲ ਹੋਇਆ ਹੈ।ਸਾਡੀ ਮੰਗ ਸੀ ਕਿ ਮਜ਼ਦੂਰਾਂ ਨੂੰ ਸੁਰੱਖਿਆ ਅਤੇ ਰੇਲਵੇ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ।ਕੇਂਦਰ ਦੀ ਭਾਜਪਾ ਸਰਕਾਰ ਨੇ ਸਾਡੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਮਜਦੂਰਾਂ ਨੂੰ ਸੁਰੱਖਿਆ ਕਰਦਿਆਂ 10 ਹਜ਼ਾਰ ਕਰੋੜ ਰੁਪਏ ਮਜਦੂਰਾਂ ਦੇ ਗੋਦਾਮਾਂ ਲਈ ਦੇਣ ਲਈ ਮਨਜੂਰ ਕੀਤਾ ਹੈ।ਇਸ ਤੋਂ ਇਲਾਵਾ ਮਜਦੂਰਾਂ ਲਈ ਕੰਟੀਨ ਅਤੇ ਬਾਥਰੂਮਾਂ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਜਾ ਰਹੀ ਹੈ।ਹਾਦਸੇ ਵਿੱਚ ਜਾਨ ਗੁਵਾਉਣ ਵਾਲੇ ਮਜਦੂਰਾਂ ਲਈ 10 ਲੱੱਖ ਰੁਪਏ ਅਤੇ ਸ਼ਰੀਰਿਕ ਅੰਗ ਦੇ ਨੁਕਸਾਨ ਹੋਣ ’ਤੇ ਢਾਈ ਲੱਖ ਰੁਪਏ ਦਾ ਮੁਆਵਜਾ ਵੀ ਮਿਲੇਗਾ,ਇਸ ਲਈ ਮਜਦੂਰਾਂ ਦੇ ਬੀਮੇ ਕਰ ਦਿੱਤੇ ਗਏ ਹਨ।ਤਰਸੇਮ ਕੁਮਾਰ ਭਾਰਗਵ ਨੇ ਦੱਸਿਆ ਕਿ ਮਜਦੂਰ ਸੰਘ ਦੇ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਹੈ।ਜਿਸ ਵਿੱਚ ਹਰਿਆਣਾ ਦੇ ਪ੍ਰਧਾਨ ਪ੍ਰਵੀਨ ਕੁਮਾਰ ਭਾਰਗਵ ਤੋਂ ਇਲਾਵਾ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ,ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ,ਸਾਬਕਾ ਸੀ.ਪੀ.ਐੱਸ. ਮਨਜੀਤ ਸਿੰਘ ਮੰਨਾ,ਬਲਵਿੰਦਰ ਸਿੰਘ ਲਾਡੀ ਸ੍ਰੀ ਹਰਗੋਬਿੰਦਪੁਰ, ਬਾਬਾ ਹਰਚੰਦ ਸਿੰਘ, ਤਰਨਤਾਰਨ ਦੇ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ,ਸੂਫ਼ੀ ਗਾਇਕ ਪੂਰਨ ਚੰਦ ਵਡਾਲੀ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ,ਸ਼ਹਿਰੀ ਪ੍ਰਧਾਨ ਪਵਨ ਕੁੰਦਰਾ ਅਤੇ ਵਰਕਿੰਗ ਕਮੇਟੀ ਮੈਂਬਰ ਪੰਜਾਬ ਰਾਮ ਲਾਲ ਹੰਸ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ  ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ,ਜਿਨ੍ਹਾਂ ਨੂੰ  ਤਰਸੇਮ ਸ਼ਰਮਾ ਅਤੇ ਬਾਬਾ ਨਿਰਮਲ ਸਿੰਘ ਤੋਂ ਇਲਾਵਾ ਅਵਤਾਰ ਸਿੰਘ ਅਜਗਰ,ਸੁਖਦੇਵ ਸਿੰਘ,ਹਰਜੀਤ ਸਿੰਘ, ਕੁਲਵੰਤ ਸਿੰਘ,ਰਾਜਵਿੰਦਰ ਸਿੰਘ,ਭਗਵੰਤ ਸਿੰਘ, ਬਾਬਾ ਸੁਖਦੇਵ ਸਿੰਘ ਵਲੋਂ ਸਨਮਾਨਿਤ ਕੀਤਾ।ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਉਹ ਖਾਸ ਕਰ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਸਦਕਾ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਹਨ।ਰਣੀਕੇ ਨੇ ਕੇਂਦਰ ਸਰਕਾਰ ਦਾ ਵੀ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ‘ਤੇ ਧੰਨਵਾਦ ਕੀਤਾ ਹੈ।ਇਸ ਮੌਕੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅੱਜ ਉਹ ਰੇਲਵੇ ਮਜ਼ਦੂਰ ਯੂਨੀਅਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਆਏ ਹਨ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਮਜ਼ਦੂਰ ਗੱਲਾ ਯੂਨੀਅਨ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨ ਕੇ ਸਾਬਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰ ਵਰਗ ਦਾ ਖਿਆਲ ਹੈ।ਰਾਣਾ ਸੋਢੀ ਨੇ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਜਿਥੇ ਮਜ਼ਦੂਰਾਂ ਨੂੰ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ ਉਥੇ ਮਜ਼ਦੂਰਾਂ ਦੇ ਬੀਮੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਨੀਤੀ ਅਤੇ ਨੀਅਤ ਵਿੱਚ ਕੋਈ ਫਰਕ ਨਹੀਂ ਹੈ।ਪੰਜਾਬ ਨੂੰ ਬਚਾਉਣ ਲਈ ਵੀ ਸਾਨੂੰ ਸਾਫ ਨੀਅਤ ਅਤੇ ਸਾਫ ਨੀਤੀਆਂ ਦੀ ਲੋੜ ਹੈ।
ਫੋਟੋ ਕੈਪਸ਼ਨ: ਤਰਨਤਾਰਨ ਵਿਖੇ ਰੇਲਵੇ ਮਜ਼ਦੂਰ ਯੂਨੀਅਨ ਦੇ ਰੱਖੇ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ।ਨਾਲ ਹਨ ਪੰਜਾਬ ਪ੍ਰਧਾਨ ਤਰਸੇਮ ਕੁਮਾਰ ਭਾਰਗਵ,ਹਰਿਆਣਾ ਦੇ ਪ੍ਰਧਾਨ ਪ੍ਰਵੀਨ ਕੁਮਾਰ ਭਾਰਗਵ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ,ਬਾਬਾ ਨਿਰਮਲ ਸਿੰਘ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)