Headlines

ਸਾਬਕਾ ਵਿਧਾਇਕ ਸਿੱਕੀ ਵੱਲੋਂ ਪਿੰਡ ਭੈਲ ਦੇ ਮੰਡ ਏਰੀਆ ਦਾ ਦੌਰਾ

ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ-
ਰਾਕੇਸ਼ ਨਈਅਰ
ਚੋਹਲਾ ਸਾਹਿਬ /ਤਰਨਤਾਰਨ,30 ਜੁਲਾਈ-
ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ  ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਐਤਵਾਰ ਨੂੰ ਪਿੰਡ ਭੈਲ ਢਾਏ ਵਾਲਾ ਵਿਖੇ ਹੜ੍ਹ ਦੇ ਪਾਣੀ ਨਾਲ ਨੁਕਸਾਨੇ ਗਏ ਮੰਡ ਏਰੀਏ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆ। ਇਸ ਮੌਕੇ ਸਿੱਕੀ ਨੇ ਕਿਹਾ ਕਿ ਝੋਨੇ ਦੀ ਫ਼ਸਲ ਬਿੱਲਕੁੱਲ ਬਰਬਾਦ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਣਕ ਦੀ ਫਸਲ ਵੀ ਨਹੀਂ ਬੀਜੀ ਜਾ ਸਕਦੀ।ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪ੍ਰਭਾਵਿਤ ਕਿਸਾਨ ਆਪਣੇ ਪਰਿਵਾਰਾਂ ਨਾਲ ਗੁਜ਼ਾਰਾ ਕਰ ਸਕਣ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਕਹਿਣਾ ਹੜ੍ਹਾਂ ਦੇ ਪਾਣੀ ਨਾਲ ਨੁਕਸਾਨੀਆਂ ਗਈਆਂ ਫਸਲਾਂ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇਗਾ,ਪਰ ਕਿਸੇ ਵਲੋਂ ਵੀ ਅਜ਼ੇ ਤੱਕ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ।ਹੜ੍ਹ ਦੇ ਪਾਣੀ ਨਾਲ  ਕਈ ਮਕਾਨ ਢਹਿ ਢੇਰੀ ਹੋ ਚੁੱਕੇ ਹਨ,ਪਰ ਨਾ ਮੌਜੂਦਾ ਹਲਕਾ ਵਿਧਾਇਕ ਤੇ ਨਾ ਹੀ ਕਿਸੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਕੋਈ ਬਾਤ ਪੁੱਛੀ ਹੈ। ਸ.ਸਿੱਕੀ ਨੇ ਕਿਹਾ ਕਿ ਐਮਐਸਪੀ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਹੁਣ ਤੱਕ ਕਿਸਾਨਾਂ ਨੂੰ ਮੁਆਵਜ਼ਾ ਕਿਉਂ ਨਹੀਂ ਦੇ ਰਹੀ? ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਮਾਨ ਸਾਹਬ ਜਾਗੋ,ਬਰਬਾਦ ਹੋਈ ਫ਼ਸਲ ਅਤੇ ਢਹਿ ਚੁੱਕੇ ਮਕਾਨਾਂ ਤੇ ਹੋਰ ਵੀ ਬਹੁਤ ਤਰਾਂ ਦੇ ਨੁਕਸਾਨ ਪੰਜਾਬ ਵਿੱਚ ਹੋਏ ਹਨ। ਇਨ੍ਹਾਂ ਦੇ ਸਰਵੇ ਬਾਅਦ ‘ਚ ਕਰਾ ਲਿਓ,ਪਹਿਲਾਂ ਜਿੰਨਾ ਦੀ ਝੋਨੇ ਦੀ ਫ਼ਸਲ ਮਰ ਚੁੱਕੀ ਹੈ ਅਤੇ ਹੋਰ ਨੁਕਸਾਨ ਹੋਇਆ ਹੈ,ਓਨਾ ਨੂੰ ਮੁਆਵਜ਼ਾ ਦਿਓ ਤਾਂ ਜੋ ਲੋਕਾਂ ਦੇ ਘਰਾਂ ਦਾ ਗੁਜ਼ਾਰਾ ਚੱਲ ਸਕੇ ਤੇ ਢਹਿ ਚੁੱਕੇ ਮਕਾਨ ਲੋਕ ਦੁਬਾਰਾ ਬਣਾ ਸਕਣ।ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਪਿੰਡ ਭੈਲ ਦੀ ਸੰਗਤ ਜਿੰਨਾ ਵਲੋਂ ਦਰਿਆ ‘ਤੇ ਬੰਨ੍ਹ ਬੰਨਿਆ ਜਾ ਰਿਹਾ,ਉਸ ਵਾਸਤੇ ਦੋ ਡ੍ਰੰਮ ਡੀਜ਼ਲ ਦਿੱਤਾ ਗਿਆ ਤੇ ਬੰਨ੍ਹ ਵਾਸਤੇ ਬੋਰੇ ਵੀ ਪ੍ਰਬੰਦ ਕਰ ਕੇ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਮੇਰਾ ਪਰਿਵਾਰ ਹੈ।ਇਸ ਲਈ ਜੋ ਵੀ ਸੰਗਤ ਸੇਵਾ ਲਾਏਗੀ,ਉਸ ਲਈ ਉਹ ਹਮੇਸ਼ਾ ਤਿਆਰ ਰਹਿਣਗੇ।ਇਸ ਮੌਕੇ ਸ.ਸਿੱਕੀ ਨਾਲ ਸਰਪੰਚ ਮੇਜਰ ਸਿੰਘ ਭੈਲ,ਮੈਂਬਰ ਕਸ਼ਮੀਰ ਸਿੰਘ,ਸੁਖਦੇਵ ਸਿੰਘ,ਦਿਆਲ ਸਿੰਘ ਸਾਹ,ਲਖਬੀਰ ਸਿੰਘ,ਗੁਰਦੀਪ ਸਿੰਘ,ਸੁਰਿੰਦਰ ਸਿੰਘ,ਗੁਰਦੇਵ ਸਿੰਘ,ਸਤਨਾਮ ਸਿੰਘ,ਰਾਣਾ ਆੜਤੀਆ,ਧੰਨਾ ਸਿੰਘ,ਜਰਨੈਲ ਸਿੰਘ ਭੈਲ,ਗੁਰਦੇਵ ਸਿੰਘ ਪਵਾਰ,ਬਲਵਿੰਦਰ ਸਿੰਘ ਪਵਾਰ,ਹਰਪ੍ਰੀਤ ਸਿੰਘ ਪਵਾਰ,ਨੰਬਰਦਾਰ ਪ੍ਰਕਾਸ ਸਿੰਘ ਪਵਾਰ,ਜਸਪਾਲ ਸਿੰਘ ਪਵਾਰ,ਸਰਪੰਚ ਜਗਰੂਪ ਸਿੰਘ ਖਵਾਸਪੁਰ ਤੇ ਪੀ.ਏ ਰਣਜੀਤ ਸਿੰਘ ਰਾਣਾ ਪਵਾਰ ਭੈਲ ਆਦਿ ਮੌਜੂਦ ਸਨ।