Headlines

ਢੀਂਡਸਾ ਪਰਿਵਾਰ ਨੂੰ ਸਦਮਾ- ਗੁਰਚਰਨ ਸਿੰਘ ਢੀਂਡਸਾ ਦਾ ਸਦੀਵੀ ਵਿਛੋੜਾ

ਐਬਸਟਸਫੋਰਡ ( ਦੇ ਪ੍ਰ ਬਿ)- ਇਥੋ ਦੇ ਢੀਂਡਸਾ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਸ ਗੁਰਚਰਨ ਸਿੰਘ ਢੀਂਡਸਾ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਜਨਮ 20 ਅਗਸਤ 1935 ਦਾ ਸੀ ਤੇ ਉਹਨਾਂ ਆਪਣਾ ਆਖਰੀ ਸਾਹ 21 ਜੁਲਾਈ 2023 ਨੂੰ ਲਿਆ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 29 ਜੁਲਾਈ ਨੂੰ ਸਵੇਰੇ 11.30 ਵਜੇ ਫਰੇਜ਼ ਰਿਵਰ ਫਿਊਨਰਲ ਹੋਮ, ਰਿਵਰਸਾਈਡ ਰੋਡ, ਐਬਟਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇਅ ਐਬਟਸਫੋਰਡ ਵਿਖੇ ਬਾਦ ਦੁਪਹਿਰ 2.30 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਬੇਅੰਤ ਢੀਂਡਸਾ ਨਾਲ ਫੋਨ ਨੰਬਰ 604-613-6300 ਤੇ ਸੰਪਰਕ ਕੀਤਾ ਜਾ ਸਕਦਾ ਹੈ।