Headlines

ਪੰਜਾਬ ਸਪੋਰਟਸ ਕਲੱਬ ਵੱਲੋਂ ਕੈਮਲੂਪਸ ਵਿੱਚ 39ਵਾਂ ਸ਼ਾਨਦਾਰ ਟੂਰਨਾਮੈਂਟ

“ਪੰਜਾਬ ਪੰਜਾਬੀ ਪੰਜਾਬੀਅਤ : ਜ਼ਿੰਦਾਬਾਦ!”; “ਦੋਸਤੀ ਪਹਿਲਾਂ, ਮੁਕਾਬਲਾ ਪਿੱਛੋਂ-
ਕੈਮਲੂਪਸ (ਕੁਲਵਿੰਦਰ ਸਿੰਘ ਕੁਲਾਰ)– ਪੰਜਾਬ ਸਪੋਰਟਸਕਲੱਬ ਕੈਮਲੂਪਸ, ਬੀ. ਸੀ., ਕੈਨੇਡਾ ਦਾ ਸਾਲਾਨਾ ਟੂਰਨਾਮੈਂਟ 22-23 ਜੁਲਾਈ (ਸਨਿੱਚਰਵਾਰ–ਐਤਵਾਰ) 2023 ਨੂੰ ਮਕਾਰਥਰ ਆਈਲੈਂਡ ਪਾਰਕ ਦੇ ਖੁੱਲ੍ਹੇ ਡੁੱਲੇ੍ਹ ਖੇਡ-ਮੈਦਾਨਾਂ ਵਿੱਚ ਧੂਮਧਾਮ ਨਾਲ਼ ਕਰਵਾਇਆ ਗਿਆ। ਟੂਰਨਾਮੈਂਟ ਨੂੰ ਘੱਟੋ ਘੱਟ ਪੰਜ ਸੌ ਦੇ ਕਰੀਬ ਦਰਸ਼ਕਾਂ ਨੇ ਥਾਮਸਨ ਦਰਿਆ ਦੇ ਕਿਨਾਰੇ ਵਿਸ਼ਾਲ ਖੇਡ-ਮੈਦਾਨਾਂ ਵਿੱਚ ਦੇਖਿਆ ਅਤੇ ਮਾਣਿਆਂ। ਦਰਸ਼ਕਾਂ ਦੇ ਨਾਲ਼ ਨਾਲ਼ ਕੂੰਜਾਂ ਦੀਆਂ ਡਾਰਾਂ, ਸੰਗੀਤਮਈ ਕਿਲਕਾਰੀਆਂ ਨਾਲ਼ ਖਿਡਾਰੀਆਂ ਨੂੰ ਸਲਾਮ ਕਰ ਰਹੀਆਂ ਜਾਪਦੀਆਂ ਸਨ! ਇਸ ਸ਼ਾਨਦਾਰ ਟੂਰਨਾਮੈਂਟ ਵਿੱਚ ਕੈਮਲੂਪਸ ਤੋਂ ਇਲਾਵਾ ਕਲੋਨਾ, ਸਰ੍ਹੀ ਅਤੇ ਐਬਸਫੋਰਡ ਸ਼ਹਿਰਾਂ ਦੀਆਂ ਟੀਮਾਂ ਨੇ ਵੀ ਭਾਗ ਲਿਆ। ਕੈਮਲੂਪਸ ਇਲਾਕੇ ਵਿੱਚ ਜੰਗਲ ਦੀ ਅੱਗ ਜਾਂ ਕੋਵਿਡ ਮਹਾਂਮਾਰੀ ਨਾਲ ਸੰਬੰਧਤ ਸੰਕਟ ਦੇ ਕੁਝ ਕੁ ਵਰ੍ਹਿਆਂ ਨੂੰ ਛੱਡ ਕੇ, ਪੰਜਾਬ ਸਪੋਰਟਸ ਕਲੱਬ ਕੈਮਲੂਪਸ, 1984 ਤੋਂ ਲੈ ਕੇ ਹੁਣ ਤੱਕ ਪਿਛਲੇ 39 ਸਾਲਾਂ ਤੋਂ ਕੈਮਲੂਪਸ ਇਲਾਕਾ ਨਿਵਾਸੀਆਂ ਦਾ ਮਨੋਰੰਜਨ ਵੀ ਕਰ ਰਹੀ ਹੈ, ਅਤੇ ਨਵੀਂ ਪੀੜ੍ਹੀ ਦੇ ਨਾਲ਼ ਨਾਲ਼ 3-4 ਸਾਲ ਦੇ ਬੱਚਿਆਂ ਤੋਂ ਲੈ ਕੇ ਸੱਤਰਵਿਆਂ ਨੂੰ ਪਾਰ ਕਰ ਰਹੀ ਪੀੜ੍ਹੀ ਤੱਕ ਨੂੰ, ਸਰੀਰਕ ਅਤੇ ਮਾਨਸਿਕ ਤਾਕਤ ਦੀ ਮਹੱਤਤਾ ਦੇ ਅਹਿਸਾਸ ਨਾਲ਼ ਵੀ ਲਗਾਤਾਰ ਜੋੜ ਰਹੀ ਹੈ। ਖੇਡਾਂ ਦੇ ਨਾਲ਼ ਨਾਲ਼, ਦੋਵੇਂ ਦਿਨ ਪੰਜਾਬ ਸਪੋਰਟਸ ਕਲੱਬ ਕੈਮਲੂਪਸ ਦੀ ਮਹਿਮਾਨ ਨਿਵਾਜ਼ੀ ਦਾ ਜਲੌਅ ਵੀ ਪੂਰੇ ਜੋਬਨ ’ਤੇ ਸੀ। ਦੋਵੇਂ ਦਿਨ ਦਰਸ਼ਕਾਂ ਨੇ ਪਰਸ਼ਾਦਿਆਂ, ਮਿੱਠੀਆਂ ਸੇਵੀਆਂ, ਮਿੱਠੇ ਚੌਲਾਂ, ਨਮਕੀਨ ਚੌਲਾਂ, ਦਾਲ਼, ਸ਼ਬਜ਼ੀ, ਕੜ੍ਹੀ, ਬੇਸਣ, ਜਲੇਬੀਆਂ, ਕੇਲਿਆਂ, ਬਰਫ਼ੳਮਪ; ਵਾਲੇ ਠੰਢੇਠਾਰ ਪਾਣੀ ਅਤੇ ਤੱਤੀ ਤੱਤੀ ਚਾਹ ਦਾ ਵੀ ਭਰਪੂਰ ਅਨੰਦ ਮਾਣਿਆਂ। ਖਾਣੇ ਦੀ ਇਸ ਸੇਵਾ ਵਿੱਚ, ਹਰ ਸਾਲ ਗੁਪਤ ਸੇਵਾ ਕਰਨ ਵਾਲੇ ਪਰਿਵਾਰਾਂ ਦੀ ਸੇਵਾ ਤੋਂ ਇਲਾਵਾ, ਕੈਮਲੂਪਸ ਦੀਆਂ ਬੀਬੀਆਂ ਅਤੇ ਕੈਂਬ੍ਰਿਜ਼ ਗੁਰੂ ਘਰ ਵਾਲੀ ਸਿੱਖ ਕਲਚਰਲ ਸੁਸਾਇਟੀ (ਕੈਮਲੂਪਸ) ਦੀਆਂ ਨਿਸ਼ਕਾਮ ਸੇਵਾਵਾਂ ਅਤੇ ਮਾਣ-ਸਤਿਕਾਰ ਵੀ ਸ਼ਾਮਲ ਸੀ।
ਖੇਡਾਂ ਦੇ ਨਤੀਜੇ ਇਸ ਪਰਕਾਰ ਹਨ:
 ਸੌਕਰ ਓਪਨ:
ਨੈੱਟ 6 ਐਂਡ ਚਿਲ, ਕੈਮਲੂਪਸ (ਪਹਿਲਾ ਸਥਾਨ),
ਬੀ. ਸੀ. ਟਾਈਗਰਜ਼, ਸਰ੍ਹੀ (ਦੂਜਾ ਸਥਾਨ)
 ਸੌਕਰ (ਓਵਰ 40):
ਕੈਮਲੂਪਸ (ਪਹਿਲਾ ਸਥਾਨ), ਐਬਸਫੋਰਡ (ਦੂਜਾ ਸਥਾਨ)
 ਲੇਡੀਜ਼ ਓਪਨ ਸੌਕਰ:
ਕੈਮਲੂਪਸ ਇੰਡੋ ਫਰਨੋ (ਪਹਿਲਾ ਸਥਾਨ),
ਕੈਮਲੂਪਸ ਵਿਮਨ’ਜ਼ ਲੀਗ ਐੱਫ. ਸੀ. (ਦੂਜਾ ਸਥਾਨ)
 ਵਾਲੀਬਾਲ:
ਕੈਮਲੂਪਸ ਵਾਲੀਬਾਲ ਕਲੱਬ (ਪਹਿਲਾ ਸਥਾਨ),

2
ਕੈਮਲੂਪਸ ਮਾਲਵਾ ਬੈਲਟ (ਦੂਜਾ ਸਥਾਨ)
 ਰੱਸਾਕਸ਼ੀ (ਮਰਦ):
ਕੈਮਲੂਪਸ ਕੈਮੀ ਕੈਬਜ਼ (ਪਹਿਲਾ ਸਥਾਨ), ਕੈਮਲੂਪਸ ਮਾਲਵਾ ਬੈਲਟ (ਦੂਜਾ ਸਥਾਨ)
 ਰੱਸਾਕਸ਼ੀ (ਔਰਤਾਂ):
ਕੈਮਲੂਪਸ ਯੰਗ ਗਰਲਜ਼ (ਪਹਿਲਾ ਸਥਾਨ),
ਪੰਜਾਬ ਦੀਆਂ ਜੱਟੀਆਂ (ਦੂਜਾ ਸਥਾਨ)
 ਰੱਸਾਕਸ਼ੀ (ਬੱਚੇ, ਅੰਡਰ 16):
ਕੈਮਲੂਪਸ ਬੁਆਇਜ਼ (ਪਹਿਲਾ ਸਥਾਨ), ਕੈਮਲੂਪਸ ਗਰਲਜ਼ (ਦੂਜਾ ਸਥਾਨ)

ਦੌੜਾਂ ਦੇ ਨਤੀਜੇ:
ਵੰਨ-ਸੁਵੰਨੀਆਂ ਵੀਹ ਦੌੜਾਂ ਵਿੱਚ ਵਹਰ ਵੰਨਗੀ ਦੇ ਦਰਸ਼ਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਦੌੜਾਂ ਦੇ ਜੇਤੂਆਂ ਦੇ ਨਾਮ ਇਹ ਹਨ :
 ਅੰਡਰ 5 ਮਿਕਸਡ: ਬੋਆਜ਼ ਹੈਂਗਹੋਫ਼ੳਮਪ;ਰ, ਕੈਲਵਿਨ ਪਤਾਰਾ, ਜ਼ਾਇਨ ਹੈਂਗਹੋਫ਼ੳਮਪ;ਰ
 ਅੰਡਰ 6 ਮਿਕਸਡ: ਜਸ਼ਨ ਵੜੈਚ, ਜੈਆ ਖੇਲੇ, ਬੋਆਜ਼ ਹੈਂਗਹੋਫ਼ੳਮਪ;ਰ
 ਅੰਡਰ 8 ਲੜਕੀਆਂ: ਪਵਨੀਤ ਰੰਧਾਵਾ, ਜਸਮੀਨ ਝੁੱਟੀ, ਰੀਆ ਬੈਂਸ
 ਅੰਡਰ 8 ਲੜਕੇ: ਫ਼ੳਮਪ;ਤਿਹ ਤੂਰ, ਰਣਵੀਰ ਰੁਪਲ, ਜਸ਼ਨ ਵੜੈਚ
 ਅੰਡਰ 10 ਲੜਕੀਆਂ: ਪਵਨੀਤ ਰੰਧਾਵਾ, ਈਵਾ ਚਾਹਲ, ਗੁਰੂਏਕਮ ਤੇਜਾ
 ਅੰਡਰ 10 ਲੜਕੇ: ਫ਼ੳਮਪ;ਤਿਹ ਤੂਰ, ਅਰਵਿਨ ਥਿਆੜਾ, ਆਰੀਅਨ ਧਾਲੀਵਾਲ
 ਅੰਡਰ 12 ਲੜਕੀਆਂ: ਰੀਆ ਬੋਪਾਰਾਏ, ਅੰਮ੍ਰਿਤ ਚਾਹਲ, ਅਵਾਨੀ ਧਾਲੀਵਾਲ
