Headlines

ਸਿੱਖ ਮੋਟਰ ਸਾਈਕਲ ਕਲੱਬ ਵਲੋਂ ਕੈਨੇਡਾ ‘ਚ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਮੁਹਿੰਮ 

ਬੀ.ਸੀ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਭਰਪੂਰ ਸਹਿਯੋਗ –

ਸਰੀ (ਡਾ. ਗੁਰਵਿੰਦਰ ਸਿੰਘ, ਮਾਂਗਟ ) -ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਕੈਨੇਡਾ ਵਿੱਚ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਉਪਰਾਲਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ। ਸਿੱਖ ਮੋਟਰ ਸਾਈਕਲ ਕਲੱਬ ਓਂਂਟੈਰੀਓ ਵੱਲੋਂ ਸ਼ੁਰੂ ਕੀਤੇ ਯਤਨਾਂ ਨੂੰ ਬੀ.ਸੀ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਭਰਪੂਰ ਸਹਿਯੋਗ ਮਿਲਿਆ।
ਸਿੱਖ ਮੋਟਰ ਸਾਈਕਲ ਕਲੱਬ ਦੇ ਮੈਂਬਰਾਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਹਾਜ਼ਰੀ ਲਵਾਈ ਤੇ ਸੰਗਤਾਂ ਨੇ ਭਰਪੂਰ ਸਹਿਯੋਗ ਬਖਸ਼ਿਆ। ਇਸ ਤੋਂ ਪਹਿਲਾਂ ਵੀ ਸਿੱਖ ਨੌਜਵਾਨਾਂ ਨੇ ਕੈਨੇਡਾ ਭਰ ਵਿਚ ਕੈਂਸਰ ਖਿਲਾਫ ਮੁਹਿੰਮ ਚਲਾਈ ਸੀ, ਜਦਕਿ ਮੂਲ ਵਾਸੀ ਬੱਚਿਆਂ ਦੇ ਪਿੰਜਰ ਮਿਲਣ ਸਮੇਂ, ਉਸ ਪੀੜਤ ਭਾਈਚਾਰੇ ਲਈ ਸਭ ਤੋਂ ਪਹਿਲਾਂ ਹਾਅ ਦਾ ਨਾਅਰਾ ਮਾਰਨ ਵਾਲੇ ਵੀ ਸਿੱਖ ਨੌਜਵਾਨ ਹੀ ਸਨ।ਇੱਥੇ ਜ਼ਿਕਰਯੋਗ ਹੈ ਕਿ ਹੈਲਮਟ ਤੋਂ ਬਿਨਾਂ ਦਸਤਾਰ ਸਜਾ ਕੇ, ਬੀ.ਸੀ, ਕੈਨੇਡਾ ਵਿੱਚ ਮੋਟਰਸਾਈਕਲ ਚਲਾਉਣ ਦਾ ਕੇਸ ਜਿੱਤਣ ਦਾ ਸਿਹਰਾ ਭਾਈ ਅਵਤਾਰ ਸਿੰਘ ਢਿੱਲੋਂ ਦੇ ਸਿਰ ਬੱਝਦਾ ਹੈ ਜਿਨ੍ਹਾਂ ਵੱਲੋਂ ਮਗਰੋਂ ਸਿੱਖ ਮੋਟਰਸਾਈਕਲ ਕਲੱਬ ਦੀ ਸਥਾਪਨਾ ਵਿੱਚ ਭੂਮਿਕਾ ਨਿਭਾਈ ਗਈ।ਤਸਵੀਰ : ਸਰੀ ਦੇ ਬਾਲੀਵੁੱਡ ਹਾਲ ਵਿਖੇ ਪ੍ਰੈਸ ਕਾਂਨਫਰੰਸ ਦੌਰਾਨ ਕੈਨੇਡਾ ਦੇ ਵੱਖ-ਵੱਖ ਸਿੱਖ ਮੋਟਰ ਸਾਈਕਲ ਕਲੱਬਾਂ ਦੇ ਨੌਜਵਾਨ।