Headlines

ਪੰਜਾਬੀ ਲੇਖਕ ਮੰਚ ਵੈਨਕੂਵਰ ਦਾ ਚਾਰ ਰੋਜ਼ਾ ਸਮਾਗਮ 21 ਤੋਂ 24 ਸਤੰਬਰ ਨੂੰ

ਪੰਜਾਬੀ ਲੇਖਕ ਮੰਚ ਵੈਨਕੂਵਰ ਸਿਰਜਣਾ ਦੇ 50ਵੇਂ ਵਰੇ ਦੇ ਜਸ਼ਨ  (1973-2023)

ਸਰੀ- ਉੱਤਰੀ ਅਮਰੀਕਾ ਤੇ ਕੈਨੇਡਾ ਦੀ ਪਹਿਲੀ ਸਾਹਿਤਕ ਸੰਸਥਾ ਪੰਜਾਬੀ ਲੇਖਕ ਮੰਚ ਵੈਨਕੂਵਰ 2023 ਵਿਚ ਆਪਣੇ 50ਵੇਂ ਸਥਾਪਨਾ ਦਿਵਸ ਦੇ ਜਸ਼ਨ ਮਨਾ ਰਹੀ ਹੈ। ਆਪਣੇ ਅੱਧੀ ਸਦੀ ਦੇ ਸਫ਼ਰ ਦੇ ਜਸ਼ਨ ਮਨਾਉਣ ਲਈ ਸਾਹਿਤ ਪ੍ਰੇਮੀਆਂ ਅਤੇ ਹੋਰ ਸਾਹਿਤ ਸਭਾਵਾਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।ਇਹ ਸਮਾਗਮ 21, 22, 23 ਅਤੇ 24 ਸਤੰਬਰ, 2023 ਨੂੰ ਪੰਜਾਬ ਬੈਂਕੁਇਟ ਹਾਲ 8166-128 ਸਟ੍ਰੀਟ #215, ਸਰੀ ਵਿਚ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਚਾਰ-ਰੋਜ਼ਾ ਸਮਾਗਮਾਂ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਇਸ ਦੇ ਮੈਂਬਰਾਂ ਵਲੋਂ ਕੈਨੇਡਾ ਦੀ ਪੰਜਾਬੀ ਕਮਿਊਨਿਟੀ ਨੂੰ ਦੇਣ, ਪੰਜਾਬੀ ਸਾਹਿਤ, ਭਾਸ਼ਾ ਤੇ ਸਭਿਆਚਾਰ ਵਿਚ ਪਾਏ ਅ ਬਹੁਮੁੱਲੇ ਤੇ ਵਿਲੱਖਣ ਯੋਗਦਾਨ, ਸਾਹਿਤ ਦੀ ਸੰਭਾਲ ਅਤੇ ਵਿੱਤਰਣ ਵਿਚ ਡਿਜੀਟਾਈਜੇਸ਼ਨ ਦੀ ਭੂਮਿਕਾ, ਆਨਲਾਈਨ ਸਵੈ-ਪ੍ਰਕਾਸ਼ਨ, ਕੈਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ (ਕਵਿਤਾ, ਗਲਪ, ਨਾਟਕ) ਤੇ ਕਲਾ, ਅਤੇ ਅਜੋਕੀ ਨੌਜਵਾਨ ਪੰਜਾਬੀ ਪੀੜੀ ਵਲੋਂ ਲਿਖੇ ਜਾ ਰਹੇ ਸਾਹਿਤ ਬਾਰੇ ਪੈਨਲ ਹੋਣਗੇ। ਚੌਥੇ ਦਿਨ ਕਵੀ ਦਰਬਾਰ ਤੇ ਡਿੱਨਰ ਨਾਲ ਸਮਾਗਮਾਂ ਦੀ ਸਮਾਪਤੀ ਹੋਏਗੀ।ਇਹਨਾਂ ਸਮਾਗਮਾਂ ਦੇ ਦੌਰਾਨ ਪੁਸਤਕਾਂ ਤੇ ਕਲਾ-ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਜਾਏਗੀ।ਪੰਜਾਬੀ ਲੇਖਕ ਮੰਚ ਦੇ ਸਿਰਜਣਾ ਦੇ 50ਵੇਂ ਵਰੇ ਦੇ ਸਮਾਗਮਾਂ ਦਾ ਵੇਰਵਾ ਜਲਦੀ ਹੀ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ।

ਕੋਆਰਡੀਨੇਟਰਜ਼: ਅਜਮੇਰ ਰੋਡੇ (604-526-2342)  ਡਾ. ਸਾਧੂ ਬਿਨਿੰਗ (778-773-1886)

ਅਗ਼ਜ਼ੈਕਟਿਵ ਮੈਂਬਰ ਤੇ ਤਿਆਰੀ ਕਮੇਟੀ: ਅਮਰੀਕ ਪਲਾਹੀ, ਸੁਖਵੰਤ ਹੁੰਦਲ, ਸੁਰਜੀਤ ਕਲਸੀ, ਜਰਨੈਲ ਸਿੰਘ ਆਰਟਿਸਟ, ਬਿੰਦੂ ਮਠਾੜੂ ਤੇ ਅਮਨ ਸੀ. ਸਿੰਘ।