Headlines

ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ਵਿਚ ਮੁੜ ਵਾਧਾ

ਓਟਵਾ- ਬੈਂਕ ਆਫ਼ ਕੈੈਨੇਡਾ ਨੇ ਬੁੱਧਵਾਰ ਨੂੰ ਮੁੜ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ  ਮਹਿੰਗਾਈ ਨੂੰ ਦੋ ਪ੍ਰਤੀਸ਼ਤ ਤੱਕ ਵਾਪਸ ਲਿਆਉਣ ਵਿੱਚ ਸਮਾਂ ਲੱਗੇਗਾ।
ਕੇਂਦਰੀ ਬੈਂਕ ਵਲੋਂ ਆਪਣੀ ਮੁੱਖ ਵਿਆਜ ਦਰ ਵਿੱਚ ਇੱਕ ਚੌਥਾਈ ਪ੍ਰਤੀਸ਼ਤ ਵਾਧਾ ਕਰਨ ਨਾਲ ਕੁਲ ਵਿਆਜ਼ ਦਰ  5 ਪ੍ਰਤੀਸ਼ਤ ਤੱਕ ਪੁੱਜ ਗਈ  ਹੈ ਜੋ ਕਿ ਹੁਣ ਤੱਕ 10 ਵੀਂ ਵਾਰ ਕੀਤੇ ਵਿਆਜ ਦਰ ਵਾਧੇ ਵਿਚ ਸਭ ਤੋਂ ਵੱਧ ਹੈ।
ਬੈਂਕ ਆਫ਼ ਕੈਨੇਡਾ ਦਾ ਕਹਿਣਾ ਹੈ ਕਿ ਦਰਾਂ ਵਿੱਚ ਵਾਧਾ ਮਜ਼ਬੂਤ ਖਪਤਕਾਰਾਂ ਦੇ ਖਰਚਿਆਂ ਦੁਆਰਾ ਸੰਚਾਲਿਤ ਅਰਥਵਿਵਸਥਾ ਵਿੱਚ ਉੱਚੀ ਮੰਗ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ, ਅਤੇ ਨਾਲ ਹੀ ਇਹ ਸੰਕੇਤ ਹਨ ਕਿ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਕਿਹਾ ਹੈ ਕਿ “ਇਹ ਫੈਸਲੇ ਔਖੇ ਹਨ ਅਤੇ ਅਸੀਂ ਨੀਤੀਗਤ ਦਰਾਂ ਨੂੰ ਵਧਾਉਣ ਦੀ ਲੋੜ ਦੀ ਪੁਸ਼ਟੀ ਕਰਨ ਲਈ ਦਰਾਂ ਨੂੰ ਨਾ ਬਦਲੇ ਰੱਖਣ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਸੰਭਾਵਨਾ ਬਾਰੇ ਚਰਚਾ ਕੀਤੀ ਹੈ।
ਮੌਰਟਗੇਜ਼ ਮਾਹਿਰ ਸਤਬੀਰ ਸਿੰਘ ਭੁੱਲਰ ਨੇ ਬੈਂਕ ਆਫ ਕੈਨੇਡਾ ਵਲੋਂ 10ਵਾਰ ਕੀਤੇ ਗਏ ਵਿਆਜ਼ ਦਰ ਵਾਧੇ ਬਾਰੇ ਕਿਹਾ ਹੈ ਕਿ ਇਸ ਨਾਲ ਰੀਅਲ ਇਸਟੇਟ ਮਾਰਕੀਟ ਹੋਰ ਪ੍ਰਭਾਵਿਤ ਹੋਵੇਗੀ। ਸਰਕਾਰ ਮਹਿੰਗਾਈ ਉਪਰ ਕਾਬੂ ਪਾਉਣ ਦੀ ਗੱਲ ਕਰ ਰਹੀ ਹੈ ਜਦੋਂਕਿ   ਲੋਕਾਂ ਨੂੰ ਘਰਾਂ ਦੀਆਂ ਮੌਰਗੇਜ਼ ਕਿਸ਼ਤਾਂ ਦੇਣੀਆਂ ਔਖੀਆਂ ਹੋਈਆਂ ਪਈਆਂ ਹਨ। ਦੂਸਰੇ ਪਾਸੇ ਘਰਾਂ ਦੀਆਂ ਕੀਮਤਾਂ ਵਿਚ ਵੀ ਕੋਈ ਗਿਰਾਵਟ ਦੇਖਣ ਨੂੰ ਨਹੀ ਮਿਲ ਰਹੀ।