Headlines

ਹਲਕਾ ਖਡੂਰ ਸਾਹਿਬ ਵਿੱਚ ਭਾਜਪਾ ਨੂੰ ਮਿਲਿਆ ਵੱਡਾ ਬਲ

ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਅਗਵਾਈ ਹੇਠ ਪਿੰਡ ਸ਼ੇਖਚੱਕ ਦੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਅਕਾਲੀ ਦਲ ਛੱਡ ਭਾਜਪਾ ਵਿੱਚ ਸ਼ਾਮਿਲ-
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,17 ਜੁਲਾਈ –
ਭਾਰਤੀ ਜਨਤਾ ਪਾਰਟੀ ਨੂੰ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਹਲਕੇ ਦੇ ਪਿੰਡ ਸ਼ੇਖਚੱਕ ਵਿਖ਼ੇ ਦਰਜਨਾਂ ਪਰਿਵਾਰ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਸਾਬਕਾ ਸਰਪੰਚ ਕਾਬਲ ਸਿੰਘ,ਸਾਬਕਾ ਪੰਚ ਮਹਿੰਦਰ ਸਿੰਘ,ਮੈਂਬਰ ਪੰਚਾਇਤ ਸਤਨਾਮ ਸਿੰਘ ਦੀ ਅਗਵਾਈ ਹੇਠ ਪਿੰਡ ਸ਼ੇਖਚੱਕ ਦੇ ਦਰਜਨਾਂ ਪਰਿਵਾਰਾਂ ਨੇ ਭਾਜਪਾ ਦਾ ਪੱਲਾ ਫੜ ਲਿਆ।ਜਿਹਨਾਂ ਨੂੰ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਨੇ ਪਾਰਟੀ ਦੇ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਇਕੱਠ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ, ਸ਼ਿਵ ਸੋਨੀ ਹਰੀਕੇ,ਜ਼ਿਲਾ ਜਨਰਲ ਸਕੱਤਰ ਸੁਰਜੀਤ ਸਾਗਰ,ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ, ਸੂਬਾ ਐਗਜ਼ੇਕਟਿਵ ਮੈਂਬਰ ਬਲਵਿੰਦਰ ਸਿੰਘ,ਪ੍ਰਿੰਸ ਲਾਲਪੁਰਾ,ਮੰਡਲ ਪ੍ਰਧਾਨ ਹਰਮਨਜੀਤ ਸਿੰਘ ਕੱਲਾ,ਮੇਹਰ ਸਿੰਘ ਬਾਣੀਆਂ,ਮੁਖਤਾਰ ਸਿੰਘ ਕੱਲਾ ਆਦਿ ਭਾਜਪਾ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਲੋਕ ਭਲਾਈ ਦੀਆਂ ਸਕੀਮਾਂ ਚੱਲ ਰਹੀਆਂ ਹਨ ਜਿਵੇੰ ਨਰੇਗਾ ਯੋਜਨਾ,ਸਸਤਾ ਅਨਾਜ ਯੋਜਨਾ,ਸਿਹਤ ਬੀਮਾ ਯੋਜਨਾ,ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਸਾਰੀਆਂ ਹੀ ਕੇਂਦਰ ਦੇ ਪੈਸੇ ਨਾਲ਼ ਚੱਲ ਰਹੀਆਂ ਹਨ ਅਤੇ ਪੰਜਾਬ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਨਾਲ਼ ਹੀ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਯਤਨ ਕਰ ਰਹੀ ਹੈ।ਉਹਨਾਂ ਕਿਹਾ ਭਾਜਪਾ ਦੀਆਂ ਪੰਜਾਬ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਲੋਕ ਧੜਾਧੜ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਪੰਜਾਬ ਵਿੱਚ ਆਉਣ ਵਾਲਾ ਸਮਾਂ ਭਾਜਪਾ ਦਾ ਹੈ।ਉਹਨਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਬਰਸਾਤ ਨਾਲ਼ ਬਰਬਾਦ ਹੋਈਆਂ ਫਸਲਾਂ ਅਤੇ ਨੁਕਸਾਨੇ ਘਰਾਂ ਦੇ ਮੁਆਵਜੇ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰੇ।ਇਸ ਮੌਕੇ ਸਾਬਕਾ ਸਰਪੰਚ ਕਾਬਲ ਸਿੰਘ,ਸਾਬਕਾ ਪੰਚ ਮਹਿੰਦਰ ਸਿੰਘ,ਮੈਂਬਰ ਪੰਚਾਇਤ ਸਤਨਾਮ ਸਿੰਘ ਤੋਂ ਇਲਾਵਾ ਜਗਤਾਰ ਸਿੰਘ,ਬਾਬਾ ਜਸਵੰਤ ਸਿੰਘ, ਸਾਹਿਬ ਸਿੰਘ,ਸੁਖਦੇਵ ਸਿੰਘ,ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਕੰਗ, ਮੁਖਤਾਰ ਸਿੰਘ,ਸੁਖਦੇਵ ਸਿੰਘ,ਗੁਰਦੀਪ ਸਿੰਘ,ਪਰਮਜੀਤ ਸਿੰਘ,ਰਣਬੀਰ ਸਿੰਘ,ਸਰਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਤਰਸੇਮ ਸਿੰਘ,ਬਗੀਚਾ ਸਿੰਘ,ਜਗਦੀਪ ਸਿੰਘ,ਪ੍ਰਗਟ ਸਿੰਘ,ਅਮਰੀਕ ਸਿੰਘ,ਨਰਿੰਦਰ ਸਿੰਘ,ਬਲਵਿੰਦਰ ਸਿੰਘ,ਪ੍ਰੇਮ ਚੰਦ,ਰਣਜੀਤ ਸਿੰਘ ਆਦਿ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ ਹਨ।
ਕੈਪਸ਼ਨ -ਪਿੰਡ ਸ਼ੇਖਚਕ ਵਿਖ਼ੇ ਭਾਜਪਾ ਵਿੱਚ ਸ਼ਾਮਿਲ ਹੋਏ ਸਾਬਕਾ ਸਰਪੰਚ ਕਾਬਲ ਸਿੰਘ ਅਤੇ ਹੋਰ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਭਾਜਪਾ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ, ਅਮਰਪਾਲ ਸਿੰਘ ਖਹਿਰਾ ਅਤੇ ਹੋਰ ਭਾਜਪਾ ਆਗੂ।