Headlines

ਇਟਲੀ ਚ’ ਚਾਈਨੀ ਮੂਲ ਦੀ ਔਰਤ ਕੋਲੋ ਬਰਾਮਦ ਕੀਤੀ 1075600 ਯੂਰੋ ਦੀ ਰਾਸ਼ੀ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਨਸਿ਼ਆਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਤਹਿਤ ਇਟਲੀ ਪੁਲਿਸ ਹਮੇਸ਼ਾਂ ਹੀ ਵਿਸੇ਼ਸ ਗਸ਼ਤ ਤੇ ਤਾਇਨਾਤ ਰਹਿੰਦੀ ਹੈ ਤੇ ਹਰ ਉਸ ਸ਼ੱਕੀ ਸਖ਼ਸ ਦੀ ਤਹਿ ਤੱਕ ਜਾਕੇ ਹੀ ਰਹਿੰਦੀ ਹੈ ਜਿਸ ਤੋਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕ ਜਾਹਿਰ ਹੋ ਜਾਵੇ ।ਕੁਝ ਅਜਿਹਾ ਹੀ ਤੁਸਕਾਨਾ ਸੂਬੇ ਦੇ ਜਿ਼ਲ੍ਹਾ ਫਿਰੈਂਸੇ ਦੇ ਸ਼ਹਿਰ ਸਕੰਦੀਚੀ ਦੇ ਬੱਸ ਅੱਡੇ ਉੱਤੇ ਦੇਖਣ ਨੂੰ ਮਿਲੀਆ ਜਿੱਥੇ ਇਟਲੀ ਦੀ ਵਿਸੇ਼ਸ ਪੁਲਸ ਗੁਆਰਦੀਆ ਦੀ ਫਿਨੈਂਸਾ ਨੂੰ ਇੱਕ ਔਰਤ ਕੋਲੋ 10 ਲੱਖ ਯੂਰੋ ਤੋਂ ਵਧੇਰੇ ਰਾਸ਼ੀ ਬਰਾਮਦ ਹੋਣ ਦਾ ਸਮਾਚਾਰ ਹੈ।ਮਿਲੀ ਜਾਣਕਾਰੀ ਅਨੁਸਾਰ ਗੁਆਰਦੀਆਂ ਦੀ ਫਿਨੈਂਸਾ ਪੁਲਸ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਉੱਤੇ ਸੀ ਕਿਉਂਕਿ ਇਹ ਸੂਬਾ ਸੈਲਾਨੀਆਂ ਦਾ ਮੁੱਖ ਕੇਂਦਰ ਬਿੰਦੂ ਹੈ ਇਟਲੀ ਦਾ ਅਜੂਬਾ ਪੀਜਾ ਟਾਵਰ ਵੀ ਇਸ ਸੂਬੇ ਵਿੱਚ ਹੀ ਹੈ ਜਿਸ ਕਾਰਨ ਪੁਲਸ ਵਿਸੇ਼ਸ ਮੁਸਤੈਦ ਉਪੱਰ ਰਹਿੰਦੀ ਹੈ ਤਾਂ ਜੋ ਕੋਈ ਵਾਰਦਾਤ ਨਾ ਹੋ ਜਾਵੇ।ਬੀਤੇ ਦਿਨ ਜਦੋਂ ਪੁਲਸ ਮੁਸਤੈਦ ਉਪੱਰ ਸੀ ਤਾਂ ਸਕੰਦੀਚੀ ਦੇ ਬੱਸ ਅੱਡੇ ਉਪੱਰ ਉਹਨਾਂ ਨੂੰ ਇੱਕ ਬੱਸ ਦੇ ਹੇਠਲੇ ਹਿੱਸੇ ਵਿੱਚ 2 ਵੱਡੇ ਕਾਲੇ ਰੰਗ ਦੇ ਬੈੱਗ ਮਿਲੇ ਜਿਹਨਾਂ ਨੂੰ ਪੁਲਸ ਨੇ ਕੈਸ਼ਡਾਗ ਕੁੱਤਿਆਂ ਦੀ ਮਦਦ ਨਾਲ ਚੈੱਕ ਕੀਤਾ ।ਜਦੋਂ ਪੁਲਿਸ ਨੇ ਇਹਨਾਂ ਬੈੱਗਾਂ ਨੂੰ ਖੋਲ ਕੇ ਦੇਖਿਆ ਤਾਂ ਪੁਲਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਇਹਨਾਂ ਬੈੱਗਾਂ ਵਿੱਚ 50,20 ਤੇ 10 ਯੂਰੋ ਦੇ ਨੋਟ ਬੈੱਗ ਵਿੱਚ ਨੱਕੋ-ਨੱਕ ਭਰੇ ਪਏ ਸਨ ਜਿਹਨਾਂ ਦੀ ਜਦੋਂ ਗਿਣਤੀ ਕੀਤੀ ਗਈ ਤਾਂ ਇਹ 1075600 ਯੂਰੋ ਦੀ ਰਾਸ਼ੀ ਗਿਣੀ ਗਈ ਜਿਸ ਨੂੰ ਕਿ ਇੱਕ ਚਾਈਨਾ ਦੀ ਔਰਤ ਕੋਲੋ ਬਰਾਮਦ ਕੀਤਾ ਗਿਆ ਇਹ ਔਰਤ ਇਹਨਾਂ ਬੈੱਗਾਂ ਨੂੰ ਸੀਚੀਲੀਆ ਸੂਬੇ ਦੇ ਸ਼ਹਿਰ ਕਤਾਨੀਆਂ ਤੋਂ ਬੱਸ ਦੁਆਰਾ ਹੀ ਲੈਕੇ ਆ ਰਹੀ ਸੀ ਕਿ ਜਦੋਂ ਬੱਸ ਸਕੰਦੀਚੀ ਰੁੱਕੀ  ਤਾਂ ਪੁਲਸ ਨੂੰ ਸ਼ੱਕ ਹੋ ਗਿਆ।ਇਹ ਚਾਈਨੀ ਔਰਤ ਇੰਨੀ ਵੱਡੀ ਰਕਮ ਕਿੱਥੋ ਲੈਕੇ ਆਈ ਤੇ ਇਹ ਕਿੱਥੇ ਲੈਕੇ ਜਾ ਰਹੀ ਸੀ ਇਸ ਬਾਰੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਪੁਲਸ ਨੇ ਇਸ ਰਕਮ ਨੂੰ ਕਬਜੇ ਵਿੱਚ ਲੈ ਅਗਲੀ ਕਾਾਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ ਵਿੱਚ ਮੁਸਤੈਦੀ ਨੂੰ ਹੋਰ ਸਖ਼ਤ ਕਰ ਦਿੱਤਾ ਹੈ ।ਰਾਹਗੀਰਾਂ ਦੀ ਪੁੱਛ ਪੜਤਾਲ ਨੂੰ ਹੋਰ ਤੇਜ ਕੀਤਾ ਹੈ ਖਾਸਤਰ ਪ੍ਰਵਾਸੀਆ ਦੀ ਜਿਸ ਉਪੱਰ ਕਿਸੇ ਵੀ ਤਰ੍ਹਾਂ ਦੀ ਸ਼ੱਕ ਲੱਗ ਰਹੀ ਉਸ ਤੋਂ ਪੁਲਿਸ  ਪੜਤਾਲ ਕਰ ਰਹੀ ਹੈ ।