 ਅੰਡਰ 12 ਲੜਕੇ: ਹੇਡਨ ਗਿੱਲ, ਅਰਵਿਨ ਥਿਆੜਾ, ਗਨਵੀਰ ਰੰਧਾਵਾ
 ਅੰਡਰ 14 ਲੜਕੀਆਂ: ਪੁਨੀਤ ਹੇਅਰ, ਰੀਆ ਬੋਪਾਰਾਏ, ਸਾਇਆ ਮਾਂਗਟ
 ਅੰਡਰ 14 ਲੜਕੇ: ਜਗਜੋਤ ਅਟਵਾਲ, ਅਰਵਿਨ ਥਿਆੜਾ, ਹੇਡਨ ਗਿੱਲ
 ਅੰਡਰ 16 ਲੜਕੇ: ਸਨਵੀਰ ਅਟਵਾਲ, ਜਗਜੋਤ ਅਟਵਾਲ, ਅਰਵਿਨ ਥਿਆੜਾ
 ਮਰਦ (ਓਪਨ): ਕਰਮਵੀਰ ਚਾਹਲ, ਰਾਜਨ ਢਿੱਲੋਂ, ਜੇਸਨ ਹੋਠੀ
 ਗਰਲਜ਼ (ਓਪਨ): ਅੰਜਲੀ ਹੀਰ, ਸ਼ਰਨਜੀਤ ਸੰਘਾ, ਅਵਾਨੀ ਧਾਲੀਵਾਲ
 ਮਰਦ (ਓਵਰ 40): ਸਤਨਾਮ ਮਿਨਹਾਸ, ਦਰਸ਼ਨ ਗਿੱਲ, ਬਾਬੂ ਰਾਮ
 ਔਰਤਾਂ (ਓਵਰ 30): ਕੁਲਦੀਪ ਝੁੱਟੀ, ਮਨਦੀਪ ਘੱਗ, ਅਮਨ ਚਾਹਲ
 ਮਰਦ (ਓਵਰ 60): ਸਤਨਾਮ ਮਿਨਹਾਸ, ਪਿਆਰਾ ਸਮਰਾ, ਪਰਮਜੀਤ ਬਿਨੈਪਾਲ
 ਔਰਤਾਂ (ਤਿੰਨ-ਟੰਗੀ ਦੌੜ, ਓਪਨ):
ਈਵਾ ਚਾਹਲ ਅਤੇ ਟਾਮਾ ਚਾਹਲ (ਪਹਿਲਾ ਸਥਾਨ)
ਅਮਨਦੀਪ ਕੌਰ ਅਤੇ ਜਸਮੀਨ ਥਿਆੜਾ (ਦੂਜਾ ਸਥਾਨ)
ਰੀਆ ਬੋਪਾਰਾਏ ਅਤੇ ਸਾਇਆ ਮਾਂਗਟ (ਤੀਜਾ ਸਥਾਨ)
 ਮਰਦ (ਤਿੰਨ-ਟੰਗੀ ਦੌੜ, ਓਪਨ):
ਐੱਸ. ਕੰਗ ਅਤੇ ਜੇਸ਼ਨ ਹੋਠੀ (ਪਹਿਲਾ ਸਥਾਨ)
ਗਨਵੀਰ ਰੰਧਾਵਾ ਅਤੇ ਅਰਵਿਨ ਥਿਆੜਾ (ਦੂਜਾ ਸਥਾਨ)
ਫ਼ੳਮਪ;ਤਿਹ ਤੂਰ ਅਤੇ ਸ਼ਾਨ ਮਾਂਗਟ (ਤੀਜਾ ਸਥਾਨ)
 ਔਰਤਾਂ (ਤਿੰਨ-ਟੰਗੀ ਦੌੜ, ਓਵਰ 30):
ਅਮਨ ਚਾਹਲ ਅਤੇ ਰਾਜ ਚਾਹਲ (ਪਹਿਲਾ ਸਥਾਨ)
ਪਰਮਿੰਦਰ ਕੁਲਾਰ ਅਤੇ ਰੂਪੀ ਤੂਰ (ਦੂਜਾ ਸਥਾਨ)
ਮਨਦੀਪ ਘੱਗ ਅਤੇ ਅਮਨਦੀਪ ਰੰਧਾਵਾ (ਤੀਜਾ ਸਥਾਨ)

3
