Headlines

ਪਿਕਸ ਵਲੋਂ ਗੈਂਗ ਹਿੰਸਾ ਤੇ ਡਰੱਗ ਖਿਲਾਫ ਵਿਸ਼ਾਲ ਰੈਲੀ

ਸਰੀ ( ਦੇ ਪ੍ਰ ਬਿ)–ਪਿਛਲੇ ਦਿਨੀ ਪਿਕਸ ਵਲੋਂ  ਕਮਿਊਨਿਟੀ ਨੂੰ ਡਰੱਗ ਤੇ ਗੈਂਗ ਹਿੰਸਾ ਤੋਂ ਮੁਕਤ ਕਰਨ ਦੇ ਸੱਦੇ ਨਾਲ ਕਾਰ ਰੈਲੀ ਕੱਢੀ ਗਈ| ਸਮੁੱਚੇ ਸ਼ਹਿਰ ਵਿਚੋਂ ਲੰਘਣ ਲਈ ਤਿੰਨ ਦਰਜਨ ਮੋਟਰ ਗੱਡੀਆਂ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਸਿਜ਼ (ਪਿਕਸ) ਦੇ ਨਿਊਟਨ ਆਫਿਸ ਤੋਂ ਸਿਟੀ ਹਾਲ ਲਈ ਚੱਲੀਆਂ ਜਿਥੇ ਸਵੇਰੇ 11 ਵਜੇ ਇਕੱਠ ਹੋਇਆ ਅਤੇ ਉਥੋਂ ਲੋਕ ਇਕ ਹੋਰ ਇਕੱਠ ਲਈ ਹਾਲੈਂਡ ਪਾਰਕ ਪੁੱਜੇ| ਪਿਕਸ ਨੇ ‘ਰੀਚ’ (ਅਹਿਸਾਸ ਕਰਨਾ, ਸਿ¾ਖਿਆ ਦੇਣਾ, ਸਵੀਕਾਰ ਕਰਨਾ , ਸੰਚਾਰ ਤੇ ਮਦਦ ਕਰੋ) ਪਹਿਲਕਦਮੀ ਦੇ ਹਿੱਸੇ ਵਜੋਂ ਲੋਅਰ ਮੇਨਲੈਂਡ ਵਿਚ ਗੈਂਗ ਹਿੰਸਾ ਦੀਆਂ ਵੱਧ ਰਹੀਆਂ ਘਟਨਾਵਾਂ ਅਤੇ ਡਰੱਗ ਦੀ ਦੁਰਵਰਤੋਂ ਬਾਰੇ ਜਾਗਰੂਤਾ ਪੈਦਾ ਕਰਨ ਲਈ ਰੈਲੀ ਦਾ ਪ੍ਰਬੰਧ ਕੀਤਾ ਸੀ| ਇਸ ਰੈਲੀ ਦੌਰਾਨ ਲਿਬਰਲ ਐਮ ਪੀ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਪਿਕਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਿਕਸ ਦੇ ਸੀਈਓ ਸ ਸਤਬੀਰ ਸਿੰਘ ਚੀਮਾ ਨੇ ਰੈਲੀ ਵਿਚ ਸ਼ਾਮਿਲ ਲੋਕਾਂ, ਵਲੰਟੀਅਰ ਅਤੇ ਵਿਸ਼ੇਸ਼ ਵਿਅਕਤੀਆਂ ਦਾ ਧੰਨਵਾਦ ਕੀਤਾ।