Headlines

ਹਰਜੀਤ ਸੰਧੂ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਦੇ ਭਾਜਪਾ ਅਹੁਦੇਦਾਰਾਂ ਦੀ ਵਿਸ਼ਾਲ ਮੀਟਿੰਗ 

ਸੁਰਜੀਤ ਜਿਆਣੀ,ਬਿਕਰਮ ਚੀਮਾ,ਨਰੇਸ਼ ਸ਼ਰਮਾ,ਹਰਜੀਤ ਸੰਧੂ ਨੇ ਕੀਤਾ ਸੰਬੋਧਨ-
6 ਅਗਸਤ ਨੂੰ ਸੂਬਾ ਪ੍ਰਧਾਨ ਸੁਨੀਲ ਜਾਖੜ ਤਰਨਤਾਰਨ ਵਿਖੇ ਕਰਨਗੇ ਭਾਜਪਾ ਵਰਕਰਾਂ ਨੂੰ ਕਰਨਗੇ ਸੰਬੋਧਨ –
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,20 ਜੁਲਾਈ 2023
ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਰਕਲਾਂ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਵੀਰਵਾਰ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਗੁਰਦਿਆਲ ਪੈਲੇਸ ਰੈਸ਼ੀਆਣਾ ਵਿਖ਼ੇ ਹੋਈ।ਉਕਤ ਮੀਟਿੰਗ ਜੋ ਕੇ ਸੈਂਕੜੇ ਅਹੁਦੇਦਾਰਾਂ ਦੇ ਪਹੁੰਚਣ ‘ਤੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ,ਨੂੰ ਸਾਬਕਾ ਮੰਤਰੀ ਸੁਰਜੀਤ ਜਿਆਣੀ,ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ,ਜ਼ਿਲਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ,ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸੰਬੋਧਨ ਕੀਤਾ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਹੁਣ ਭਾਜਪਾ ਨੂੰ ਪੰਜਾਬ ਵਿੱਚ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਪੰਜਾਬ ਦੇ ਲੋਕ ਇਹ ਅਸਲੀਅਤ ਜਾਣ ਗਏ ਹਨ ਕਿ ਭਾਜਪਾ ਦੀ ਅਗਵਾਈ ਹੇਠ ਹੀ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ਤੇ ਚੜ੍ਹ ਸਕਦਾ ਹੈ।ਇਹਨਾਂ ਬੁਲਾਰਿਆਂ ਨੇ ਪੰਜਾਬ ਵਿੱਚ ਮਾੜੀ ਅਮਨ ਕਨੂੰਨ ਦੀ ਸਥਿਤੀ ਅਤੇ ਹੜਾਂ ਨੂੰ ਨਜਿੱਠਣ ਲਈ ਵਿਖਾਈ ਢਿੱਲ ਮੱਠ ਲਈ ਪੰਜਾਬ ਦੀ ਮੌਜੂਦਾ ਆਪ ਸਰਕਾਰ ਦੀ ਨਿਖੇਧੀ ਕੀਤੀ।ਇਸ ਮੌਕੇ ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਹੜਾਂ ਨਾਲ਼ ਨਿਪਟਣ ਲਈ 219 ਕਰੋੜ ਦੀ ਗਰਾਂਟ ਬਿਨ ਮੰਗਿਆ ਦੇਣ ਲਈ ਧੰਨਵਾਦ ਵੀ ਕੀਤਾ।ਇਸ ਮੌਕੇ ਵੱਡੀ ਗਿਣਤੀ ਵਿੱਚ ਆਏ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੇ 6 ਅਗਸਤ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਤਰਨ ਤਾਰਨ ਫੇਰੀ ਮੌਕੇ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਬਖੂਬੀ ਨਿਭਾਈ।ਇਸ ਮੌਕੇ ਪਹੁੰਚੀ ਲੀਡਰਸ਼ਿਪ ਅਤੇ ਮੰਡਲ ਪ੍ਰਧਾਨਾਂ ਅਤੇ ਹੋਰਨਾਂ ਆਗੂਆਂ ਨੂੰ ਸਿਰੋਪੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ,ਸੰਯੋਜਕ ਹਰਪ੍ਰੀਤ ਸਿੰਘ ਸਿੰਦਬਾਦ,ਜ਼ਿਲਾ ਜਨਰਲ ਸਕੱਤਰ ਸੁਰਜੀਤ ਸਾਗਰ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਜਸਮੀਤ ਸਿੰਘ ਵਾਲੀਆ,ਸ਼ਿਵ ਸੋਨੀ ਹਰੀਕੇ,ਸੀਨੀਅਰ ਆਗੂ ਕੁਲਵੰਤ ਸਿੰਘ ਭੈਲ,ਪ੍ਰਧਾਨ ਮਹਿਲਾ ਮੋਰਚਾ ਬੀਬੀ ਅਮਨਦੀਪ ਕੌਰ ਉੱਪਲ,ਐਸ.ਸੀ.ਮੋਰਚੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ,ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ ਖਡੂਰ ਸਾਹਿਬ,ਘੱਟ ਗਿਣਤੀ ਸੈੱਲ ਦੇ ਪ੍ਰਧਾਨ ਚੰਦ ਜ਼ਾਫ਼ਰ,ਜ਼ਿਲਾ ਸਕੱਤਰ ਜਸਵੰਤ ਸਿੰਘ ਸੋਹਲ, ਸੁਖਵੰਤ ਸਿੰਘ ਟੀਟਾ,ਸੂਬਾ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ,ਦਸ਼ਮੇਸ਼ ਸਿੰਘ, ਸੁਬੇਗ ਸਿੰਘ ਰੈਸ਼ੀਆਣਾ,ਸਰਕਲ ਪ੍ਰਧਾਨ ਹਰਮਨਜੀਤ ਸਿੰਘ ਕੱਲਾ,ਪਵਨ ਦੇਵਗਨ ਚੋਹਲਾ ਸਾਹਿਬ,ਮੇਹਰ ਸਿੰਘ ਬਾਣੀਆਂ,ਕੁਲਦੀਪ ਸਿੰਘ ਮੱਲਮੋਹਰੀ,ਕੈਪਟਨ ਜਸਪਾਲ ਸਿੰਘ ਤਖਤੂਚਕ,ਮਲੂਕ ਸਿੰਘ ਬਦੇਸ਼ੇ,ਸੀਨੀਅਰ ਆਗੂ ਅਵਤਾਰ ਸਿੰਘ ਵੇਈਂਪੂਈਂ,ਧਰਮਿੰਦਰ ਸਿੰਘ ਦੁਲਚੀਪੁਰ,ਮੁਖਤਾਰ ਸਿੰਘ ਕੱਲਾ,ਸੁਭਾਸ਼ ਬਾਠ, ਅਰਵਿੰਦਰ ਕੁਮਾਰ ਪ੍ਰਿੰਸ ਲਾਲਪੁਰਾ,ਸਰਪੰਚ ਕਾਬਲ ਸਿੰਘ ਸ਼ੇਖਚਕ,ਦਸਬਿੰਦਰ ਸਿੰਘ ਗੋਇੰਦਵਾਲ ਆਦਿ ਆਪਣੇ ਸਾਥੀਆਂ ਨਾਲ਼ ਮੌਜੂਦ ਸਨ।
ਫੋਟੋਆਂ: ਭਾਜਪਾ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ ਪੁੱਜੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾਂ ਅਤੇ ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ‘ਤੇ ਹੋਰ।