Headlines

ਇਤਿਹਾਸ ਦੇ ਪੰਨਿਆਂ ਤੇ ਯਾਦਗਾਰੀ ਪੈੜ੍ਹਾ ਛੱਡ ਗਈਆਂ ਵਿੰਨੀਪੈਗ ਦੀਆਂ ਵਿਸ਼ਵ ਪੁਲਿਸ ਖੇਡਾਂ

* ਅਲਵਿਦਾ ਵਿਂਨੀਪੈਗ ਫੇਰ ਮਿਲਾਂਗੇ-ਅਮਰੀਕਾ ’ਚ ਮਿਲਣ ਦੇ  ਵਾਅਦੇ ਨਾਲ ਹੋਇਆ ਸਮਾਪਤ
*ਭਾਰਤੀ ਖਿਡਾਰੀਆਂ ਨੇ 233 ਸੋਨ ਤਗਮਿਆਂ ਸਮੇਤ 341 ਤਗਮੇ ਜਿੱਤੇ
* ਵਿੰਨੀਪੈਗ ਦੇ ਵਿਧਾਇਕ ਦਲਜੀਤ ਬਰਾੜ ਤੇ ਵਿਧਾਇਕ ਮਿੰਟੂ ਸੰਧੂ ਨੇ ਕੀਤਾ ਭਾਰਤੀ ਖਿਡਾਰੀਆਂ ਦਾ ਸਨਮਾਨ-

*ਫਰੰਟਲਾਈਨ ਟਰਾਂਸਪੋਰਟ ਨੇ ਭਾਰਤੀ ਖਿਡਾਰੀਆਂ ਨੂੰ ਖਾਣੇ ਦੀ ਦਾਅਵਤ ਦਿੱਤੀ
ਵਿਂਨੀਪੈਗ ( ਡਾ.ਜਤਿੰਦਰ ਸਾਬੀ ਤੇ ਨਰੇਸ਼ ਸ਼ਰਮਾ)- ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਸ਼ਹਿਰ ਵਿੰਨੀਪੈਗ ਵਿਖੇ ਕਰਵਾਈਆਂ ਗਈਆਂ ਵਰਲਡ ਪੁਲਿਸ ਤੇ ਫਾਇਰ ਗੇਮਜ਼ 2023 ਅਲਵਿਦਾ
ਵਿੰਨੀਪੈਗ ਦੇ ਫੇਰ ਮਿਲਾਂਗੇ 2025 ’ਚ ਅਮਰੀਕਾ ਦੇ ਵਾਹਦੇ ਨਾਲ ਸ਼ਾਨੌ ਸ਼ੌਕਤ ਨਾਲ ਸਮਾਪਤ ਹੋ ਗਈਆਂ| ਇਨ੍ਹਾਂ ਖੇਡਾਂ ’ਚ ਵਿਸ਼ਵ ਭਰ ਦੀਆਂ ਪੁਲਿਸ ਟੀਮਾਂ ਨੇ ਹਿੱ ਸਾ ਲਿਆ ਤੇ ਭਾਰਤੀ ਪੁਲਿਸ ਟੀਮ
ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ| ਭਾਰਤੀ ਟੀਮ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਦੇ ਵਿਚੋਂ 233 ਸੋਨ, 82 ਚਾਂਦੀ, 36 ਕਾਂਸੀ ਸਮੇਤ ਕੁੱਲ 341 ਤਗਮੇ ਜਿ¾ਤੇ ਤੇ ਆਰਚਰੀ ਦੇ ਵਿਚੋਂ 23 ਸੋਨ, 10 ਚਾਂਦੀ ਤੇ ਕੁਲ 33 ਤਗਮੇ, ਬਾਡੀ ਬਿਲਡਿੰਗ ਦੇ ਵਿਚੋਂ12 ਸੋਨ, 8 ਚਾਂਦੀ, 2 ਕਾਂਸੀ ਤੇ ਕੁਲ 22ਤਗਮੇ, ਬਾਕਸਿੰਗ ਦੇ ਵਿਚੋ 13 ਸੋਨ, 2ਚਾਂਦੀ ਤੇ ਕੁਲ 15 ਤਗਮੇ ਜਿੱਤੇ, ਜੂਡੋ ਦੇ ਵਿਚੋਂ 6 ਸੋਨ, 2 ਚਾਂਦੀ, 1 ਕਾਂਸੀ ਤੇ ਕੁਲ 9 ਤਗਮੇ, ਕਰਾਟੇ ਦੇ ਵਿਚੋਂ 15 ਸੋਨ, 1 ਚਾਂਦੀ, 2 ਕਾਂਸੀ ਤੇ ਕੁੱਲ 18 ਤਗਮੇ, ਤੈਰਾਕੀ ਦੇ ਵਿਚੋਂ 54 ਸੋਨ, 11 ਚਾਂਦੀ, 8 ਕਾਂਸੀ ਤੇ ਕੁਲ 73 ਤਗਮੇ, ਕੁਸ਼ਤੀ ਦੇ ਵਿਚੋਂ 25 ਸੋਨ, 1 ਚਾਂਦੀ ਤੇ ਕੁਲ 26 ਤਗਮੇ, ਅਥਲੈਟਿਕਸ ਦੇ ਵਿਚੋਂ 75 ਸੋਨ, 47 ਚਾਂਦੀ, 23 ਕਾਂਸੀ ਤੇ ਕੁਲ 145 ਤਗਮੇ ਜਿਸਤੇ ਕੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ|

