Headlines

ਸ਼ਹਿਨਾਈਆਂ- ਹਰਪ੍ਰੀਤ ਸਿੰਘ ਅਟਵਾਲ ਦੇ ਬੇਟੇ ਤੇਜਕਰਨ ਸਿੰਘ ਤੇ ਰਮਨਜੀਤ ਦਾ ਸ਼ੁਭ ਵਿਆਹ

ਸਰੀ- ਬੀਤੇ ਦਿਨ ਰਸੋਈ ਰੈਸਟੋਰੈਂਟ ਸਾਊਥ ਸਰੀ ਦੇ ਮਾਲਕ  ਸ ਹਰਪ੍ਰੀਤ ਸਿੰਘ ਅਟਵਾਲ ( ਮਿੱਠਾਪੁਰ ਵਾਲੇ)  ਤੇ ਸ੍ਰੀਮਤੀ ਸੁਲਿੰਦਰ ਕੌਰ ਅਟਵਾਲ ਦੇ ਬੇਟੇ ਤੇਜਕਰਨ ਸਿੰਘ ਦਾ ਸ਼ੁਭ ਆਨੰਦ ਕਾਰਜ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਸਵਰਗੀ ਸ ਰਣਜੀਤ ਸਿੰਘ ਬਸਰਾ ਤੇ ਸ੍ਰੀਮਤੀ ਕਸ਼ਮੀਰ ਕੌਰ ਬਸਰਾ ਦੀ ਬੇਟੀ ਰਮਨਜੀਤ ਕੌਰ ਨਾਲ ਪੂਰਨ ਗੁਰਮਰਿਆਦਾ ਮੁਤਾਬਿਕ ਹੋਇਆ। ਰਿਸ਼ੈਪਸ਼ਨ ਪਾਰਟੀ ਰਾਇਲ ਕਿੰਗ ਪੈਲੇਸ ਸਰੀ ਵਿਖੇ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਮਹਿਮਾਨਾਂ ਵਿਚ ਜਲੰਧਰ ਕੈਂਟ ਤੋ ਐਮ ਐਲ ਏ ਤੇ ਸਾਬਕਾ ਮੰਤਰੀ ਉਲੰਪੀਅਨ ਪ੍ਰਗਟ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।