Headlines

ਸ਼ਹਿਨਾਈਆਂ- ਅਰਮਾਨ ਝੱਜ ਤੇ ਉਘੀ ਮਾਡਲ ਪ੍ਰੀਯਾ ਅਟਵਾਲ ਵਿਆਹ ਬੰਧਨ ਵਿਚ ਬੱਝੇ

ਐਬਸਫੋਰਡ- ਬੀਤੇ ਦਿਨ ਉਘੀ ਲਿਬਰਲ ਕਾਰਕੁੰਨ ਲਖਵਿੰਦਰ ਕੌਰ ਝੱਜ ਅਤੇ ਸ ਅਮਰਜੀਤ ਸਿੰਘ ਝੱਜ ( ਬਸੈਮੀ) ਦੇ ਸਪੁੱਤਰ ਅਰਮਾਨ ਸਿੰਘ ਝੱਜ ਦਾ ਸ਼ੁਭ ਆਨੰਦ ਕਾਰਜ ਉਘੀ ਮਾਡਲ ਬੀਬਾ ਪ੍ਰਿਯਾ ਅਟਵਾਲ ਸਪੁੱਤਰੀ ਸ੍ਰੀਮਤੀ ਸੁਰਜੀਤ ਕੌਰ ਤੇ ਸ ਰਣਜੀਤ ਸਿੰਘ ਅਟਵਾਲ ( ਚੌਗਾਵਾਂ)  ਨਾਲ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਦੋਵਾਂ ਦੇ ਸ਼ੁਭ ਵਿਆਹ ਮੌਕੇ ਅਤੇ ਵੱਖ-ਵੱਖ ਸਮਾਗਮਾਂ- ਜਾਗੋ ਪਾਰਟੀ, ਮਾਈਆਂ ਤੇ ਰਿਸੈਪਸ਼ਨ ਵਿਚ ਪੁੱਜੇ ਮਹਿਮਾਨਾਂ ਨੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।