Headlines

ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵਲੋਂ ਐਡਮਿੰਟਨ ਵਿਚ ਗੁਰਮਤਿ ਦੀਵਾਨ ਸਜਾਏ ਗਏ

ਐਡਮਿੰਟਨ (ਗੁਰਪ੍ਰੀਤ ਸਿੰਘ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਮਤਿ ਰੁਹਾਨੀ ਪ੍ਰਚਾਰ ਸਮਾਗਮ ਦੌਰਾਨ ਬਾਬਾ ਲਖਬੀਰ ਸਿੰਘ ਮੌਜੂਦਾ ਮੁੱਖੀ ਗੁਰਦੁਆਰਾ ਰਤਵਾੜਾ ਸਾਹਿਬ ਵਾਲਿਆਂ  ਨੇ ਆਪਣੀ ਕੈਨੇਡਾ ਫੇਰੀ ਦੋਰਾਨ  ਤਿੰਨ ਦਿਨਾਂ  ਤੱਕ ਐਡਮਿੰਟਨ ਦੀਆਂ ਸਿੱਖ ਸੰਗਤਾਂ ਨੂੰ ਸ਼ਬਦ  ਗੁਰੂ ਨਾਲ ਜੋੜਿਆ।
ਗੁਰਦੁਆਰਾ ਮਿਲਵੁੱਡਜ਼  ਵਿਖੇ ਸੰਗਰਾਂਦ ਦੇ ਦੀਵਾਨ ਵਿੱਚ ਉਨ੍ਹਾਂ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਬਾਰੇ ਦਸਦੇ ਹੋਏ ਸੰਗਤਾਂ ਨੂੰ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤਪਾਨ ਕਰਨ ਲਈ ਪ੍ਰੇਰਿਤ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਲਖਬੀਰ ਸਿੰਘ ਤੇ ਉਨ੍ਹਾਂ ਦੇ ਸਮੂਹ ਜੱਥੇ ਦਾ ਸਿਰੋਪਾਉ ਨਾਲ ਸਤਿਕਾਰ ਕਰਦਿਆਂ ਧੰਨਵਾਦ ਕੀਤਾ ਗਿਆ।