ਅਮਨ ਰੋਜ਼ੀ, ਗੀਤਾ ਜ਼ੈਲਦਾਰ ਤੇ ਹਰਪ੍ਰੀਤ ਢਿੱਲੋਂ-ਜੱਸੀ ਕੌਰ ਦੀ ਜੋੜੀ ਨੇ ਬਹਿਜਾ ਬਹਿਜਾ ਕਰਵਾਈ-
ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਪੰਜਾਬੀਆਂ ਨੇ ਮੇਲੇ ਦਾ ਆਨੰਦ ਮਾਣਿਆ-
ਮੇਲੇ ਦੀ ਵੱਡੀ ਖ਼ਾਸੀਅਤ ਰਹੀ ਕਿ ਕਲੱਬ ਨੇ ਸਮੂਹ ਭਾਈਚਾਰਿਆਂ ਦੇ ਸਹਿਯੋਗ ਨਾਲ ਵੱਖ ਵੱਖ ਖੇਡਾਂ ‘ਚ ਮੱਲਾਂ ਮਾਰਨ ਵਾਲਿਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਖਾਲਸਾ ਦੀਵਾਨ ਸੋਸਾਇਟੀ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਇੰਡੋ-ਕੈਨੇਡੀਅਨ ਯੂਥ ਕਲੱਬ ਦੇ ਸੱਦੇ ‘ਤੇ ਐਮ ਐਲ ਏ ਬਰੂਸ ਰਾਲਸਟਨ, ਸਕੂਲ ਟਰੱਸਟੀ ਪ੍ਰੀਤ ਰਾਏ, ਕੌਂਸਲਰ ਕੈਲੀ ਚਾਹਲ ਤੇ ਡੇਵ ਸਿੱਧੂ ਤੋਂ ਇਲਾਵਾ ਉੱਘੇ ਰੇਡੀਓ ਸੰਚਾਲਕ ਹਰਜੀਤ ਸਿੰਘ ਗਿੱਲ, ਸ੍ਰੀ ਐਂਡੀ ਸਿੱਧੂ, ਐਮ ਪੀ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਮੇਲੇ ਨੂੰ ਕਾਮਯਾਬ ਬਣਾਉਣ ਲਈ ਸਹਾਇਤਾ ਫੰਡ ਦੇਣ ਵਾਲਿਆਂ ਨੂੰ ਮੀਡੀਆ ਅਤੇ ਸਮਾਜ ਸੇਵੀ ਵਿਅਕਤੀਆਂ ਨੂੰ ਵੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ।
ਖੁੱਲੇ ਮੈਦਾਨ ਵਿਚ ਗੱਭਰੂ ਤੇ ਮੁਟਿਆਰਾਂ ਵਲੋਂ ਗਿੱਧੇ ਅਤੇ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਉਪਰੰਤ ਮੰਚ ਉਪਰ ਉਘੇ ਗਾਇਕਾਂ ਜਿਹਨਾਂ ਵਿਚ ਅਮਨ ਰੋਜ਼ੀ, ਗੀਤਾ ਜ਼ੈਲਦਾਰ, ਹੈਰੀ ਸੰਧੂ, ਬੁੱਕਣ ਜੱਟ, ਮਨਜਿੰਦਰ ਗੁਲਸ਼ਨ, ਦੀਪਾ ਬਿਲਾਸਪੁਰੀ, ਉਭਰਦੀ ਜੋੜੀ ਹਰਪ੍ਰੀਤ ਢਿੱਲੋਂ ਤੇ ਜੱਸੀ ਕੌਰ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੇਲਾ ਨੂੰ ਸਿਖਰ ਤੇ ਪਹੁੰਚਾਉਂਦਿਆਂ ਗੀਤਾ ਜੈਲਦਾਰ ਨੇ ਆਪਣੇ ਹਿੱਟ ਗੀਤਾਂ ਨਾਲ ਬਹਿਜਾ ਬਹਿਜਾ ਕਰਵਾ ਛੱਡੀ। ਮੰਚ ਸੰਚਾਲਨ ਦੀ ਜ਼ਿੰਮੇਵਾਰ ਮੋਮੀ ਢਿੱਲੋਂ ਨੇ ਬਾਖੂਬੀ ਨਿਭਾਈ। ਸਿੱਖ ਰਾਈਡਰਜ ਮੋਟਰ-ਸਾਈਕਲ ਕਲੱਬ ਕੈਨੇਡਾ ਦੇ ਸਮੂਹ ਮੈਂਬਰਾਂ ਨੇ ਵੀ ਇਸ ਮੇਲੇ ਨੂੰ ਸਫਲ ਕਰਨ ‘ਚ ਵਿਸ਼ੇਸ਼ ਯੋਗਦਾਨ ਪਾਇਆ।ਮੇਲੇ ਦੇ ਮੁੱਖ ਪ੍ਰਬੰਧਕਾਂ ਰਣਜੋਧ ਸਿੰਘ ਜੋਧਾ ਚੱਕਰ, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਨਿਰਭੈ ਪੱਡਾ, ਸੁਖੀ ਗਿੱਲ, ਦਲਜੀਤ ਸੰਧੂ, ਜਸਕਰਨ ਧਾਲੀਵਾਲ, ਜਗਜੀਤ ਬਾਸੀ , ਸੁੱਖਾ ਸ਼ੇਰਪੁਰ , ਬਿੰਦਰ ਬੋਪਾਰਾਏ, ਸੁੱਖੀ ਬੈਂਸ, ਮਨੀ , ਬਰੂਸ ਮੈਨਮਨ ਤੇ ਹੋਰਾਂ ਨੇ ਮੇਲੇ ਦੇ ਸਪਾਂਸਰਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ। ਇਸ ਮੌਕੇ ਉਭਰਦੇ ਪਹਿਲਵਾਨ ਮਾਈਕਲਜੀਤ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਖੁੱਲੇ ਮੈਦਾਨ ਵਿਚ ਗੱਭਰੂ ਤੇ ਮੁਟਿਆਰਾਂ ਵਲੋਂ ਗਿੱਧੇ ਅਤੇ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਉਪਰੰਤ ਮੰਚ ਉਪਰ ਉਘੇ ਗਾਇਕਾਂ ਜਿਹਨਾਂ ਵਿਚ ਅਮਨ ਰੋਜ਼ੀ, ਗੀਤਾ ਜ਼ੈਲਦਾਰ, ਹੈਰੀ ਸੰਧੂ, ਬੁੱਕਣ ਜੱਟ, ਮਨਜਿੰਦਰ ਗੁਲਸ਼ਨ, ਦੀਪਾ ਬਿਲਾਸਪੁਰੀ, ਉਭਰਦੀ ਜੋੜੀ ਹਰਪ੍ਰੀਤ ਢਿੱਲੋਂ ਤੇ ਜੱਸੀ ਕੌਰ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੇਲਾ ਨੂੰ ਸਿਖਰ ਤੇ ਪਹੁੰਚਾਉਂਦਿਆਂ ਗੀਤਾ ਜੈਲਦਾਰ ਨੇ ਆਪਣੇ ਹਿੱਟ ਗੀਤਾਂ ਨਾਲ ਬਹਿਜਾ ਬਹਿਜਾ ਕਰਵਾ ਛੱਡੀ। ਮੰਚ ਸੰਚਾਲਨ ਦੀ ਜ਼ਿੰਮੇਵਾਰ ਮੋਮੀ ਢਿੱਲੋਂ ਨੇ ਬਾਖੂਬੀ ਨਿਭਾਈ। ਮੇਲੇ ਦੇ ਮੁੱਖ ਪ੍ਰਬੰਧਕਾਂ ਰਣਜੋਧ ਸਿੰਘ ਜੋਧਾ ਚੱਕਰ, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਨਿਰਭੈ ਪੱਡਾ, ਸੁਖੀ ਗਿੱਲ, ਦਲਜੀਤ ਸੰਧੂ, ਜਸਕਰਨ ਧਾਲੀਵਾਲ, ਜਗਜੀਤ ਬਾਸੀ ਤੇ ਹੋਰਾਂ ਨੇ ਮੇਲੇ ਦੇ ਸਪਾਂਸਰਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ। ਇਸ ਮੌਕੇ ਉਭਰਦੇ ਪਹਿਲਵਾਨ ਮਾਈਕਲਜੀਤ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।