Headlines

ਐਬਸਫੋਰਡ ਵਿਚ ਪੰਜਾਬੀ ਸਭਿਆਚਾਰਕ ਮੇਲਾ 30 ਜੁਲਾਈ ਨੂੰ

ਐਬਸਫੋਰਡ ( ਦੇ ਪ੍ਰ ਬਿ)- ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ ਸਾਲਾਨਾ ਪੰਜਾਬੀ ਸਭਿਆਚਾਰਕ ਮੇਲਾ ਇਸ ਵਾਰ 30 ਜੁਲਾਈ ਦਿਨ ਐਤਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਪ੍ਰਬੰਧਕ ਜੋਧਾ ਸਿੱਧੂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਸ ਸਭਿਆਚਾਰਕ ਮੇਲੇ ਵਿਚ ਉਘੇ ਗਾਇਕ ਗੀਤਾ ਜ਼ੈਲਦਾਰ, ਆਰ ਨੇਤ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਹਰਪ੍ਰੀਤ ਢਿੱਲੋਂ, ਜੱਸੀ ਕੌਰ, ਹੈਰੀ ਸੰਧੂ, ਅਮਨ ਰੋਜ਼ੀ, ਜੌਹਨ ਬੇਦੀ, ਜੱਸਾ ਬਰਨਾਲੇ ਵਾਲਾ ਤੇ ਹੋਰ ਕਈ ਉਭਰਦੇ ਕਲਾਕਾਰ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਹ ਸਭਿਆਚਾਰਕ ਮੇਲਾ ਦੁਪਹਿਰ 12 ਵਜੇ ਤੋਂ ਸ਼ੁਰੂ ਹੋਕੇ ਸ਼ਾਮ 7 ਵਜੇ ਤੱਕ ਚੱਲੇਗਾ। ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫਤ ਰੱਖੀ ਗਈ ਹੈ। ਇਸ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਰਾਈਡਾਂ ਅਤੇ ਖਾਣ-ਪੀਣ ਦੇ ਸਟਾਲਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਮੇਲੇ ਦੀ ਸਫਲਤਾ ਲਈ ਉਹਨਾਂ ਨੇ ਵੱਖ-ਵੱਖ ਸਪਾਂਸਰਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਇਸ ਸਭਿਆਚਾਰਕ ਮੇਲੇ ਵਿਚ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ।