Headlines

ਗਿਆਨੀ ਮੁਖਤਿਆਰ ਸਿੰਘ ਬੁਟਰ ਦੀ ਪਹਿਲੀ ਬਰਸੀ ਮਨਾਈ

ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ-
ਵਿੰਨੀਪੈਗ (ਸ਼ਰਮਾ)- ਬੀਤੇ ਐਤਵਾਰ ਨੂੰ ਸ ਰਵਿੰਦਰ ਸਿੰਘ ਬੁੱਟਰ ਅਤੇ ਪਰਮਿੰਦਰ ਸਿੰਘ ਬੁੱਟਰ ਦੇ ਸਵਰਗੀ ਪਿਤਾ  ਗਿਆਨੀ ਮੁਖਤਿਆਰ ਸਿੰਘ ਬੁਟਰ ਦੀ ਪਹਿਲੀ ਬਰਸੀ ਦੇ ਸਬੰਧ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਬਾਣੀ ਕੀਰਤਨ ਤੇ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ।
ਇਸ ਮੌਕੇ ਪੁੱਜੀਆਂ ਸੰਗਤਾਂ ਦਾ ਸ ਰਵਿੰਦਰ ਸਿੰਘ ਬੁੱਟਰ ਨੇ ਧੰਨਵਾਦ ਕੀਤਾ।