Headlines

ਸ਼ਿਵਚਰਨ ਜੱਗੀ ਕੁੱਸਾ ਦੀ ਲਿਖੀ ਤੇ ਨਿਰਮਿਤ ਵੈਬਸੀਰੀਜ਼ ਰੀਲੀਜ਼ ਕਰਨ ਦਾ ਐਲਾਨ

ਐਨ ਆਰ ਆਈ ਨੈਵਰ ਰੀਪੀਟ ਇਟ 20 ਜੁਲਾਈ ਨੂੰ ਹੋਵੇਗੀ ਰੀਲੀਜ਼-

ਸਰੀ ( ਬਲਵੀਰ ਢਿੱਲੋਂ)– ਬੀਤੇ ਦਿਨ ਉਘੇ ਸਾਹਿਤਕਾਰ ਸ਼ਿਵਚਰਨ ਜੱਗੀ ਕੁੱਸਾ ਵਲੋਂ ਲਿਖੀ ਤੇ ਤਿਆਰੀ ਕੀਤੀ ਵੈਬਸੀਰੀਜ਼ ਐਨ ਆਰ ਆਈ ਨੈਵਰ ਰੀਪੀਟ ਇਟ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਰੀਲੀਜ਼ ਕੀਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਸਾਹਿਤਕਾਰ ਸ਼ਿਵਚਰਨ ਜੱਗੀ ਕੁੱਸਾ ਜਿਹਨਾਂ ਨੇ ਇਸ ਵੈਬਸੀਰੀਜ਼ ਵਿਚ ਖੁਦ ਭੂਮਿਕਾ ਨਿਭਾਈ ਹੈ ਨੇ ਹੋਰ ਸਾਥੀ ਕਲਾਕਾਰਾਂ ਨਾਲ ਇਸ ਵੈਬਸੀਰੀਜ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਚ ਨਸ਼ਿਆਂ ਦਾ ਕਾਰੋਬਾਰ, ਭਾਰਤੀ ਜੇਲਾਂ ਵਿਚ ਅਪਰਾਥੀਆਂ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਹੋਰ ਰਹੇ ਜੁਰਮਾਂ ਅਤੇ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਕੀਤਾ ਗਿਆ ਹੈ।

ਜੱਗੀ ਕੁੱਸਾ ਨੇ ਦੱਸਿਆ ਕਿ ਕੈਨਵੈਸਟ ਫਿਲਮ ਪ੍ਰੋਡਕਸ਼ਨ ਕੈਨੇਡਾ ਦੇ ਬੈਨਰ ਹੇਠ ਇਸ ਵੈਬਸੀਰੀਜ਼ ਤੋ ਇਲਾਵਾ ਹੋਰ ਵੈਬਸੀਰੀਜ਼-ਪੁਰਜਾ ਪੁਰਜਾ ਕੱਟ ਮਰੇ, ਸੱਜਰੀ ਪੈੜ ਦਾ ਰੇਤਾ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਨਲਵਾ ( ਦਾ ਵਾਰੀਅਰ ਆਫ ਖਾਲਸਾ ਕਿੰਗਡਮ, ਜ਼ੋਰਾਵਰ ( ਲਾਇਨ ਆਫ ਖਾਲਸਾ ਕਿੰਗਡਨ ਇਨ ਤਿਬਤ) ਵੀ  ਤਿਆਰ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਰਾਹੀ ਲੋਕਾਂ ਨੂੰ ਮਨੋਰੰਜਨ ਦੇ ਨਾਲ ਇਤਿਹਾਸਕ ਜਾਣਕਾਰੀ ਵੀ ਮਿਲੇਗੀ।

ਉਹਨਾਂ ਦੱਸਿਆਕਿ ਐਨ ਆਰੀ ਆਈ ਨੈਵਰ ਰੀਪੀਟ ਇਟ ਵੈਬਸੀਰੀਜ਼ 20 ਜੁਲਾਈ ਨੂੰ ਰੀਲੀਜ਼ ਕੀਤੀ ਜਾਵੇਗੀ। ਇਸ ਮੌਕ ਵੈਬਸੀਰੀਜ਼ ਵਿਚ ਕੰਮ ਕਰਨ ਵਾਲੇ ਹੋਰ ਕਲਾਕਾਰਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ।