Headlines

ਰਾਏ ਪਰਿਵਾਰ ਵਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਏ

ਸਰੀ- ਬੀਤੇ ਦਿਨ ਉਘੇ ਬਿਜਨੈਸਮੈਨ ਰਾਏ ਐਕਸਪ੍ਰੈਸ ਟਰਾਂਸਪੋਰਟ ਦੇ ਸੀਈਓ ਸ ਕਰਨੈਲ ਸਿੰਘ ਰਾਏ ਦੇ ਲੈਂਗਲੀ ਸਥਿਤ ਗ੍ਰਹਿ ਵਿਖੇ ਪਰਿਵਾਰਕ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ। ਇਸ ਮੌਕੇ ਪ੍ਰਸਿਧ ਢਾਡੀ ਭਾਈ ਤਰਲੋਚਨ ਸਿੰਘ ਭਮੱਦੀ ਦੇ  ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਦਿਆਂ ਬੀਰ ਰਸੀ ਵਾਰਾਂ ਦਾ ਗਾਇਨ ਕੀਤਾ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੇ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਆਈਆਂ ਸੰਗਤਾਂ ਦਾ ਸ ਕਰਨੈਲ ਸਿੰਘ ਰਾਏ ਤੇ ਸ ਜਰਨੈਲ ਸਿੰਘ ਰਾਏ ਵਲੋਂ ਧੰਨਵਾਦ ਕੀਤਾ ਗਿਆ।