Headlines

ਵਿੰਡਸਰ ਕਬੱਡੀ ਕੱਪ 2023 – ਓਂਟਾਰੀਓ ਕਬੱਡੀ ਕਲੱਬ ਦੀ ਤੀਸਰੀ ਖਿਤਾਬੀ ਜਿੱਤ

ਭੂਰੀ ਛੰਨਾ ਤੇ ਵਾਹਿਗੁਰੂ ਸੀਚੇਵਾਲ ਬਣੇ ਸਰਵੋਤਮ ਖਿਡਾਰੀ-

ਡਾ. ਸੁਖਦਰਸ਼ਨ ਸਿੰਘ ਚਹਿਲ

+91 9779590575, +1 (403) 660-5476

ਵਿੰਡਸਰ-ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਚੱਲ ਰਹੇ ਕਬੱਡੀ ਸੀਜ਼ਨ ਦਾ ਪੰਜਵਾਂ ਕਬੱਡੀ ਕੱਪ ਵਿੰਡਸਰ ਕਬੱਡੀ ਕਲੱਬ ਦੇ ਝੰਡੇ ਹੇਠ ਕਰਵਾਇਆ ਗਿਆ। ਸਫਲਤਾਪੂਰਵਕ ਨੇਪਰੇ ਚੜੇ ਇਸ ਕੱਪ ਨੂੰ ਜਿੱਤਣ ਦਾ ਮਾਣ ਓਂਟਾਰੀਓ ਕਬੱਡੀ ਕਲੱਬ (ਓ ਕੇ ਸੀ) ਨੇ ਹਾਸਿਲ ਕੀਤਾ ਅਤੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਓ ਕੇ ਸੀ ਦੀ ਇਸ ਸੀਜ਼ਨ ਦੇ ਪੰਜ ਕੱਪਾਂ ‘ਚੋਂ ਤੀਸਰੀ ਖਿਤਾਬੀ ਜਿੱਤ ਹੈ। ਭੂਰੀ ਛੰਨਾ ਤੇ ਵਾਹਿਰਗੂਰ ਸੀਚੇਵਾਲ ਨੇ ਸਰਵੋਤਮ ਖਿਡਾਰੀ ਬਣਨ ਦਾ ਮਾਣ ਪ੍ਰਾਪਤ ਕੀਤਾ। ਲੰਬੇ ਅਰਸੇ ਬਾਅਦ ਵਿੰਡਸਰ ‘ਚ ਹੋਏ ਇਸ ਕਬੱਡੀ ਕੱਪ ਜਰੀਏ ਵਿਸ਼ਵ ਖੇਡ ਨਕਸ਼ੇ ‘ਤੇ ਕਬੱਡੀ ਲਈ ਇੱਕ ਹੋਰ ਨਵਾਂ ਦੁਆਰ ਖੁੱਲ੍ਹ ਗਿਆ। ਹਜ਼ਾਰਾਂ ਦਰਸ਼ਕਾਂ ਨੇ ਖਿੜੀ ਹੋਈ ਧੁੱਪ ‘ਚ ਕਬੱਡੀ ਦਾ ਅਨੰਦ ਮਾਣਿਆ।

ਮੇਜ਼ਬਾਨ ਤੇ ਮਹਿਮਾਨ:- ਵਿੰਡਸਰ ਕਬੱਡੀ ਕਲੱਬ ਵੱਲੋਂ ਸੈਮ ਨਿੱਝਰ, ਅਕਾਲਇੰਦਰ ਧਾਲੀਵਾਲ, ਸੁਖਵਿੰਦਰ ਚੰਦੀ, ਮਨਵਿੰਦਰ ਦਿਉਲ, ਬਰਜਿੰਦਰ ਬਿੰਦਾ ਭਰੋਲੀ, ਜੱਗੀ ਬੱਲ, ਸ਼ੀਤਾ ਬੱਲ, ਜੇ ਪੀ ਸੰਧੂ, ਸੁਖਜਿੰਦਰ ਚੀਮਾਂ, ਅਮਰਜੀਤ ਗਰੇਵਾਲ, ਜੀਵਨ ਗਿੱਲ, ਬੌਬੀ ਚੌਹਾਨ, ਗਗਨ ਮੱਟੀ ਤੇ ਨਵਦੀਪ ਭੋਗਲ ਦੀ ਅਗਵਾਈ ‘ਚ ਸ਼ਾਨਦਾਰ ਕਬੱਡੀ ਕੱਪ ਸਪਾਂਸਰਜ਼, ਪੰਜਾਬੀ ਭਾਈਚਾਰੇ, ਗੁਰੂ ਘਰ ਤੇ ਸਿਟੀ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਉਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਾਲਾ ਹਾਂਸ, ਸੁੱਖਾ ਬਾਸੀ, ਜਸਵਿੰਦਰ ਸ਼ੋਕਰ, ਜੂਝਾਰ ਸ਼ੋਕਰ, ਗੁਰਲਾਟ ਸਹੋਤਾ, ਦਲਜੀਤ ਸਿੰਘ ਸਹੋਤਾ, ਬੰਤ ਨਿੱਝਰ, ਜਿੰਦਰ ਬੁੱਟਰ, ਤਲਵਿੰਦਰ ਸਿੰਘ ਮੰਡ, ਬਿੱਲਾ ਰੰਧਾਵਾ, ਸੁਰਜੀਤ ਸਿੰਘ ਨਿਊ ਬੈਸਟ, ਸੁੱਖਾ ਕਿੰਗ ਟੋਇੰਗ, ਬੂਟਾ ਚਾਹਲ, ਗੁਰਮੁਖ ਸਿੰਘ ਅਟਵਾਲ, ਕੁਲਵਿੰਦਰ ਪੱਤੜ, ਰੈਂਬੋ ਸਿੱਧੁ, ਰੇਸ਼ਮ ਸਿੰਘ, ਭੋਲਾ ਲਿੱਟ, ਮੇਜਰ ਨੱਤ, ਐਂਡੀ ਧੁੱਗਾ, ਸੁੱਖਾ ਰੰਧਾਵਾ, ਕੁਲਵੰਤ ਢੀਂਡਸਾ, ਸ਼ੇਰਾ ਮਡੇਰ, ਮਨਪ੍ਰੀਤ ਢੇਸੀ, ਗੋਗਾ ਗਹੂੰਣੀਆ, ਜੋਗਾ ਕੰਗ, ਸਥਾਨਕ ਕੌਂਸਲਾਂ ਦੇ ਨੁਮਾਇੰਦੇ ਤੇ ਕਬੱਡੀ ਨਾਲ ਜੁੜੀਆ ਹੋਰ ਸ਼ਖਸ਼ੀਅਤਾਂ ਪੁੱਜੀਆਂ।

