Headlines

ਉਘੀ ਮਾਡਲ ਪ੍ਰੀਆ ਅਟਵਾਲ ਦੀ ਐਬਟਸਫੋਰਡ ਦੇ ਨੌਜਵਾਨ ਅਰਮਾਨ ਨਾਲ ਮੰਗਣੀ ਹੋਈ

ਐਬਟਸਫੋਰਡ- ਉੱਘੀ ਮਾਡਲ ਪ੍ਰੀਆ ਅਟਵਾਲ ਦੀ ਮੰਗਣੀ ਐਬਟਸਫੋਰਡ ਦੇ ਨੌਜਵਾਨ ਅਰਮਾਨ ਝੱਜ ਨਾਲ ਬੀਤੇ ਦਿਨ ਹੋਈ। ਦੋਵਾਂ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿਚ ਵੈਨਕੂਵਰ ਵਿਖੇ ਹੋਣਾ ਨਿਯਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਘੇ ਗਾਇਕ ਪਰਮੀਸ਼ ਵਰਮਾ ਦੀ ਵੀਡੀਓ ਐਲਬਮ ”ਹੋਰ ਦੱਸ” ਵਿਚ ਮਾਡਲ ਮੁਟਿਆਰ ਦੀ ਭੂਮਿਕਾ ਨਿਭਾਉਣ ਵਾਲੀ ਪ੍ਰੀਆ ਅਟਵਾਲ ਐਬਟਸਫੋਰਡ ਦੀ ਲਿਬਰਲ ਲੀਡਰ ਲਖਵਿੰਦਰ ਕੌਰ ਝੱਜ ਤੇ ਅਮਰਜੀਤ ਸਿੰਘ ਝੱਜ ਦੇ ਬੇਟੇ ਅਰਮਾਨ ਝੱਜ ਨਾਲ  ਵਿਆਹ ਬੰਧਨ ਵਿਚ ਬੱਝਣ ਜਾ ਰਹੀ ਹੈ।

 

 

ਮਾਡਲ ਪ੍ਰੀਆ ਅਟਵਾਲ ਪ੍ਰਸਿੱਧ ਗਾਇਕ ਤੇ ਕਲਾਕਾਰ ਪਰਮੀਸ਼ ਵਰਮਾ ਨਾਲ  ਮਿਊਜ਼ਕ ਵੀਡੀਓ ”ਹੋਰ ਦੱਸ”  ਵਿਚ।