Headlines

ਰੇਡੀਓ ਤੇ ਟੀਵੀ ਸੁਖ ਸਾਗਰ ਦੇ ਸੀਈਓ ਰਵਿੰਦਰ ਸਿੰਘ ਪੰਨੂੰ ਨੂੰ ਸਦਮਾ – ਵੱਡੇ ਭਰਾ ਜਤਿੰਦਰ ਸਿੰਘ ਪੰਨੂੰ ਦਾ ਅਚਾਨਕ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਟੋਰਾਂਟੋ ਤੋਂ ਰੇਡੀਓ ਤੇ ਟੀਵੀ ਸੁਖ ਸਾਗਰ ਦੇ ਸੀਈਓ ਤੇ ਉਘੀ ਮੀਡੀਆ ਸ਼ਖਸੀਅਤ ਰਵਿੰਦਰ ਸਿੰਘ ਪੰਨੂੰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਸਰਦਾਰ ਜਤਿੰਦਰ ਸਿੰਘ ਪੰਨੂੰ ਦਾ ਅਚਾਨਕ ਹਾਰਟ ਅਟੈਕ ਕਾਰਣ ਦੇਹਾਂਤ ਹੋ ਗਿਆ। ਉਹ ਅੱਜਕੱਲ ਕੈਲੀਫੋਰਨੀਆ ਵਿਚ ਸਨ। ਉਹ ਆਪਣੇ ਪਿੱਛੇ ਦੋ ਪੁੱਤਰ ਇੱਕ ਧੀ ਅਤੇ ਸੁਪਤਨੀ ਸਮੇਤ ਵੱਡਾ ਪਰਿਵਾਰ ਛੱਡ ਗਏ ਹਨ।

ਪੰਜਾਬ ਦੇ ਜਿਲਾ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਨਾਲ ਸਬੰਧਿਤ ਸ ਜਤਿੰਦਰ ਸਿੰਘ ਪੰਨੂੰ ਪਿਛਲੇ ਲੰਬੇ ਤੋਂ ਪੰਜਾਬ ਦੀ ਰਾਜਨੀਤੀ ਦੇ ਨਾਲ ਸਮਾਜ ਸੇਵੀ ਕਾਰਜਾਂ ਵਿਚ ਵਧ ਚੜਕੇ ਸਰਗਰਮੀ ਨਾਲ ਹਿੱਸਾ ਪਾਉਂਦੇ ਰਹੇ ਹਨ। ਆਪਣੇ ਪਰਿਵਾਰ ਨਾਲ ਕੈਲੀਫੋਰਨੀਆ ਪਰਵਾਸ ਕਰਨ ਦੇ ਬਾਵਜੂਦ ਉਹ ਪੰਜਾਬ ਅਤੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਸਾਂਝੇ ਕਾਰਜਾਂ ਨਾਲ ਹਮੇਸ਼ਾ ਜੁੜੇ ਰਹੇ ਹਨ।