ਇਨਾਮ-ਸਨਮਾਨ:- ਕਬੱਡੀ ਕੱਪ ਦੀ ਜੇਤੂ ਟੀਮ ਨੂੰ ਸ਼ੋਕਰ ਭਰਾਵਾਂ ਦੀ ਹਰਮਨ ਟਰਾਂਸਪੋਰਟ ਵੱਲੋਂ ਅਤੇ ਉਪ ਜੇਤੂ ਟੀਮ ਨੂੰ ਸੁੱਖਾ ਰੰਧਾਵਾ ਦੀ ਕੁਇੱਕ ਟਾਇਰ ਕੰਪਨੀ ਵੱਲੋਂ ਨਕਦ ਇਨਾਮ ਦਿੱਤਾ ਗਿਆ। ਸਰਵੋਤਮ ਧਾਵੀ ਤੇ ਜਾਫੀ ਨੂੰ 11-11 ਸੌ ਡਾਲਰ ਦਾ ਨਕਦ ਇਨਾਮ ਰਵਿੰਦਰ ਸਿੱਧੂ, ਸੁਖਜਿੰਦਰ ਸਿੰਘ, ਭਿੰਦਾ ਭਰੋਲੀ, ਹਰਪ੍ਰੀਤ ਢਿੱਲੋਂ, ਸੁਖਪ੍ਰੀਤ ਬਨਿਆਲ, ਰਣਬੀਰ ਸਿੰਘ, ਰਵੀ ਢਿੱਲੋਂ, ਜਗਦੀਪ ਸਿੰਘ ਤੇ ਮਨਵੀਰ ਸਿੰਘ ਦੀ ਹਾਈਵੇ ਸਟਾਰ ਟਰਾਂਸਪੋਰਟ ਵੱਲੋਂ ਦਿੱਤਾ ਗਿਆ। ਇਸ ਮੌਕੇ ਨਾਮਵਰ ਕਬੱਡੀ ਧਾਵੀ ਸੰਦੀਪ ਸੁਰਖਪੁਰ (ਮਹਿਮਦਵਾਲ) ਦਾ ਚਾਰਜਰ ਟਰੱਕਿੰਗ ਤੇ ਬਲੂ ਵੇਅ ਟਰੱਕ ਸੇਲਜ਼ ਦੇ ਸੰਚਾਲਕਾਂ ਬਿੱਲਾ, ਗੋਲਡੀ ਗਰੇਵਾਲ, ਜੱਗਾ, ਕੀਪਾ ਟਾਂਡਾ ਤੇ ਸੋਨੂੰ ਬਿਰਦੀ ਟੋਰਾਂਟੋ ਵੱਲੋਂ 11 ਹਜ਼ਾਰ ਅਮਰੀਕਨ ਡਾਲਰ ਨਾਲ ਸਨਮਾਨ ਕੀਤਾ ਗਿਆ। ਇਨ੍ਹਾਂ ਹੀ ਸ਼ਖਸ਼ੀਅਤਾਂ ਵੱਲੋਂ ਨਾਮਵਰ ਬੁਲਾਰੇ ਕਾਲਾ ਰਛੀਨ ਨੂੰ 11 ਸੌ ਅਮਰੀਕਨ ਡਾਲਰ ਨਾਲ ਨਿਵਾਜਿਆ ਗਿਆ। ਸਾਬਕਾ ਕਬੱਡੀ ਸਿਤਾਰੇ ਸੁਖਵਿੰਦਰ ਫਿੰਡੀ ਦਾ ਮੈਟਰੋ ਕਲੱਬ ਦੇ ਸਾਬਕਾ ਪ੍ਰਧਾਨ ਅਮਰਜੀਤ ਗਰੇਵਾਲ ਵੱਲੋਂ, ਸਾਬਕਾ ਧਾਵੀ ਹਰਦਵਿੰਦਰਜੀਤ ਸਿੰਘ ਦੁੱਲਾ ਸੁਰਖਪੁਰ ਦਾ ਸੀਤਾ ਬੱਲ ਤੇ ਸੋਨੂੰ ਬੱਲ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਉੱਭਰਦੇ ਮੁੱਕੇਬਾਜ਼ ਐਂਡਰੀ ਗਰੇਵਾਲ ਦਾ ਅਮਨ ਚਾਹਲ ਹੋਰਾਂ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਸਾਬਕਾ ਖਿਡਾਰੀ ਬੀਰਾ ਸਿੱਧਵਾਂ ਦਾ ਸੋਨ ਤਗਮੇ ਨਾਲ ਤੇ ਸੋਨੂੰ ਜੰਪ ਦਾ ਵੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵਿੰਡਸਰ ਕਲੱਬ ਵੱਲੋਂ ਵੀ ਸੰਦੀਪ ਸੁਰਖਪੁਰ ਦਾ ਸਨਮਾਨ ਕੀਤਾ ਗਿਆ।

