Headlines

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ. ਗੁਰਮਿੰਦਰ ਸਿੱਧੂ ਦਾ ਨਾਵਲ “ ਅੰਬਰੀਂ ਉੱਡਣ ਤੋਂ ਪਹਿਲਾਂ ” ਦਾ ਲੋਕ ਅਰਪਣ

ਪੱਤਰਕਾਰ ਦੀਪਕ ਚਨਾਰਥਲ, ਡਾ ਬੁੱਟਰ, ਪ੍ਰੋ ਬਾਵਾ ਸਿੰਘ ਤੇ ਹੋਰਾਂ ਦਾ ਵਿਸ਼ੇਸ਼ ਸਨਮਾਨ-

ਸਰੀ ,8 ਜੁਲਾਈ ( ਜਗਦੀਸ਼ ਸਿੰਘ ਬਮਰਾਹ )-
ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਬੀਤੇ ਸ਼ਨੀਵਾਰ ਨੂੰ  ਸੀਨੀਅਰ ਸਿਟੀਜਨ  ਸੈਂਟਰ  ਸਰ੍ਹੀ ਵਿਖੇ ਹੋਈ । ਜਿਸ ਵਿੱਚ ਪ੍ਰਸਿੱਧ ਸਾਹਿਤਕਾਰਾ ਡਾ:ਗੁਰਮਿੰਦਰ ਸਿੱਧੂ ਦਾ ਨਾਵਲ “ ਅੰਬਰੀਂ ਉੱਡਣ ਤੋਂ ਪਹਿਲਾਂ ” ਲੋਕ ਅਰਪਣ ਕੀਤਾ ਗਿਆ ਅਤੇ ਮਹਿਮਾਨ ਪੱਤਰਕਾਰ ਦੀਪਕ ਸ਼ਰਮਾ ਚਰਨਾਥਲ, ਪ੍ਰੋਫੈਸਰ ਬਾਵਾ ਸਿੰਘ , ਡਾ : ਗੋਪਾਲ ਸਿੰਘ ਬੁਟੱਰ ,ਤਰਲੋਚਨ ਸਿੰਘ ਅਤੇ ਜਗਦੀਸ਼ ਸਿੰਘ ਬਮਰਾਹ  ਦਾ ਸਨਮਾਨ ਕੀਤਾ ਗਿਆ ।
ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖ਼ੂਬੀ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਡਾ:ਗੁਰਮਿੰਦਰ ਸਿੱਧੂ , ਦੀਪਕ ਸ਼ਰਮਾ ਚਰਨਾਥਲ , ਪ੍ਰੋਫੈਸਰ ਬਾਵਾ ਸਿੰਘ ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਭਾਰਤ, ਜਗਦੀਸ਼ ਸਿੰਘ ਬਮਰਾਹ ਪ੍ਰਤੀਨਿੱਧ ਰੋਜ਼ਾਨਾ ਅਜੀਤ ਚੌਕ ਮਹਿਤਾ ਅੰਮ੍ਰਿਤਸਰ ,ਡਾ: ਗੋਪਾਲ ਸਿੰਘ ਬੁਟੱਰ, ਡਾ: ਰਘਬੀਰ ਸਿੰਘ ਸਿਰਜਣਾ ਸੁਸ਼ੋਭਿਤ ਹੋਏ ।
ਇਸ ਨਾਵਲ ਬਾਰੇ ਪ੍ਰਧਾਨ ਪ੍ਰਿਤਪਾਲ ਗਿੱਲ, ਹਰਿੰਦਰ ਕੌਰ ਸੋਹੀ, ਡਾ:ਪ੍ਰਿਥੀਪਾਲ ਸੋਹੀ, ਇੰਦਰਪਾਲ ਸਿੰਘ ਸੰਧੂ, ਹਰਚੰਦ ਸਿੰਘ ਬਾਗੜੀ, ਜਰਨੈਲ ਸੇਖਾ ਵੱਲੋਂ ਪਰਚੇ ਪੜ੍ਹੇ ਗਏ । ਡਾ: ਸਾਧੂ ਸਿੰਘ ,ਪ੍ਰੋ ਕਸ਼ਮੀਰਾ ਸਿੰਘ ਅਤੇ ਤਰਲੋਚਨ ਸਿੰਘ ਵੱਲੋਂ ਇਸ ਨਾਵਲ ਬਾਰੇ ਵਿਚਾਰ ਪੇਸ਼ ਕੀਤੇ ਗਏ । ਉਪਰੰਤ ਲੇਖਿਕਾ ਡਾ:ਗੁਰਮਿੰਦਰ ਸਿੱਧੂ ਵੱਲੋਂ ਆਪਣੇ ਨਾਵਲ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ ਗਈ ।
