Headlines

ਸਿੱਖ ਬਾਈਕਰਜ਼ ਦੀ ਜ਼ਿੰਦਗੀ ਤੇ ਆਧਾਰਿਤ ਹਿੰਦੀ ਫਿਲਮ “ਸਫਰਜ਼ਾਦੇ” 27 ਜੁਲਾਈ ਨੂੰ ਹੋਵੇਗੀ ਰੀਲੀਜ਼

ਸਰੀ ( ਬਲਵੀਰ ਢਿੱਲੋਂ)-ਹੰਟਰ ਵਿਲੇਜ਼ ਫਿਲਮਜ਼ ਦੇ ਬੈਨਰ ਹੇਠ ਕੈਨੇਡਾ ਵਿਚ ਸਿੱਖ ਮੋਟਰਸਾਈਕਲ ਸਵਾਰਾਂ ਦੀ ਜ਼ਿੰਦਗੀ ਤੇ ਆਧਾਰਿਤ ਹਿੰਦੀ ਫੀਚਰ ਫਿਲਮ “ਸਫਰਜ਼ਾਦੇ” ( Taglines-Princess and the Iron Horses) 27 ਜੁਲਾਈ ਨੂੰ ਸਿਨੇਮਾ ਘਰਾਂ ਵਿਚ ਰੀਲੀਜ਼ ਹੋ ਰਹੀ ਹੈ। ਇਹ ਜਾਣਕਾਰੀ ਫਿਲਮ ਦੀ ਸਟਾਰ ਕਾਸਟ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਇਸ ਫਿਲਮ ਦੀ ਕਹਾਣੀ ਤੇ ਨਿਰਦੇਸ਼ਨ ਚੰਦਰਮੋਹਨ ਨਾਗ ਵਲੋ ਕੀਤਾ ਗਿਆ ਹੈ ਜਦੋਂਕਿ ਡਾਇਲਾਗ ਅਨਿਲ ਰਿਸ਼ੀ ਨੇ  ਲਿਖੇ ਹਨ। ਲੀਜੈਂਡਰੀ ਸਿੱਖ ਰਾਈਡਰ ਕਲੱਬ ਦੇ ਉਘੇ ਮੋਟਰਸਾਈਕਲ ਰਾਈਡਰ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਫਿਲਮ ਵਿਚ ਸਿੱਖ ਕਿਰਦਾਰ ਦੀ ਸ਼ਾਨ ਦੇ ਨਾਲ ਕਿਸੇ ਚੰਗੇ ਕਾਜ ਨੂੰ ਨੇਪਰੇ ਚਾੜਨ ਲਈ ਜਾਨ ਜ਼ੋਖਮ ਵਿਚ ਪਾਉਣ ਦੀ ਕਹਾਣੀ ਦੇ ਨਾਲ ਨਾਲ ਫਿਲਮ ਦੇ ਮਨੋਰੰਜਨ ਪੱਖ ਵੱਲ ਖਾਸ ਧਿਆਨ ਦਿੱਤਾ ਗਿਆ ਹੈ ਤਾਂਕਿ ਸਿਨੇਮਾ ਪ੍ਰੇਮੀ ਮਨੋਰੰਜਨ ਦੇ ਨਾਲ ਚੰਗੀ ਜੀਵਨ ਸੇਧ ਵੀ ਲੈ ਸਕਣ।

ਫਿਲਮ ਦੇ  ਮੁਖ ਕਿਰਦਰਾਂ ਵਿਚ  ਅਰਨਬ ਬਿਸਵਾਸ, ਸੋਨਾਲੀ ਸਿਵੀਆ, ਕੁਲਵਿੰਦਰ ਸਿੰਘ ਢਿੱਲੋਂ,ਚਰਨਜੀਤ ਸਿੰਘ ਅਟਵਾਲ, ਗੁਰਮੀਤ ਸਿੰਘ, ਮਨਪ੍ਰੀਤ ਖਨੌਰੀ ਤੇ ਆਮਿਰ ਗਿੱਲ ਸ਼ਾਮਿਲ ਹਨ।

ਇਸ ਮੌਕੇ ਫਿਲਮ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਪੱਤਰਕਾਰਾਂ ਵਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਿੱਤੇ।

ਇਸ ਫਿਲਮ ਦੀ ਸਾਰੀ ਸ਼ੁਟਿੰਗ ਵੈਨਕੂਵਰ ਆਈਲੈਂਡ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਕੀਤੀ ਗਈ ਹੈ।

ਇਸ ਫਿਲਮ ਦਾ ਆਡੀਓ ਰੀਲੀਜ਼ ਸਮਾਗਮ 22 ਜੁਲਾਈ ਨੂੰ ਤਾਜ ਕਨਵੈਨਸ਼ਨ ਸੈਂਟਰ ਵਿਖੇ ਸ਼ਾਮ 6 ਵਜੇ ਰੱਖਿਆ ਗਿਆ ਹੈ। ਜਿਸ ਵਿਚ ਬਾਈਕਰਜ਼ ਪਰੇਡ ਅਤੇ ਲਾਈਵ ਸਟੰਟ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।