Headlines

ਵਰਲਡ ਪੁਲਿਸ ਖੇਡਾਂ ਵਿਚ ਜੇਤੂ ਖਿਡਾਰੀਆਂ ਦਾ ਮੈਨੀਟੋਬਾ ਲੈਜਿਸਲੇਚਰ ਵਿਚ ਸਨਮਾਨ

ਐਮ ਐਲ ਏ ਮਿੰਟੂ ਸੰਧੂ ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਭਾਰਤੀ ਖਿਡਾਰੀ-

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਵਿਚ ਹੋ ਰਹੀਆਂ ਵਰਲਡ ਪੁਲਿਸ ਐਂਡ ਫਾਇਰ ਖੇਡਾਂ ਦੌਰਾਨ ਬਾਕਸਿੰਗ ਮੁਕਾਬਲਿਆਂ ਵਿਚ ਭਾਰਤੀ ਪੁਲਿਸ ਦੀ ਟੀਮ ਨੇ 12 ਗੋਲਡ ਤੇ 2 ਕਾਂਸੇ ਦੇ ਮੈਡਲ ਜਿੱਤੇ। ਜੇਤੂ ਖਿਡਾਰੀਆਂ ਤੇ ਖਿਡਾਰਨਾਂ ਨੂੰ ਐਮ ਐਲ ਏ ਮਿੰਟੂ ਸੰਧੂ ਨੇ ਵਧਾਈਆਂ ਦਿੰਦਿਆਂ ਉਹਨਾਂ ਨੂੰ ਮੈਨੀਟੋਬਾ ਲੈਜਿਸਲੇਚ ਬਿਲਡਿੰਗ ਵਿਖੇ ਬੁਲਾਇਆ ਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨਾਲ ਸਮੂਹਿਕ ਤਸਵੀਰ ਵਿਚ ਐਮ ਐਲ ਏ ਮਿੰਟੂ ਸੰਧੂ, ਦੇਸ ਪ੍ਰਦੇਸ ਦੇ ਪ੍ਰਤੀਨਿਧ ਨਰੇਸ਼ ਸ਼ਰਮਾ ਤੇ ਹੋਰ ਦਿਖਾਈ ਦੇ ਰਹੇ ਹਨ।