Headlines

ਮੰਡ ਖੇਤਰ ਦੇ ਪਿੰਡਾਂ ਤੋਂ ਤਰਨਤਾਰਨ ਲਈ ਪੰਜਾਬ ਰੋਡਵੇਜ਼ ਦੀ ਨਵੀਂ ਬੱਸ ਸੇਵਾ ਸ਼ੁਰੂ

ਹਲਕਾ ਵਿਧਾਇਕ ਵਲੋਂ  ਹਰੀ ਝੰਡੀ ਦੇ ਕੇ ਬੱਸ ਨੂੰ ਕੀਤਾ ਗਿਆ ਰਵਾਨਾ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,14 ਜੁਲਾਈ-
ਬਿਆਸ ਦਰਿਆ ਅਧੀਨ ਆਉਂਦੇ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਲਾਭ ਪਹੁੰਚਾਉਣ ਲਈ ਪਿੰਡ ਕੰਬੋਅ ਢਾਏ ਵਾਲਾ ਤੋਂ ਤਰਨਤਾਰਨ ਲਈ ਪੰਜਾਬ ਰੋਡਵੇਜ ਤਰਨਤਾਰਨ ਡੀਪੂ ਦੀ ਨਵੀਂ ਬੱਸ ਸੇਵਾ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਬੱਸ ਸਟੈਂਡ ਚੋਹਲਾ ਸਾਹਿਬ ਤੋਂ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਹਰੀ ਝੰਡੀ ਦੇ ਕੇ ਕੀਤੀ ਗਈ।ਇਸ ਮੌਕੇ ਜਸਵਿੰਦਰ ਸਿੰਘ ਚਾਹਲ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਤਰਨਤਾਰਨ ਨੇ ਦੱਸਿਆ ਕਿ ਇਹ ਬੱਸ ਸੇਵਾ ਰੋਜ਼ਾਨਾ ਪਿੰਡ ਕੰਬੋਅ ਢਾਏ ਵਾਲਾ ਤੋਂ ਚੱਲ ਕੇ ਚੰਬਾ ਕਲਾਂ,ਰੂੜੀ ਵਾਲਾ ਅਤੇ ਚੋਹਲਾ ਸਾਹਿਬ ਤੋਂ ਹੁੰਦੀ ਹੋਈ ਤਰਨਤਾਰਨ ਪਹੁੰਚੇਗੀ।’ਆਪ’ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਸਕੱਤਰ ਕੇਵਲ ਕ੍ਰਿਸ਼ਨ ਚੋਹਲਾ ਸਾਹਿਬ ਜਿੰਨਾਂ ਦਾ ਇਸ ਬੱਸ ਸੇਵਾ ਨੂੰ ਸ਼ੁਰੂ ਕਰਵਾਉਣ ਲਈ ਖਾਸ ਸਹਿਯੋਗ ਰਿਹਾ,ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਇਹ ਬੱਸ ਸੇਵਾ ਸ਼ੁਰੂ ਹੋਣ ਨਾਲ ਇਸ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਖ਼ਾਸਕਰ ਵਿਦਿਆਰਥੀਆਂ ਨੂੰ ਵੱਡਾ ਲਾਭ ਹਾਸਲ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਿੰਦਰ ਸਿੰਘ ਚੰਬਾ ਹਲਕਾ ਕੁਆਰਡੀਨੇਟਰ, ਜਸਵਿੰਦਰ ਸਿੰਘ ਚਾਹਲ ਜੀਐਮ ਪੰਜਾਬ ਰੋਡਵੇਜ਼ ਤਰਨਤਾਰਨ,ਚਮਕੌਰ ਸਿੰਘ ਸਹਾਇਕ ਸੁਪਰਵਾਈਜ਼ਰ,ਗੁਰਭੇਜ ਸਿੰਘ ਡਿਊਟੀ ਇੰਸਪੈਕਟਰ,ਅਵਤਾਰ ਸਿੰਘ ਮਠਾੜੂ,ਪਰਦੀਪ ਕੁਮਾਰ ਢਿੱਲੋਂ,ਗੁਰਜੀਤ ਸਿੰਘ ਧੁੰਨ,ਦਇਆ ਸਿੰਘ,ਜਰਨੈਲ ਸਿੰਘ, ਗੁਰਮੇਲ ਸਿੰਘ,ਨੰਬਰਦਾਰ ਕੁਲਬੀਰ ਸਿੰਘ,ਰੇਸ਼ਮ ਸਿੰਘ ਫ਼ੌਜੀ,ਇੰਦਰਜੀਤ ਸਿੰਘ,ਗੁਰਜਿੰਦਰ ਸਿੰਘ ਸੈਕਟਰੀ,ਪੀਏ ਹਰਜੀਤ ਸਿੰਘ ਸੰਧੂ,ਗੁਰਸ਼ਰਨ ਸਿੰਘ ਚਾਹਲ ਪੀਏ,ਗੁਰਲਾਲ ਸਿੰਘ,ਅੰਗਰੇਜ਼ ਸਿੰਘ,ਸੁਖਬੀਰ ਸਿੰਘ ਪੰਨੂ ਆੜ੍ਹਤੀ,ਡਾਕਟਰ ਨਿਰਭੈ ਸਿੰਘ,ਰਣਜੀਤ ਸਿੰਘ ਰਾਣਾ,ਗੁਰਮੇਲ ਸਿੰਘ,ਨੰਬਰਦਾਰ ਕੁਲਬੀਰ ਸਿੰਘ,ਕਵਲ ਬਿੱਲਾ,ਮਾਸਟਰ ਰਵਿੰਦਰ ਸਿੰਘ,ਸੁਖਵਿੰਦਰ ਸਿੰਘ ਸੁੱਖ,ਰੇਸ਼ਮ ਸਿੰਘ, ਪਲਵਿੰਦਰ ਸਿੰਘ ਪਿੰਦੋ,ਕਰਮਜੀਤ ਸਿੰਘ ਲਾਲੀ,ਕਰਤਾਰ ਸਿੰਘ, ਕੁਲਵੰਤ ਸਿੰਘ,ਸ਼ੇਰਜੰਗ ਸਿੰਘ ਟੋਨੀ,ਗੁਰਮੇਲ ਸਿੰਘ ਸੰਧੂ,ਪਲਵਿੰਦਰ ਸਿੰਘ ਧੁੰਨ, ਸੁਖਦਿਆਲ ਸਿੰਘ ਕਰਮੂਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਫੋਟੋ ਕੈਪਸ਼ਨ:ਬੱਸ ਅੱਡਾ ਚੋਹਲਾ ਸਾਹਿਬ ਤੋਂ ਪੰਜਾਬ ਰੋਡਵੇਜ਼ ਦੀ ਨਵੀਂ ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕਰਦੇ ਹੋਏ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ। ਨਾਲ ਹਨ ‘ਆਪ’ ਦੇ ਸੀਨੀਅਰ ਆਗੂ ਕੇਵਲ ਕ੍ਰਿਸ਼ਨ ਚੋਹਲਾ ਸਾਹਿਬ ਤੇ ਹੋਰ।