Headlines

ਵਿੰਨੀਪੈਗ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 3 ਸਤੰਬਰ ਨੂੰ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ  ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 419ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਇਸ ਵਾਰ 3 ਸਤੰਬਰ 2023 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਖ ਸੁਸਾਇਟੀ ਆਫ ਮੈਨੀਟੋਬਾ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਮਹਾਨ ਨਗਰ ਕੀਰਤਨ 3 ਸਤੰਬਰ ਨੂੰ ਦੁਪਹਿਰ 12 ਵਜੇ ਮੈਮੋਰੀਅਲ ਪਾਰਕ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ ਹੈਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਣਗੇ। ਇਸ ਮੌਕੇ ਚਿਲਡਰਨ ਹੌਸਪੀਟਲ ਨੂੰ ਦਾਨ ਰਾਸ਼ੀ ਦੇਣ ਵਾਸਤੇ ਵੀ ਉਪਰਾਲਾ ਜੁਟਾਇਆ ਜਾਵੇਗਾ। ਨਗਰ ਕੀਰਤਨ ਦੌਰਾਨ ਫੂਡ ਸਟਾਲ ਲਗਾਉਣ ਲਈ ਸ ਦਵਿੰਦਰਪਾਲ ਸਿੰਘ ਫੋਨ ਨੰਬਰ 204-227-2878, ਅੰਮ੍ਰਿਤਪਾਲ ਗੁੰਦੂ 204-694-9621 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਈਵੈਂਟ ਤੇ ਮੀਡੀਆ ਜਾਣਕਾਰੀ ਲਈ ਪਰਮ ਸਿੰਘ ਗਿੱਲ ਨਾਲ 204-999-1000 ਜਾਂ ਜੁਝਾਰ ਸਿੰਘ ਨਾਲ ਫੋਨ ਨੰਬਰ 204-995-1467 ਜਾਂ ਪ੍ਰਧਾਨ ਗੁਰਮੀਤ ਸਿੰਘ ਪੰਛੀ ਨਾਲ ਫੋਨ ਨੰਬਰ 204-899-4037 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਟਾਲ ਲਗਾਉਣ ਲਈ ਪਰਮਿਟ ਲੈਣਾ ਜ਼ਰੂਰੀ ਹੈ ਜਿਸ ਵਾਸਤੇ 30 ਜੁਲਾਈ 2023 ਨੂੰ ਦੁਪਹਿਰ 2 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

ਇਸੇ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਸਿੰਘ ਸਾਹਿਬ ਭਾਈ ਸਾਹਿਬ ਸਿੰਘ  2 ਸਤੰਬਰ ਤੋਂ 10 ਸਤੰਬਰ ਤੱਕ ਰੋਜ਼ਾਨਾ ਸ਼ਾਮ 7 ਵਜੇ ਤੋਂ 8 ਵਜੇ ਤੱਕ ਕਥਾ ਕਰਨਗੇ ਤੇ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਗੇ। 10 ਸਤੰਬਰ ਨੂੰ ਸਵੇਰੇ 7 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ।