Headlines

ਟੀਵੀ ਹੋਸਟ ਪਰਮਵੀਰ ਬਾਠ ਨਾਲ ਮਿਲਣੀ

ਬਰੈਂਪਟਨ ( ਬਲਜਿੰਦਰ ਸੇਖਾ)- ਕੈਨੇਡਾ ਦੇ ਸਹਿਰ ਬਰੈਂਪਟਨ ਵਿੱਚ ਤਰਕਸ਼ੀਲ (ਰੈਸ਼ਨਿਲਟ) ਸੁਸਾਇਟੀ ਕਨੇਡਾ ਵਲੋ ਪ੍ਰਾਈਮ ਏਸ਼ੀਆਂ ਟੀ ਵੀ ਦੇ ਉੱਘੇ ਹੋਸਟ ਪਰਮਵੀਰ ਸਿੰਘ ਬਾਠ ਨਾਲ ਸਵੀਟ ਪੈਲੇਸ ਰੈਸਟੋਰੈਂਟ ਵਿੱਚ ਮਿਲਣੀ ਕੀਤੀ ਗਈ । ਇਸ ਮੌਕੇ ਤੇ ਕਨੇਡਾ ਵਿੱਚ ਤਰਕਸ਼ੀਲ ਸੁਸਾਇਟੀ ਦੀਆਂ ਸ਼ਰਗਰਮੀਆਂ , ਅੰਤਰਾਸਟਰੀ ਵਿਦਿਆਰਥੀਆਂ ਦੀ ਸਮੱਸਿਆਵਾਂ ਸਾਝੀਆਂ ਕੀਤੀਆਂ ਗਈਆ। ਬਲਵਿੰਦਰ ਬਰਨਾਲਾ  ਵਾਇਸ ਪ੍ਰਧਾਨ,ਬਲਦੇਵ ਰਹਿਪਾ ਜਨਰਲ ਸਕੱਤਰ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ , ਪਰਮਜੀਤ ਸੰਧੂ ਖਜਾਨਚੀ ਉਨਟਾਰੀਓ ਯੂਨਿਟ , ਬਲਜਿੰਦਰ ਸੇਖਾ ਅਤੇ ਗੋਗੀ ਨੇ ਪਰਮਜੀਤ ਸਿੰਘ ਬਾਠ ਨਾਲ ਵਿਚਾਰਾਂ ਸਾਝੀਆਂ ਕੀਤੀਆਂ ਗਈਆਂ।