Headlines

ਹਰਕੀਰਤ ਇੰਟਰਪ੍ਰਾਈਜ਼ ਵੱਲੋਂ ਸੰਨਚੀਨੋ (ਕਰੇਮੋਨਾ) ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ 7ਵਾਂ ਤੀਆਂ ਦਾ ਮੇਲਾ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪੰਜਾਬੀ ਮੁਟਿਆਰਾਂ ਭਾਵੇਂ ਪੰਜਾਬ ਦੀ ਧਰਤੀ ਨੂੰ ਛੱਡ ਵਿਦੇਸ਼ਾਂ ਵਿੱਚ ਰਹਿਣ ਵਸੇਰਾ ਕਰਨ ਲੱਗ ਪਈਆ ਹਨ ਪਰ ਇਹ ਹਮੇਸ਼ਾ ਹੀ ਆਪਣੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਨਾਲ ਜੁੜੀਆਂ ਰਹਿੰਦੀਆਂ ਹਨ। ਭਾਵੇਂ ਮੇਲੇ ਜਿਥੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਉਥੇ ਭਾਈਚਾਰਕ ਸਾਂਝ, ਪੰਜਾਬੀ ਵਿਰਸੇ, ਅਤੇ ਵਿਰਾਸਤ ਨੂੰ ਪ੍ਰਫੁਲਿੱਤ ਕਰਨ ਹਿੱਤ ਆਪਣਾ ਵਿਲੱਖਣ ਯੋਗਦਾਨ ਪਾਉਂਦੇ ਹਨ, ਇਟਲੀ ਦੇ ਸੂਬੇ ਲੰਬਾਰਦੀਆ ਦੇ ਜ਼ਿਲ੍ਹਾ ਕਰੇਮੋਨਾ ਚ ਕਸਬਾ ਸੋਨਚੀਨੋ ਵਿਖੇ ਹਰਕੀਰਤ ਐਂਟਰਪ੍ਰਾਈਜ਼ ਵੱਲੋਂ ਸ.ਸੁਖਵਿੰਦਰ ਸਿੰਘ ਗੋਬਿੰਦ ਪੁਰੀ ਦੀ ਸਰਪ੍ਰਸਤੀ ਹੇਠ 7ਵਾਂ ‘ਤੀਆਂ ਦਾ ਮੇਲਾ’ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਕਸਬਿਆਂ ਸ਼ਹਿਰਾਂ ਤੋਂ ਪੰਜਾਬਣਾਂ ਨੇ ਪਹੁੰਚ ਕਿ ਮੇਲੇ ਦਾ ਖੂਬ ਅਨੰਦ ਮਾਣਿਆ ਇਸ ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੇਲੇ ਇਸ ਵਿੱਚ ਗਿੱਧੇ ਤੋਂ ਇਲਾਵਾ ਵੱਖ ਵੱਖ ਗੀਤਾਂ ਤੇ ਡਾਂਸ ਤੇ ਕੋਰੀੳਗਰਾਫੀ ਕੀਤੀ ਗਈ। ਇਸ ਮੇਲੇ ਦੇ ਪ੍ਰਬੰਧਕ ਸਰਬਜੀਤ ਕੌਰ ਗੋਬਿੰਦਪੁਰੀ ਅਤੇ ਸਿਮਰਨ ਗੋਬਿੰਦਪੁਰੀ ,ਗੁਰਲੀਨ ਗੋਬਿੰਦਪੁਰੀ ਨੇ ਦੱਸਿਆ ਕਿ ਇਟਲੀ ਦੀ ਧਰਤੀ ਤੇ ਪੰਜਾਬਣਾਂ ਵਲੋ ਪਾਇਆ ਗਿਆ ਗਿੱਧਾ ਖਾਸ ਖਿੱਚ ਦਾ ਕੇਂਦਰ ਰਿਹਾ ਤੇ ਉਹਨਾਂ ਮੇਲੇ ਵਿੱਚ ਪੁਹੰਚੇ ਸਾਰਿਆਂ ਦਾ ਤਹਿਦਿਲੋ ਧੰਨਵਾਦ ਕਰਦਿਆ ਕਿਹਾ ਮੇਲੇ ਸਾਰਿਆ ਦੇ ਸਹਿਯੋਗ ਨਾਲ ਹੀ ਕਾਮਯਾਬ ਹੁੰਦੇ ਹਨ ਤੇ ਸਾਨੂੰ ਸਾਰਿਆਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਦੂਜੇ ਪਾਸੇ ਇਸ ਮੇਲੇ ਵਿੱਚ ਵਧੀਆ ਯੋਗਦਾਨ ਵਾਲੀਆਂ ਮੁਟਿਆਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਹਰਕੀਰਤ ਇੰਟਰਪ੍ਰਆਈਜ਼ ਵਲੋਂ ਇਟਲੀ ਦੀ ਸਭ ਤੋਂ ਪਹਿਲੀ ਪੰਜਾਬੀ ਅਖ਼ਬਾਰ ਪੰਜਾਬ ਐਕਸਪ੍ਰੈਸ ਅਤੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।ਦੱਸਣਯੋਗ ਹੈ ਕਿ ਇਨ੍ਹੀ ਦਿਨੀਂ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਆਏ ਹਫ਼ਤੇ ਪੰਜਾਬਣ ਮੁਟਿਆਰਾਂ ਵਲੋਂ ਤੀਆਂ ਦਾ ਤਿਉਹਾਰ ਨੂੰ ਸਮਰਪਿਤ ਮੇਲੇ ਕਰਵਾਏ ਜਾ ਰਹੇ ਹਨ।