Headlines

ਸਿੱਕੀ ਵੱਲੋਂ ਹਲਕਾ ਖਡੂਰ ਸਾਹਿਬ ਦੇ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ

ਸਾਬਕਾ ਚੇਅਰਮੈਨ ਰਵਿੰਦਰ ਸਿੰਘ ਸੈਂਟੀ ਦੇ ਗ੍ਰਹਿ ਵਿਖੇ ਹੋਇਆ ਇਕੱਠ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,13 ਜੁਲਾਈ-
ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਵਿੰਦਰ ਸਿੰਘ ਫੈਲੋਕੇ,ਵਾਇਸ ਪ੍ਰਧਾਨ ਅਜਮੇਰ ਸਿੰਘ,ਜਨਰਲ ਸੈਕਟਰੀ ਗੁਰਵਿੰਦਰ ਸਿੰਘ ਚੋਹਲਾ ਸਾਹਿਬ,ਜਨਰਲ ਸੈਕਟਰੀ ਗੁਰਲਾਲ ਸਿੰਘ ਰਾਹਲ,ਸੈਕਟਰੀ ਅਰਵਿੰਦਰ ਸਿੰਘ,ਸੈਕਟਰੀ ਸਤਨਾਮ ਸਿੰਘ ਛਾਪੜੀ,ਲਖਵਿੰਦਰ ਕੌਰ ਯੂਥ ਪ੍ਰਧਾਨ (ਵੂਮਨ), ਮਨਪ੍ਰੀਤ ਕੌਰ,ਗੁਰਸਿਮਰਨ ਕੌਰ ਜਨਰਲ ਸੈਕਟਰੀ (ਵੂਮਨ) ਤੋਂ ਇਲਾਵਾ ਜਗਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ,ਨਾਨਕ ਸਿੰਘ,ਦਵਿੰਦਰ ਸਿੰਘ,ਸ਼ਮੀਮ ਖਾਨ ਦਾ ਸਨਮਾਨ ਕਰਨ ਲਈ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ ਦੇ ਸਾਬਕਾ ਚੇਅਰਮੈਨ ਰਵਿੰਦਰ ਸਿੰਘ ਸੈਂਟੀ ਚੋਹਲਾ ਸਾਹਿਬ ਦੇ ਗ੍ਰਹਿ ਵਿਖੇ ਭਰਵਾਂ ਇਕੱਠ ਹੋਇਆ।ਇਸ ਮੌਕੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਨਵੀਂ ਚੁਣੀ ਗਈ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹੋਏ ਵੱਡੇ ਇਕੱਠ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ।ਇਨ੍ਹਾਂ ਨੌਜਵਾਨਾਂ ਤੋਂ ਬਿਨਾਂ ਪਾਰਟੀ ਕਦੀ ਵੀ ਮਜ਼ਬੂਤ ਨਹੀਂ ਹੋ ਸਕਦੀ।ਸਿੱਕੀ ਨੇ ਕਿਹਾ ਹਲਕਾ ਖਡੂਰ ਸਾਹਿਬ ਦੀ ਯੂਥ ਕਾਂਗਰਸ ਦੀ ਨਵੀਂ ਚੁਣੀ ਗਈ ਟੀਮ ‘ਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਟੀਮ ਕਾਂਗਰਸ ਪਾਰਟੀ ਦੀ ਜਿੱਤ ਲਈ ਮਿਸਾਲ ਕਾਇਮ ਕਰੇਗੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਾਪੂ ਸਰੂਪ ਸਿੰਘ ਫੈਲੋਕੇ ਵਲੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਸੈਂਟੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਝੰਡੇਰ, ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ, ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ,ਭੁਪਿੰਦਰ ਕੁਮਾਰ ਨਈਅਰ ਚੋਹਲਾ ਸਾਹਿਬ ਬਲਾਕ ਪ੍ਰਧਾਨ,ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ,ਸਰਪੰਚ ਰਛਪਾਲ ਸਿੰਘ ਧੁੰਨ,ਅਵਤਾਰ ਸਿੰਘ ਫੇਲੋਕੇ,ਗੁਰਬਚਨ ਸਿੰਘ ਨੰਬਰਦਾਰ ਫੇਲੋਕੇ,ਪਰਗਟ ਸਿੰਘ ਆੜਤੀਆ,ਪੀ.ਏ ਰਣਜੀਤ ਸਿੰਘ ਰਾਣਾ ਪਵਾਰ, ਮਨਜੀਤ ਸਿੰਘ ਨੋਨੇ ਅੰਗਰੇਜ਼ ਸਿੰਘ ਕੱਦ ਗਿੱਲ,ਸਰਪੰਚ ਦਿਲਬਾਗ ਸਿੰਘ ਬਲਵਿੰਦਰ ਸਿੰਘ,ਕੁਲਤਾਰ ਸਿੰਘ ਸਰਪੰਚ,ਸੁਖਰਾਜ ਸਿੰਘ,ਹਰਵਿੰਦਰ ਸਿੰਘ ਜੱਜ,ਗਗਨ ਫੇਲੋਕੇ,ਕਾਬਲ ਸਿੰਘ,ਦਵਿੰਦਰ ਸਿੰਘ ਫੇਲੋਕੇ ਆਦਿ ਆਦਿ ਹਾਜ਼ਰ ਸਨ।
ਫੋਟੋ ਕੈਪਸਨ:ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ‘ਤੇ ਹੋਰ।