ਕੁਝ ਬੁਲਾਰਿਆਂ ਤੋਂ ਬਾਅਦ  ਪ੍ਰਧਾਨਗੀ ਮੰਡਲ, ਮਹਿਮਾਨ ਡਾ:ਸਾਧੂ ਸਿੰਘ ,ਰਘਬੀਰ ਸਿੰਘ ਸਿਰਜਣਾ ਅਤੇ ਸਭਾ ਦੇ ਲੇਖਕ ਮੈਂਬਰਾਂ ਦੀ ਭਰਪੂਰ ਹਾਜ਼ਰੀ ਵਿੱਚ ਡਾ : ਗੁਰਮਿੰਦਰ ਸਿੱਧੂ ਦਾ ਨਾਵਲ  “ ਅੰਬਰੀਂ ਉਡਣ ਤੋਂ ਪਹਿਲਾਂ ” ਰਿਲੀਜ਼ ਕੀਤਾ ਗਿਆ । ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਲੇਖਿਕਾ ਅਤੇ ਉਨ੍ਹਾ ਦੀ ਬੇਟੀ ਦਿਲਦੀਪ ਖਹਿਰਾ ਨੂੰ ਫੁੱਲਕਾਰੀ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਮਹਿਮਾਨ ਸਾਹਿਤਕਾਰਾਂ ਦੀਪਕ ਸ਼ਰਮਾ ਚਰਨਾਥਲ, ਪ੍ਰੋ:ਬਾਵਾ ਸਿੰਘ,ਜਗਦੀਸ਼ ਬਮਰਾਹ,ਡਾ: ਗੋਪਾਲ ਸਿੰਘ  ਬੁਟੱਰ ਤਰਲੋਚਨ ਸਿੰਘ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ ਗਿਆ । ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ,ਜਗਦੀਸ਼ ਸਿੰਘ ਬਮਰਾਹ ਅਤੇ ਹੋਰਨਾਂ ਵੱਲੋਂ ਆਪਣੀਆਂ ਰਚਨਾਵਾਂ ਤਰੰਨਮ ਵਿੱਚ ਸਾਂਝੀਆਂ  ਕੀਤੀਆ ।
ਕਵੀ ਦਰਬਾਰ ਕੇਨੈਡਾ ਡੇਅ ਨੂੰ ਸਮਰਪਿਤ ਕੀਤਾ ਗਿਆ । ਜਿਸ ਵਿੱਚ ਸਭਾ ਦੇ ਲੇਖਕ , ਸਥਾਨਕ ਕਵੀਆਂ ਅਤੇ ਆਏ ਮਹਿਮਾਨਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ :-ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਸਿੰਘ  ਰੰਧਾਵਾ, ਦਰਸ਼ਨ ਸੰਘਾ,ਇੰਦਰਪਾਲ ਸਿੰਘ ਸੰਧੂ, ਹਰਸ਼ਰਨ ਕੌਰ, ਬਿਕੱਰ ਖੋਸਾ, ਡਾ:ਬਲਦੇਵਸਿੰਘ ਖਹਿਰਾ, ਸ਼ਾਹਗੀਰ ਸਿੰਘ ਗਿੱਲ, ਹਰਚੰਦ ਬਾਗੜੀ, ਹਰਪਾਲ ਸਿੰਘ ਬਰਾੜ ,ਅਵਤਾਰ ਸਿੰਘ ਢਿੱਲੋਂ, ਕ੍ਰਿਸ਼ਨ ਭਨੋਟ, ਕੁਵਿੰਦਰਚਾਂਦ,ਹਰਚੰਦ ਸਿੰਘ ਗਿੱਲ, ਹਰਿੰਦਰ ਕੌਰ ਸੋਹੀ, ਡਾ: ਪ੍ਰਿਥੀਪਾਲ ਸਿੰਘ ਸੋਹੀ ,ਸੁਲੇਖਾ ਜੀ, ਦਿਲਦੀਪ ਕੌਰ ਖਹਿਰਾ ( ਊਰਫ਼ ਸਰਘੀ ) ਅਤੇ ਹੋਰ ਬੁਲਾਰੇ ਸ਼ਾਮਿਲ ਹੋਏ । ਇਸ ਮੌਕੇ ਪ੍ਰਿਤਪਾਲ ਗਿੱਲ ਦੇ ਮਿਸਿਜ ( ਕੁੱਕੀ ਗਿੱਲ)ਖ਼ਾਸ ਤੌਰ ਤੇ ਸ਼ਾਮਿਲ ਹੋਏ ।
ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ । ਇਹ ਸਮਾਗਮ ਅਮਿਟ ਪੈੜਾਂ ਛੱਡ ਗਿਆ ।