 ਮਰਦ (ਤਿੰਨ-ਟੰਗੀ ਦੌੜ, ਓਵਰ 40):
ਸਤਨਾਮ ਮਿਨਹਾਸ ਅਤੇ ਪਰਮਜੀਤ ਬਿਨੈਪਾਲ (ਪਹਿਲਾ ਸਥਾਨ)
ਮਨਜਿੰਦਰ ਰੰਧਾਵਾ ਅਤੇ ਗੁਰਪ੍ਰੀਤ ਹੇਅਰ (ਦੂਜਾ ਸਥਾਨ)
ਦਰਸ਼ਨ ਗਿੱਲ ਅਤੇ ਮਨਦੀਪ ਤੇਜਾ (ਤੀਜਾ ਸਥਾਨ)
ਹੋ ਸਕਦਾ ਹੈ ਕਿ ਕੁੱਝ ਜੇਤੂ ਖਿਡਾਰੀਆਂ ਦੇ ਨਾਮ ਪ੍ਰਬੰਧਕੀ ਊਣਤਾਈਆਂ ਕਰਕੇ ਦਰਜ ਹੋਣੋ
ਰਹਿ ਗਏ ਹੋਣ, ਜਾਂ ਅਧੂਰੇ ਦਰਜ ਹੋਏ ਹੋਣ, ਜਾਂ ਹੋ ਸਕਦਾ ਹੈ ਗ਼ਲਤ ਦਰਜ ਹੋ ਗਏ ਹੋਣ! ਕਿਰਪਾ ਕਰਕੇ
ਪੰਜਾਬ ਸਪੋਰਟਸ ਕਲੱਬ ਕੈਮਲੂਪਸ ਦੇ ਧਿਆਨ ਵਿੱਚ ਲਿਆ ਦਿੱਤੇ ਜਾਣ। ਮਹੀਨਾਵਾਰ ਮੈਗਜ਼ੀਨ
ਪੰਜਾਬੀ ਬੁਲੇਟਿਨ ਦੇ ਅਗਾਊਂ ਅੰਕਾਂ ਵਿੱਚ ਪ੍ਰਕਾਸ਼ਿਤ ਕਰ ਦਿੱਤੇ ਜਾਣਗੇ।

ਟੂਰਨਾਮੈਂਟ ਦੇ ਇਸ ਵਿਸ਼ਾਲ ਕਾਰਜ ਨੂੰ ਨਿਰਵਿਘਨ ਨੇਪਰੇ ਚੜ੍ਹਾਉਣ ਲਈ ਕੈਮਲੂਪਸ ਦੇ ਸਮੁੱਚੇ ਭਾਈਚਾਰੇ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਪੰਜਾਬ ਸਪੋਰਟਸ ਕਲੱਬ ਕੈਮਲੂਪਸ ਦੀ ਦਸ-ਮੈਂਬਰੀ ਟੀਮ
(ਓਂਕਾਰ ਸਿੰਘ ਗਿੱਲ, ਕੁਲਵਿੰਦਰ ਸਿੰਘ ਕੁਲਾਰ, ਚੰਚਲ ਸਿੰਘ ਬੈਂਸ, ਜਰਨੈਲ ਸਿੰਘ ਗਿੱਲ, ਗੁਰਮੇਲ ਸਿੰਘ ਹੋਠੀ, ਗੁਰਮੀਤ ਸਿੰਘ ਬਦੇਸ਼ਾ, ਅਜਮੇਰ ਸਿੰਘ, ਸਤਨਾਮ ਸਿੰਘ ਬੈਂਸ, ਗੁਰਦਿਆਲ ਸਿੰਘ ਥਿਆੜਾ
ਅਤੇ ਡਾ. ਸੁਰਿੰਦਰ ਧੰਜਲ) ਸਾਰੇ ਸਹਿਯੋਗੀ ਮਿੱਤਰ ਪਿਆਰਿਆਂ ਦਾ ਹਾਰਦਿਕ ਧੰਨਵਾਦ ਕਰਦੀ ਹੈ।
ਰਿਪੋਰਟ-ਕੁਲਵਿੰਦਰ ਸਿੰਘ ਕੁਲਾਰ (250-376-8285)