ਮੁਕਾਬਲੇਬਾਜ਼ੀ:- ਇਸ ਕੱਪ ਦੇ ਪਹਿਲੇ ਮੈਚ ‘ਚ ਓਂਟਾਰੀਓ ਕਬੱਡੀ ਕਲੱਬ ਨੇ ਯੂਨਾਈਟਡ ਬਰੈਪਟਨ ਸਪੋਰਟਸ ਕਲੱਬ ਨੂੰ 35-31 ਅੰਕਾਂ ਨਾਲ, ਦੂਸਰੇ ਮੈਚ ‘ਚ ਜੀ ਟੀ ਏ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 38-22 ਅੰਕਾਂ ਨਾਲ, ਤੀਸਰੇ ਮੈਚ ‘ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਯੰਗ ਸਪੋਰਟਸ ਕਲੱਬ ਨੂੰ 39-32, ਟੋਰਾਂਟੋ ਪੰਜਾਬੀ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 36-32, ਓਂਟਾਰੀਓ ਕਬੱਡੀ ਕਲੱਬ ਨੇ ਯੰਗ ਕਬੱਡੀ ਕਲੱਬ ਨੂੰ 40-35 ਅਤੇ ਯੂਨਾਈਟਡ ਬਰੈਪਟਨ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 39-29 ਅੰਕਾਂ ਨਾਲ ਹਰਾਇਆ। ਪਹਿਲੇ ਸੈਮੀਫਾਈਨਲ ‘ਚ ਓਂਟਾਰੀਓ ਕਬੱਡੀ ਕਲੱਬ ਨੇ ਟੋਰਾਂਟੋ ਪੰਜਾਬੀ ਕਬੱਡੀ ਕਲੱਬ ਨੂੰ 42-37 ਅੰਕਾਂ ਨਾਲ ਅਤੇ ਦੂਸਰੇ ਸੈਮੀਫਾਈਨਲ ‘ਚ ਯੂਨਾਈਟਡ ਬਰੈਪਟਨ ਸਪੋਰਟਸ ਕਲੱਬ ਨੇ ਜੀ ਟੀ ਏ ਕਬੱਡੀ ਕਲੱਬ ਨੂੰ 42-32 ਅੰਕਾਂ ਨਾਲ ਹਰਾਕੇ ਫਾਈਨਲ ‘ਚ ਥਾਂ ਬਣਾਈ। ਫਾਈਨਲ ਮੁਕਾਬਲੇ ‘ਚ ਓਂਟਾਰੀਓ ਕਬੱਡੀ ਕਲੱਬ ਨੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ 37-23 ਅੰਕਾਂ ਨਾਲ ਹਰਾਕੇ ਸੀਜ਼ਨ ‘ਚ ਤੀਸਰੀ ਵਾਰ ਕੱਪ ਜਿੱਤਿਆ।

ਸਰਵੋਤਮ ਖਿਡਾਰੀ:- ਕੱਪ ਜੇਤੂ ਟੀਮ ਦੇ ਖਿਡਾਰੀ ਵਾਹਿਗੁਰੂ ਸੀਚੇਵਾਲ ਨੇ 9 ਕੋਸ਼ਿਸ਼ਾਂ ਤੋਂ 5 ਜੱਫੇ ਲਗਾ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਉੱਪ ਜੇਤੂ ਟੀਮ ਦੇ ਖਿਡਾਰੀ ਭੂਰੀ ਛੰਨਾ ਨੇ 10 ਰੇਡਾਂ ਤੋਂ 9 ਅੰਕ ਹਾਸਿਲ ਕਰਕੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਜੇਤੂ ਖਿਡਾਰੀਆਂ ਨੂੰ ਹਾਈਵੇ ਸਾਟਰ ਟਰਾਂਸਪੋਰਟ ਵੱਲੋਂ 11-11 ਸੌ ਡਾਲਰ ਨਕਦ ਇਨਾਮ ਵਜੋਂ ਦਿੱਤੇ ਗਏ।

ਸੰਚਾਲਨ:- ਵਿੰਡਸਰ ਕੱਪ ਦਾ ਸੰਚਾਲਨ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਾਲਾ ਹਾਂਸ ਦੀ ਦੇਖ-ਰੇਖ ‘ਚ ਅੰਪਾਇਰ ਬਿੰਨਾ ਮਲਿਕ, ਪੱਪੂ ਭਦੌੜ, ਸਰਬਜੀਤ ਸਾਬੀ, ਬਲਵੀਰ ਸਿੰਘ, ਨੀਟਾ ਅਤੇ ਦਿਲਬਾਗ ਘਰਿਆਲਾ ਨੇ ਕੀਤਾ। ਜਸਵੰਤ ਖੜਗ ਤੇ ਮਨੀ ਖੜਗ ਨੇ ਇੱਕ-ਇੱਕ ਅੰਕ ਦਾ ਰਿਕਾਰਡ ਨੋਟ ਕੀਤਾ। ਨਾਮਵਰ ਬੁਲਾਰੇ ਪ੍ਰੋ. ਮੱਖਣ ਸਿੰਘ, ਸੁਰਜੀਤ ਕਕਰਾਲੀ, ਮੱਖਣ ਅਲੀ, ਕਾਲਾ ਰਛੀਨ, ਸ਼ਿੰਦਰ ਧਾਲੀਵਾਲ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਸਾਰਾ ਦਿਨ ਕੁਮੈਂਟਰੀ ਨਾਲ ਰੰਗ ਬੰਨਿਆ। ਮੰਚ ਸੰਚਾਲਨ ਜੀਵਨ ਗਿੱਲ ਨੇ ਕੀਤਾ।

