Headlines

ਡਾਇਮੰਡ ਕਲੱਬ , ਬਰੇਸ਼ੀਆ ਵਲੋਂ ਅੱਠਵੇਂ ਸਾਲਾਨਾ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ 

ਰੋਮ, ਇਟਲੀ (ਗੁਰਸ਼ਰਨ ਸੋਨੀ)-ਬੀਤੇ ਦਿਨ ਇਟਲੀ ਦੇ ਡਾਇਮੰਡ ਕਲੱਬ ਬਰੇਸ਼ੀਆ ਦੀ ਵਿਸ਼ੇਸ਼ ਮੀਟਿੰਗ ਬੋਰਗੋਸਤੋਲੋ ਵਿਖੇ ਹੋਈ ,ਜਿਸ ਵਿੱਚ 22 ਅਤੇ 23 ਜੁਲਾਈ ਨੂੰ ਕਰਵਾਏ ਜਾ ਰਹੇ ਅੱਠਵੇਂ ਖੇਡ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਮੀਟਿੰਗ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਅਹੁਦੇਦਾਰਾਂ ਮਨਿੰਦਰ ਸਿੰਘ, ਵਸੀਮ ਜਾਫਰ , ਕਿੰਦਾ ਗਿੱਲ , ਬੱਲੀ ਗਿੱਲ , ਬਲਜੀਤ ਮੱਲ , ਸੋਨੀ ਖੱਖ ਅਤੇ ਹੈਪੀ ਖੱਖ ਨੇ ਦੱਸਿਆ ਕਿ ਇਹ ਖੇਡ ਮੇਲਾ ਬੋਰਗੋਸਤੋਲੋ ਦੇ ਖੇਡ ਮੈਦਾਨ ਵਿੱਚ ਹੋਵੇਗਾ ।ਇਸ ਖੇਡ ਮੇਲੇ ਦੌਰਾਨ ਇਟਲੀ ਦੇ ਵੱਖ ਵੱਖ ਕਲੱਬਾਂ ਦੀਆਂ 16 ਦੇ ਕਰੀਬ ਫੁੱਟਬਾਲ ਦੀਆਂ ਟੀਮਾਂ ਭਾਗ ਲੈਣਗੀਆਂ। ਇਸ ਤੋਂ ਇਲਾਵਾ ਰੱਸਾਕੱਸ਼ੀ ਦੇ ਮੁਕਾਬਲੇ ਵੀ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਆਕਰਸ਼ਨ ਹੋਣਗੇ। ਇਟਲੀ ਦੀ ਭੰਗੜਾ ਟੀਮ ਵਲੋਂ ਆਖਰੀ ਦਿਨ ਭੰਗੜੇ ਦੇ ਜੌਹਰ ਦਿਖਾਏ ਜਾਣਗੇ। ਮੇਲੇ ਦਾ ਦਾਖਲਾ ਮੁਫਤ ਹੋਵੇਗਾ ਅਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ । ਪ੍ਰਬੰਧਕਾਂ ਵਲੋ ਇਟਲੀ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।