Headlines

ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਨੇ ਆਗੂਆਂ ਸਮੇਤ ਪਿੰਡ ਕੱਲਾ ਵਿਖ਼ੇ ਬਰਬਾਦ ਫਸਲਾਂ ਦਾ ਲਿਆ ਜਾਇਜ਼ਾ

ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,14 ਜੁਲਾਈ- ਬੀਤੇ ਦਿਨੀਂ ਬਰਸਾਤ ਨਾਲ਼ ਜ਼ਿਲ੍ਹਾ ਤਰਨਤਾਰਨ ਵਿਖੇ ਦਰਿਆ ਬਿਆਸ ਅਧੀਨ ਆਉਂਦੇ ਪਿੰਡ ਖ਼ੇਤਰ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਬਹੁਤ ਬਰਬਾਦੀ ਹੋਈ ਹੈ।ਮੱਕੀ ਅਤੇ ਝੋਨੇ ਦੀਆਂ ਫ਼ਸਲਾਂ ਖੇਤਾਂ ਵਿੱਚ ਪਾਣੀ ਭਰ ਜਾਣ ਨਾਲ਼ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ।ਇਸੇ ਤਹਿਤ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਸਾਥੀਆਂ ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਸ਼ਿਵ ਸੋਨੀ ਹਰੀਕੇ, ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ, ਸਰਕਲ ਪ੍ਰਧਾਨ ਹਰਮਨਜੀਤ ਸਿੰਘ ਕੱਲਾ ਸਮੇਤ ਪਿੰਡ ਵਾਸੀਆਂ ਦੀ ਅਪੀਲ ‘ਤੇ ਪਿੰਡ ਕੱਲਾ ਵਿਖ਼ੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲੈਣ ਪੁੱਜੇ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਜ਼ਿਲਾ ਅਧਿਕਾਰੀਆਂ ਨਾਲ਼ ਗੱਲ ਕਰਕੇ ਪਿੰਡ ਦੀ ਜ਼ਮੀਨ ਵਿੱਚ ਖੜੇ ਬਰਸਾਤੀ ਪਾਣੀ ਦੇ  ਤੁਰੰਤ ਨਿਕਾਸ ਕਰਵਾਉਣ ਲਈ ਕਿਹਾ।ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਪੰਚਾਇਤੀ ਖਾਲਾਂ ਦੀ ਥਾਂ ਵਿੱਚ ਸੜਕਾਂ ਦੇ ਆਰ-ਪਾਰ ਪੋਰੇ ਪਾ ਕੇ ਤਕਰੀਬਨ 100-150 ਕਿੱਲੇ ਵਿੱਚ ਰੁਕੇ ਬਰਸਾਤੀ ਪਾਣੀ ਦੇ ਨਿਕਾਸ ਦੀ ਮੰਗ ਕੀਤੀ,ਜਿਸ ਨੂੰ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਨੇ ਤੁਰੰਤ ਜ਼ਿਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਹੱਲ ਕਰਵਾਉਣ ਲਈ ਕਿਹਾ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸਰਕਲ ਚੋਹਲਾ ਸਾਹਿਬ ਦੇ ਪ੍ਰਧਾਨ ਪਵਨ ਕੁਮਾਰ ਦੇਵਗਨ,ਕੁਲਵਿੰਦਰ ਸਿੰਘ ਨੰਬਰਦਾਰ,ਅੰਗਰੇਜ ਸਿੰਘ, ਲਖਵਿੰਦਰ ਸਿੰਘ,ਦਵਿੰਦਰ ਸਿੰਘ,ਨਰਿੰਦਰ ਸਿੰਘ, ਰਣਜੋਧ ਸਿੰਘ,ਸੁਲੱਖਣ ਸਿੰਘ,ਨਿਰਵੈਰ ਸਿੰਘ,ਜੈਲ ਸਿੰਘ,ਖਜ਼ਾਨ ਸਿੰਘ, ਗੁਰਿੰਦਰ ਸਿੰਘ,ਆਦਿ ਮੌਜੂਦ ਸਨ।
ਫੋਟੋ ਕੈਪਸ਼ਨ: ਪਾਣੀ ਨਾਲ ਬਰਬਾਦ ਹੋਈਆਂ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲੈਂਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)