Headlines

ਵਰਲਡ ਫੋਕ ਫੈਸਟੀਵਲ 6,7, 8 ਅਕਤੂਬਰ ਨੂੰ ਕਰਵਾਉਣ ਦਾ ਐਲਾਨ- ਪੋਸਟਰ ਜਾਰੀ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਅੰਤਰਰਾਸ਼ਟਰੀ ਪੰਜਾਬੀ ਫੌਕ ਆਰਟਸ ਸੁਸਾਇਟੀ ਵਲੋਂ ਵਰਲਡ ਫੋਕ ਫੈਸਟੀਵਲ ਅਕਤੂਬਰ 6,7 ਤੇ 8 ਨੂੰ ਮੈਸੀ ਥੀਏਟਰ ਨਿਊ ਵੈਸਟ ਮਨਿਸਟਰ ਵਿਖੇ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿਚ ਸੁਸਾਇਟੀ ਦੇ ਮੈਂਬਰਾਂ ਦੀ ਇਕ ਮੀਟਿੰਗ ਸਰੀ ਦੇ ਬਾਲੀਵੁੱਡ ਬੈਕੂੰਟ ਹਾਲ ‘ਚ ਹੋਈ। ਇਸ ਮੀਟਿੰਗ ‘ਚ ਚਰਨਜੀਤ ਸੈਣੀ, ਬਲਜੀਤ ਪਾਤਰ, ਪਰਮਜੀਤ ਜਵੰਦਾ, ਕੁਲਵਿੰਦਰ ਹੇਅਰ, ਕੁਲਵੀਰ ਸਿੰਘ ਤੱਖਰ, ਹਰਦੀਪ ਸਿੰਘ ਘੁੰਮਣ, ਕੁਲਵਿੰਦਰ ਧਨੋਆ, ਗੁਰਬਚਨ ਖੁੱਡੇਵਾਲਾ, ਅਨਜੀਲਾ ਭਾਰਦਵਾਜ, ਮ੍ਹਚਲ ਜਵੰਦਾ, ਕੁਲਵਿੰਦਰ ਰੰਧਾਵਾ, ਬਲਕਾਰ ਪੰਮਾ, ਸੁਖਜੀਤ ਹੋਠੀ,ਡਾ. ਸੁਖਵਿੰਦਰ ਵਿਰਕ, ਅਮਰਜੀਤ ਔਜਲਾ, ਨਵਰੂਪ ਸਿੰਘ, ਹਰਦੀਪ ਬਲਗਨ, ਪਰਮਿੰਦਰ ਭੰਗੂ, ਬਲਰਾਜ ਬਾਸੀ, ਰਾਜਿੰਦਰ ਪੁਰੇਵਾਲ, ਸੁਰਿੰਦਰ ਕਲਸੀ ਤੇ ਰਾਜਿੰਦਰਪਾਲ ਔਲਖ ਕਮੇਟੀ ਮੈਂਬਰ ਨੇ ਹਿੱਸਾ ਲੈਣ ਉਪਰੰਤ ਪੋਸਟਰ ਰੀਲੀਜ ਕੀਤਾ ਗਿਆ।
ਮੀਟਿੰਗ ‘ਚ ਅੰਤਰਾਸਟਰੀ ਲੋਕ ਨਾਚ ਮੇਲਾ ਜੋ ਵੈਨਕੂਵਰ ਦੇ ਮੈਸੀ ਥੀਏਟਰ ‘ਚ 6,7,8 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਉਸ ਸਬੰਧੀ ਲਹਿੰਦੇ ਤੇ ਚੜ੍ਹਦੇ ਪੰਜਾਬ ਤੋ ਆਏ ਮਹਿਮਾਨਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਜਿਸ ‘ਚ ਵਿਸਰ ਰਹੇ ਪੰਜਾਬੀ ਲੋਕ ਨਾਚਾਂ ‘ਚ ਗਿੱਧਾ, ਭੰਗੜਾ, ਝੂਮਰ, ਮਲਵਈ ਗਿੱਧਾ ਆਦਿ ਇਥੋ ਦੇ ਜੰਮਪਲ ਬੱਚੇ ਦੂਰ ਹੁੰਦੇ ਜਾ ਰਹੇ ਨੇ,ਨੂੰ ਜੋੜਨ ਲਈ ਮੁਕਾਬਲੇ ਕਰਵਾਉਣ ਦੇ ਨਾਲ ਨਾਲ ਵਿਰਾਸਤੀ ਸੱਭਿਆਚਾਰ ਤੋਂ ਜਾਣੂ ਵੀ ਕਰਵਾਇਆ ਜਾਵੇਗਾ। ਵੱਖ ਵੱਖ ਬੁਲਾਰਿਆ ਨੇ ਪੰਜਾਬ ਤੋ ਧੜਾ ਧੜ ਆਈਲੈਟਸ ਕਰਕੇ ਆ ਰਹੇ ਬੱਚੇ, ਜਿਸ ਨਾਲ ਪੰਜਾਬ ਖਾਲੀ ਹੋ ਰਿਹਾ ਹੈ, ਬਾਰੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਸਾਡੇ ਕਾਲਜਾਂ ‘ਚ ਕੋਈ ਬੱਚਾ ਭੰਗੜੇ ਦੀ ਟੀਮ ਬਣਾਉਣ ਵਾਲਾ ਨਹੀ ਮਿਲ ਰਿਹਾ। ਢੋਲੀ ਦੇਸ ਰਾਜ, ਗੁਲਾਬ ਨਾਥ ਚੁੱਚ ਮਾਹੀ ਨੇ ਕਿਹਾ ਕਿ ਅਸੀ ਜੋ ਬੱਚਿਆ ਨੂੰ ਭੰਗੜਾ ਸਿਖਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਸੀ। ਹੁਣ  ਸਾਡੇ ਪਰਿਵਾਰਾਂ ਦਾ ਭਵਿੱਖ ਵੀ ਧੁੰਦਲਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਤੋ ਆਏ ਜਰਨਲਿਸਟ ਤਰਲੋਚਨ ਸਿੰਘ ਨੇ ਵੀ ਬੱਚਿਆਂ ਦੇ ਲਗਾਤਾਰ ਪ੍ਰਵਾਸ ਕਾਰਨ ਉਦਾਸ ਪੰਜਾਬ ਦੀ ਤਸਵੀਰ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ। ਇਸ ਤੋਂ ਇਲਾਵਾ ਲਹਿੰਦੇ ਪੰਜਾਬ ਤੋ ਡਾ. ਫਰੀਦ ਪੰਜਾਬ ਯੂਨੀਵਰਸਿਟੀ ਲਾਹੋਰ, ਭੁਪਿੰਦਰ ਸਿੰਘ ਮੱਲੀ, ਪਿਆਰਾ ਸਿੰਘ ਲੋਤ, ਇੰਦਰਜੀਤ ਬੈਂਸ, ਮਨਜੀਤਪਾਲ ਰੰਧਾਵਾ, ਕਮਲਦੀਪ ਮਾਨ, ਗੁਰਬਖਸ਼ ਸੈਣੀ, ਦਵਿੰਦਰ ਬੈਨੀਪਾਲ, ਸੁਖਵਿੰਦਰ ਵਿਰਕ, ਸਿੰਗਰ ਕੁਲਵਿੰਦਰ ਧਨੋਆ, ਮਨਦੀਪ ਕੌਰ, ਮਿਨਾਕਸ਼ੀ ਮੀਤ, ਪ੍ਰਿੰਸ ਸੁਖਦੇਵ, ਹਰਵਿੰਦਰ, ਜਿੰਦਰ ਜੇਵੀ ਤੇ ਸੁਖਵਿੰਦਰ ਗੋਸਲ ਆਦਿ ਮਹਿਮਾਨਾਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।