Headlines

ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਮੇਲਾ ਪੰਜਾਬੀਆਂ ਦਾ 13 ਅਗਸਤ ਨੂੰ

ਐਬਸਫੋਰਡ ( ਦੇ ਪ੍ਰ ਬਿ)- ਵੈਲੀ ਯੂਨਾਈਟਡ ਕਲਚਰਲ ਕਲੱਬ ਵਲੋਂ ਮੇਲਾ ਪੰਜਾਬੀਆਂ ਦਾ ਇਸ ਵਾਰ 13 ਅਗਸਤ ਦਿਨ ਐਤਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਪ੍ਰਬੰਧਕ ਜਤਿੰਦਰ ਸਿੰਘ ਹੈਪੀ ਗਿੱਲ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ  ਮੇਲੇ ਦੌਰਾਨ ਪ੍ਰਸਿਧ ਗਾਇਕ ਜਿਹਨਾਂ ਵਿਚ ਅਮਰ ਨੂਰੀ ਉਹਨਾਂ ਦੇ ਬੇਟੇ ਸਾਰੰਗ ਸਿਕੰਦਰ, ਆਲਾਪ ਸਿਕੰਦਰ,  ਸੁਖਵਿੰਦਰ ਸੁੱਖੀ, ਸ਼ੀਰਾ ਜਸਵੀਰ, ਬੌਬੀ ਭੁੱਲਰ, ਰਣਜੋਧ ਜੋਧੀ, ਦੀਪ ਕੌਰ, ਕੌਰ ਮਨਦੀਪ, ਵਿੱਕੀ ਧਾਲੀਵਾਲ, ਯੁਵਰਾਜ ਸਿੰਘ, ਗਿੱਲ ਦੁਗਣਵਾਲਾ, ਮਨੀ ਅਰੋੜਾ, ਯੁਵਰਾਜ ਸਿੰਘ, ਗੋਲਡ ਮਨੀ ਤੇ ਹੋਰ ਕਈ ਕਲਾਕਾਰ ਆਪਣੇ ਫਨ ਦਾ ਮੁਜਾਹਰਾ ਕਰਨਗੇ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ,ਸਾਬਕਾ ਐਮ ਪੀ ਜਤੀ ਸਿੱਧੂ ਤੇ ਕੌਂਸਲਰ ਦੇਵ ਸਿੱਧੂ ਸ਼ਾਮਿਲ ਹੋਣਗੇ। ਮੇਲੇ ਦੌਰਾਨ 5-16 ਸਾਲ ਦੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਦੌੜਾਂ ਸਬੰਧੀ ਫੋਨ ਨੰਬਰ 604-619-1064 ਉਪਰ ਸੰਪਰਕ ਕੀਤਾ ਜਾ ਸਕਦਾ ਹੈ। ਮੇਲੇ ਵਿਚ ਐਂਟਰੀ ਫਰੀ ਹੋਵੇਗੀ। ਵਧੇਰੇ ਜਾਣਕਾਰੀ ਲਈ ਜਤਿੰਦਰ ਗਿੱਲ ਨਾਲ ਫੋਨ ਨੰਬਰ 604-832-4000 ਜਾਂ ਹਰਜੋਤ ਸੰਧੂ ਨਾਲ ਫੋਨ ਨੰਬਰ-778-240-9959 ਉਪਰ ਸੰਪਰਕ ਕੀਤਾ ਜਾ ਸਕਦਾ ਹੈ।