Headlines

ਐਫ਼ ਸੀ ਵੀਆਦਾਨਾ ਵੱਲੋਂ ਫੁੱਟਬਾਲ ਦੇ ਖਿਡਾਰੀ ਗੁਰਿੰਦਰ ਸਿੰਘ ਗੁਰੀ ਦੀ ਯਾਦ ਵਿੱਚ 8 ਵਾਂ ਫੁੱਟਬਾਲ ਟੂਰਨਾਮੈਂਟ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ)-ਇਟਲੀ ਦੇ ਐਫ਼ ਸੀ ਵੀਆਦਾਨਾ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਸਿੱਧ ਫੁੱਟਬਾਲ ਖਿਡਾਰੀ ਗੁਰੀ ਦੀ ਯਾਦ ਵਿੱਚ ਜ਼ਿਲ੍ਹਾ ਪਿਚੈਂਸਾ ਦੇ ਸਰਮਾਤੋਂ ਵਿਖੇ 8ਵਾਂ ਦੋ ਰੋਜ਼ਾ ਵਿਸ਼ਾਲ ਫੁੱਟਬਾਲ ਟੂਰਨਾਮੈਂਟ ਤਮਾਸ਼ਾ ਐਸ਼ ਆਰ ਏਂਲ ਕੰਪਨੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ 16 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿਚੋ ਸੈਮੀਫਾਇਨਲ ਮੁਕਾਬਲੇ ਆਸੋਲਾਂ ਦਾ ਮੁਕਾਬਲਾ ਫਾਬਰੀਕੋ ਅਤੇ ਬੈਰਗਾਮੋ ਦਾ ਮੁਕਾਬਲਾ ਵਿਚੈਸਾਂ ਦੀਆ ਟੀਮਾਂ ਦੇ ਵਿਚਕਾਰ ਹੋਇਆ। ਜਿਨ੍ਹਾਂ ਵਿੱਚੋ ਫਾਈਨਲ ਮੁਕਾਬਲੇ ਚ, ਫਾਬਰੀਕੋ ਤੇ ਵਿਚੈਸਾਂ ਦੀਆ ਟੀਮਾਂ ਵਿਚਕਾਰ ਹੋਇਆ। ਫਾਈਨਲ ਮੈਂਚ ਵਿੱਚ ਪਹੁੰਚੀਆਂ ਟੀਮਾਂ ਨੇ ਬਹੁਤ ਵਧੀਆ ਪਾਰੀ ਖੇਡੀ ਅਤੇ ਫਾਬਰੀਕੋ ਦੀ ਟੀਮ ਵਿਚੈਂਸੇ ਦੀ ਟੀਮ ਨੂੰ ਮਾਤ ਦਿੰਦੇ ਹੋਏ ਇਸ ਟੂਰਨਾਮੈਂਟ ਆਪਣਾ ਕਬਜਾ ਕੀਤਾ। ਅਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਜਿੱਤੀ ਹੋਈ ਟੀਮ ਨੂੰ ਪ੍ਰੰਬਧਕਾਂ ਵਲੋਂ ਟਰੌਫੀ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਵੀ ਟਰੌਫੀ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਦੂਜੇ ਪਾਸੇ ਇਸ ਟੂਰਨਾਮੈਂਟ ਵੀ ਛੋਟੇ ਬੱਚਿਆਂ ਦਾ ਸੋਅ ਮੈਚ ਕਰਵਾਇਆ ਗਿਆ ਜਿਸ ਵਿੱਚ ਵੀਆਦਾਨਾ ਕਲੱਬ ਅਤੇ ਗੁਰੂ ਨਾਨਕ ਦਰਬਾਰ ਕਸਤਲਫਰਾਂਕੋ (ਮੋਦਨਾ) ਦੇ ਗੁਰੂ ਹਰ ਰਾਇ ਸਪੋਰਟਸ ਕਲੱਬ ਬੱਚਿਆਂ ਦੇ ਕਲੱਬ ਦਰਮਿਆਨ ਹੋਇਆ। ਜਿਸ ਵਿੱਚ 8 ਤੋਂ 14 ਸਾਲ ਦੇ ਬੱਚਿਆਂ ਵਲੋਂ ਭਾਗ ਲਿਆ ਗਿਆ। ਇਸ ਮੁਕਾਬਲੇ ਨੂੰ ਵੀਆਦਾਨਾ ਦੇ ਬੱਚਿਆਂ ਵਲੋਂ 2-1 ਜਿੱਤ ਲਿਆ ਗਿਆ। ਇਨ੍ਹਾਂ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ ਵਿਚੋਂ ਬੈਸਟ ਪਲੇਅਰ, ਬੈਸਟ ਗੋਲ ਕੀਪਰ, ਬੈਸਟ ਕੋਚ ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਸਨਮਾਨ ਕੀਤਾ ਗਿਆ। ਫਾਈਨਲ ਮੈਂਚ ਵਿੱਚ ਗੋਲ ਕਰਨ ਵਾਲੇ ਖਿਡਾਰੀ ਨੂੰ ਛੇ ਸੌ ਯੂਰੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆ ਟੀਮਾ ਨੂੰ ਵੀ ਸਨਮਾਨ ਚਿੰਨ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਜਗਵੰਤ ਸਿੰਘ ਸਿੰਘ ਲਹਿਰਾ ਸ਼੍ਰੋਮਣੀ ਅਕਾਲੀ ਦਲ ਦਾ ਘੜੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਾਈਨਲ ਵਿੱਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਮੋਹਨ ਸਿੰਘ ਹੈਲਰਾ ਭੁਪਿੰਦਰ ਸਿੰਘ ਕੰਗ, ਬਲਜੀਤ ਸਿੰਘ ਚੀਮਾ ਵੱਲੋਂ ਦਿੱਤਾ ਗਿਆ। ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਜਸਕਰਨ ਸਿੰਘ ਬਿੱਲਾ ਵੱਲੋਂ ਇਨਾਮ ਦਿੱਤਾ ਗਿਆ। ਇਸ ਟੂਰਨਾਮੈਂਟ ਵਿੱਚ ਗੋਲਡਨ ਸਪੋਸਰ ਤਰਲੋਚਨ ਸਿੰਘ ਹੀਰ, ਜਗਵੰਤ ਸਿੰਘ ਲਹਿਰਾ, ਅੰਜਲੋ ਬਾਰ ਐਂਡ ਰੈਸਟੋਰੈਂਟ, ਮਨਜੀਤ ਈਜੀ ਵੇਂਅ ਪਤੈਂਨਤੇ ਆਦਿ ਹੋਰ ਕਈ ਸੱਜਣਾਂ ਵਲੋਂ ਸਹਿਯੋਗ ਦਿੱਤਾ ਗਿਆ। ਇਸ ਸਾਰੇ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਕਲਤੂਰਾ ਸਿੱਖ ਟੀ ਵੀ ਤੇ ਦਿਖਾਇਆ ਗਿਆ। ਅਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਅਗਾਂਹ ਵਧੂ ਸੰਸਥਾ ਕਲਤੂਰਾ ਸਿੱਖ ਇਟਲੀ ਅਤੇ ਮ੍ਰਿਤਕ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਹਮੇਸ਼ਾ ਸਾਥ ਦੇਣ ਵਾਲੀ ਸੰਸਥਾ ਹੈਂਡ ਟੂ ਹੈਂਡ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਚਾਹ ਪਕੋੜੇ ਅਤੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਟੂਰਨਾਮੈਂਟ ਦੇਖਣ ਆਏ ਸਾਰੇ ਖੇਡ ਪ੍ਰੇਮੀਆ ਨੂੰ ਕਮੇਟੀ ਵਲੋ ਜੀ ਆਇਆ ਕਿਹਾ ਗਿਆ।