Headlines

ਪੱਤਰਕਾਰ ਸੁਰਿੰਦਰ ਮਾਵੀ ਦੀ ਬੇਟੀ ਦਾ ਸ਼ੁਭ ਆਨੰਦ ਕਾਰਜ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ  ਵਿੰਨੀਪੈਗ ਦੇ ਉੱਘੇ ਪੱਤਰਕਾਰ ਸੁਰਿੰਦਰ ਮਾਵੀ  ਤੇ ਸ੍ਰੀਮਤੀ ਜਸਵੀਰ ਮਾਵੀ ਦੀ ਬੇਟੀ ਹਰਜੋਤ ਮਾਵੀ  ਦਾ ਸ਼ੁਭ ਅਨੰਦ ਕਾਰਜ ਕਾਕਾ ਅਮਨਦੀਪ ਸਿੰਘ  ਸਪੁੱਤਰ  ਸ੍ਰੀਮਤੀ ਮਮਤਾ ਚਾਹਲ  ਤੇ ਸਰਦਾਰ  ਮਹਿੰਦਰ  ਸਿੰਘ  ਨਾਲ ਪੂਰਨ ਗੁਰੂ ਮਰਯਾਦਾ ਮੁਤਾਬਿਕ ਗੁਰਦੁਆਰਾ ਸਿੰਘ ਸਭਾ  ਮੈਨੀਟੋਬਾ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਾਮਲ ਹੁੰਦਿਆਂ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਕੈਨੇਡਾ ਇਨ  ਹੋਟਲ ਵਿਚ  ਰੱਖੀ ਗਈ ਰਿਸੈੱਪਸ਼ਨ ਪਾਰਟੀ ਵਿਚ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਜੋੜੀ ਨੂੰ ਅਸ਼ੀਰਵਾਦ ਦਿੱਤਾ ।  ਇਸ ਮੌਕੇ ਮੈਨੀਟੋਬਾ ਸਰਕਾਰ ਵਿਚ ਮੰਤਰੀ ਐਂਡਰਿਊ ਸਮਿਥ, ਐੱਮ ਐੱਲ ਏ ਮਿੰਟੂ ਸੰਧੂ , ਐੱਮ ਐੱਲ ਏ ਸਿੰਡੀ ਲੈਮੁਰੁਸ ,ਐੱਮ ਐੱਲ ਏ ਦਲਜੀਤ ਬਰਾੜ ਤੋਂ ਇਲਾਵਾ ਐਕਟਰ ਗਾਇਕ  ਅਤੇ  ਪਾਲਿਟੀਸ਼ਨ ਜੱਸੀ ਜਸਰਾਜ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸਭਿਆਚਾਰਕ ਗਾਇਕ ਚੰਨ ਚਮਕੌਰ ਵੱਲੋਂ ਬਹੁਤ ਹੀ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਗਿਆ।