Headlines

ਸਰੀ ਵਿਚ ਹੋਇਆ “ਮੁੰਡਾ ਸਾਊਥਹਾਲ ਦਾ” ਪ੍ਰੀਮੀਅਮ ਸ਼ੋਅ

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)-ਬੀਤੀ ਸ਼ਾਮ ਸਟਰਾਅਬੇਰੀ ਹਿਲਜ ਮੂਵੀ ਥੀਏਟਰ ‘ਚ “ਮੁੰਡਾ ਸਾਊਥਹਾਲ ਦਾ” ਦਾ ਪ੍ਰੀਮੀਅਮ ਸ਼ੋਅ ਰੱਖਿਆ ਗਿਆ।ਜਿਸ ‘ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਤੇ ਮੀਡੀਆ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਨਿਰਮਾਤਾ ਸੁੱਖ ਸੰਘੇੜਾ ਵੱਲੋਂ ਬਣਾਈ ਗਈ ,ਫ਼ਿਲਮ ‘ਚ ਅਰਮਾਨ ਬੇਦਿਲ ,ਤੰਨੂ ਗਰੇਵਾਲ ਤੇ ਗਾਇਕ ਸਰਬਜੀਤ ਚੀਮਾ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ।ਗੀਤਕਾਰ ਬਚਨ ਬੇਦਿਲ ਦੇ ਬੇਟੇ ਅਰਮਾਨ ਬੇਦਿਲ ਦੀ ਇਹ ਪਹਿਲੀ ਫ਼ਿਲਮ ਹੈ ਤੇ ਦੋਨਾਂ ਵੱਲੋਂ ਇਸ ਫ਼ਿਲਮ ‘ਚ ਕੰਮ ਬਾ-ਕਮਾਲ ਕੀਤਾ ਹੈ। ਫ਼ਿਲਮ ਦੀ ਕਹਾਣੀ,ਪਟਕਥਾ ,ਗਾਣੇ ਤੇ ਸੰਵਾਦ ਵਧੀਆ ਲਿਖੇ ਹੋਣ ਕਾਰਨ ,ਨਿਰਸੰਦੇਹ ਇਸ ਫਿਲਮ ਨੂੰ ਦਰਸ਼ਕਾਂ ਵੱਲੋ ਭਰਪੂਰ ਹੁੰਗਾਰਾ ਮਿਲੇਗਾ।ਬਾਲ ਕਲਾਕਾਰ “ਦਲੇਰ ਸਿੰਘ” ਨੂੰ ਆਪਣੀ ਭੂਮਿਕਾ ਨਿਭਾਉਂਦਿਆਂ ਦੇਖ ਕੇ ਤੇ ਉਨਾਂ ਦੇ ਡਾਇਲਾਗ ਬੋਲਣ ਸਮੇਂ ਦਰਸ਼ਕਾਂ ਨੇ ਖੂਬ ਤਾੜੀਆਂ ਵਜਾਈਆਂ । ਇਹ ਫ਼ਿਲਮ ਇਮੇਸ਼ਨਲ, ਹਸਾਉਣ ਦੇ ਨਾਲ ਨਾਲ ਪਰਿਵਾਰਾਂ ਨੂੰ ਸੁਨੇਹਾ ਵੀ ਦਿੰਦੀ ਹੈ, ਜੋ ਪਰਿਵਾਰ ਵਿਦੇਸ਼ ਆਉਣ ਦੀ ਦੌੜ ‘ਚ ਗਲਤ ਰਸਤਿਆ ਨੂੰ ਅਪਣਾ ਕੇ ਆਪਣੇ ਰਿਸ਼ਤੇ  ਵਿਗਾੜ ਲੈਂਦੇ ਹਨ।ਸੋ ਇਸ ਫਿਲਮ ਨੂੰ ਦਰਸ਼ਕ ਪਰਿਵਾਰਾਂ ਸਮੇਤ ਦੇਖਣ ਜਾਣ ਕਿਉਂਕਿ ਇਹ ਦਰਸ਼ਕਾ ਨੂੰ ਹਸਾਏਗੀ ਤੇ ਰੁਲਾਏਗੀ ਵੀ।