Headlines

ਰਾਸ਼ਟਰੀ ਅੰਤਰਰਾਸ਼ਟਰੀ ਡਾਇਮੰਡ ਕਲੱਬ , ਬਰੇਸ਼ੀਆ ਵਲੋਂ ਅੱਠਵਾਂ ਖੇਡ ਮੇਲਾ ਧੂਮ ਧਾਮ ਨਾਲ ਕਰਵਾਇਆ

* ਐਫ ਸੀ ਆਜੋਲਾ ਦੀ ਫੁੱਟਬਾਲ ਟੀਮ ਨੇ ਚੁੱਕਿਆ ਜੇਤੂ ਕੱਪ *
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਡਾਇਮੰਡ ਸਪੋਰਟਸ ਕਲੱਬ, ਬਰੇਸ਼ੀਆ ਵਲੋੰ ਸਾਲਾਨਾ ਅੱਠਵਾਂ ਦੋ ਦਿਨਾ ਖੇਡ ਮੇਲਾ ਬੋਰਗੋਸਤੋਲੋ ਦੇ ਖੇਡ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ। ਇਸ ਖੇਡ ਮੇਲੇ ਦੌਰਾਨ ਜਿਥੇ ਇਟਲੀ ਦੀਆਂ ਫੁੱਟਬਾਲ ਕਲੱਬਾਂ ਵਿਚਕਾਰ ਬਹੁਤ ਹੀ ਫਸਵੇਂ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਨੂੰ ਮਿਲੇ ,ਉਥੇ ਹੀ ਰੱਸਾ ਕਸ਼ੀ , ਬੱਚਿਆਂ ਦੀਆਂ ਦੌੜਾਂ ਅਤੇ ਪੰਜਾਬੀ ਸੱਭਿਆਚਾਰਕ ਬੰਨਗੀਆਂ ਨੂੰ ਪੇਸ਼ ਕਰਦਾ ਰੰਗਾਰੰਗ ਪ੍ਰੋਗਰਾਮ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ।ਇਟਲੀ ਦੀਆਂ 14 ਫੁੱਟਬਾਲ ਟੀਮਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ, ਜਿਹਨਾਂ ਦੇ ਵੱਖ ਵੱਖ ਗੇੜ ਦੇ ਮੁਕਾਬਲਿਆਂ ਉਪਰੰਤ ਐਫ ਸੀ ਆਜੋਲਾ ਅਤੇ ਰੀਅਲ ਵਿਚੈਂਸਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਐਫ ਸੀ ਆਜੋਲਾ ਦੀ ਟੀਮ ਨੇ ਰੀਅਲ ਵਿਚੈਂਸਾ ਦੀ ੇਟੀਮ ਨੂੰ ਹਰਾ ਕੇ ਜੇਤੂ ਕੱਪ ਚੁੰਮਿਆਂ। ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੀਆਂ ਐਫ ਸੀ ਆਜੋਲਾ, ਰੀਅਲ ਵਿਚੈਂਸਾ ਅਤੇ ਫਾਬਰੀਕੋ ਦੀਆਂ ਟੀਮਾਂ ਨੂੰ ਨਕਦ ਇਨਾਮ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।ਪਲੇਅਰ ਆਫ ਦਾ ਟੂਰਨਾਮੈਂਟ ਅਤੇ ਬੈਸਟ ਸਕੋਰਰ ਸੋਨੂ ਐਫ ਸੀ  ਆਜੋਲਾ, ਬੈਸਟ ਗੋਲਕੀਪਰ ਹੈਰੀ ਵਿਚੈਂਸਾ ,ਬੈਸਟ ਗੋਲ ਲਵਪ੍ਰੀਤ ਡਾਇਮੰਡ ਕਲੱਬ , ਬਰੇਸ਼ੀਆ, ਬੈਸਟ ਟੂਰਨਾਮੈਂਟ ਕੋਚ ਆਸੋਲਾ ਅਤੇ ਸੈਕਿੰਡ ਬੈਸਟ ਕੋਚ ਰੀਅਲ ਵਿਚੈਂਸਾ ਨੂੰ ਚੁਣਿਆ ਗਿਆ ਅਤੇ ਇਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਰੱਸਾ ਕੱਸ਼ੀ ਵਿੱਚ ਬੈਰਗਾਮੋ ਦੀ ਟੀਮ ਜੇਤੂ ਰਹੀ। ਪੰਜਾਬੀ ਗਾਇਕ ਰਾਵੀ ਚੀਮਾਂ ਵਲੋਂ ਢੋਲ ਦੇ ਡੱਗੇ ਤੇ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਪ੍ਰਬੰਧਕ ਕਮੇਟੀ ਵਲੋਂ ਮਨਿੰਦਰ ਸਿੰਘ, ਵਸੀਮ ਜਾਫਰ , ਕਿੰਦਾ ਗਿੱਲ , ਬੱਲੀ ਗਿੱਲ , ਬਲਜੀਤ ਮੱਲ , ਸੋਨੀ ਖੱਖ ਅਤੇ ਹੈਪੀ ਖੱਖ ਨੇ ਸਮੂਹ ਟੀਮਾਂ ਅਤੇ ਦਰਸ਼ਕਾਂ ਦਾ ਖੇਡ ਮੇਲੇ ਦੀ ਸਫਲਤਾ ਲਈ ਵਿਸ਼ੇਸ਼ ਧੰਨਵਾਦ ਕੀਤਾ।
ਫੋਟੋ – ਡਾਇਮੰਡ ਕਲੱਬ , ਬਰੇਸ਼ੀਆ ਵਲੋਂ ਕਰਵਾਏ ਖੇਡ ਮੇਲੇ ਦੀ ਜੇਤੂ ਰਹੀ ਐਫ ਸੀ ਆਜੋਲਾ ਦੀ ਫੁੱਟਬਾਲ ਟੀਮ