ਤਿਰਛੀ ਨਜ਼ਰ:- ਕੱਪ ਦੌਰਾਨ ਵੱਡੀ ਗਿਣਤੀ ‘ਚ ਸੁਆਣੀਆਂ ਤੇ ਬੱਚੇ ਕਬੱਡੀ ਦਾ ਅਨੰਦ ਮਾਣਨ ਲਈ ਪੁੱਜੇ। ਇਸ ਮੌਕੇ ਸ. ਅਵਤਾਰ ਸਿੰਘ ਦੀ ਅਗਵਾਈ ‘ਚ ਗੁਰੂ ਕਾ ਲੰਗਰ ਅਤੁੱਟ ਵਰਤਿਆ। ਖੂਬਸੂਰਤ ਘਾਹ ਵਾਲੇ ਮੈਦਾਨ ‘ਚ ਕਰਵਾਏ ਇਸ ਕੱਪ ਦੇ ਆਯੋਜਕਾਂ ਵੱਲੋਂ ਸੁੰਦਰ ਨੀਲੀਆਂ ਟੀ ਸ਼ਰਟਸ ਪਹਿਨੀਆਂ ਹੋਈਆਂ ਸਨ, ਜੋ ਪ੍ਰਬੰਧਕਾਂ ਨੂੰ ਵੱਖਰੀ ਪਹਿਚਾਣ ਦਿੰਦੀਆਂ ਸਨ। ਇਸ ਮੌਕੇ ਨੌਜਵਾਨ ਇੰਦਰਜੀਤ ਸਿੰਘ ਨੇ ਪੰਜਾਬੀ ਸਾਹਿਤ ਦੀਆਂ ਮਿਆਰੀ ਪੁਸਤਕਾਂ ਦੀ ਪੰਜਾਬੀ ਪੁਸਤਕਾਲਾ ਤੇ ਬੈਨਰ ਹੇਠ ਪ੍ਰਦਰਸ਼ਨੀ ਲਗਾਈ ਹੋਈ ਸੀ। ਇਸ ਮੌਕੇ ਸਿੱਧੂ ਮੂਸੇਵਾਲਾ, ਸੰਦੀਪ ਸੰਧੂ ਨੰਗਲ ਅੰਬੀਆਂ ਤੇ ਦੀਪ ਸਿੱਧੂ ਦੀਆਂ ਵੱਡ ਅਕਾਰੀ ਤਸਵੀਰਾਂ ਵਾਲਾ ਹਾਈਵੇ ਸਟਾਰ ਕੰਪਨੀ ਦਾ ਟਰੱਕ ਖਿੱਚ ਦਾ ਕੇਂਦਰ ਬਣਿਆ ਰਿਹਾ।

ਤਸਵੀਰ:- ਵਿੰਡਸਰ 1. ਕੱਪ ਜੇਤੂ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਟਰਾਫੀ ਹਾਸਿਲ ਕਰਦੀ ਹੋਈ।

ਵਿੰਡਸਰ 2. ਸਰਵੋਤਮ ਖਿਡਾਰੀ ਭੂਰੀ ਛੰਨਾ ਤੇ ਵਾਹਿਗੁਰੂ ਸੀਚੇਵਾਲ ਦਾ ਸਨਮਾਨ ਕਰਦੇ ਹੋਏ ਹਾਈਵੇ ਸਟਾਰ ਟਰਾਂਸਪੋਰਟ ਦੇ ਸੰਚਾਲਕ ਤੇ ਪ੍ਰਬੰਧਕ।

4519 ਤਸਵੀਰ- ਸੰਦੀਪ ਸੁਰਖਪੁਰ ਦਾ ਸਨਮਾਨ ਕਰਦੇ ਹੋਏ ਚਾਰਜਰ ਟਰਾਂਸਪੋਰਟ ਤੇ ਬਲੂਵੇਅ ਟਰੱਕ ਸੇਲਜ਼ ਦੇ ਸੰਚਾਲਕ।