ਇਨ੍ਹਾਂ ਖੇਡਾਂ ਦਾ ਸਮਾਪਤੀ ਸਮਾਗਮ ਵਿਂਨੀਪੈਗ ਦੇ ਡਾਊਨਟਾਊਨ ਦੇ ਫੋਰਕ ਪਾਰਕ ਦੇ ਵਿਚ ਕਰਵਾਇਆ ਗਿਆ ਤੇ ਇਸ ਮੌਕੇ ਤੇ ਵਿਂਨੀਪੈਗ ਦੇ ਵਿਧਾਇਕ ਦਲਜੀਤ ਬਰਾੜ ਨੇ ਵਿਸ਼ੇਸ਼ ਤੌਰ ਤੇ
ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਵਲੋ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ| ਇਨ੍ਹਾਂ
ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਤੇ ਪੰਜਾਬ ਭਾਈਚਾਰੇ ਦੇ ਲੋਕ ਵਿਸ਼ੇਸ਼ ਤੌਰ ਤੇ ਭਾਰਤੀ ਤੇ ਪੰਜਾਬੀ ਖਿਡਾਰੀਆਂ ਨੂੰ ਮਿਲਣ ਦੇ ਲਈ ਆਏ ਹੋਏ ਸਨ ਤੇ ਉਨ੍ਹਾਂ ਨੇ ਵੀ ਭਾਰਤੀ ਖਿਡਾਰੀਆਂ ਨੂੰ
ਵਿਸ਼ਵ ਪੁਲਿਸ ਖੇਡਾਂ ’ਚੋ ਚੰਗੀ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ|
*ਵਿੰਨੀਪੈਗ ਦੇ ਵਿਧਾਇਕ ਮਿੰਟੂ ਸੰਧੂ ਨੇ ਜੇਤੂਆਂ ਨੂੰ ਦਿੱਤੀ ਵਧਾਈ-ਵਿੰਨੀਪੈਗ ਤੋਂ ਵਿਧਾਇਕ ਮਿੰਟੂ ਸੰਧੂ ਨੇ ਵਿਸ਼ਵ ਪੁਲਿਸ ਖੇਡਾਂ ’ਚ ਹਿੱਸਾ ਲੈਣ ਆਏ ਭਾਰਤੀ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਵਾਗਤ
ਕੀਤਾ ਤੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਨਾਲ ਹੀ ਉਨ੍ਹਾਂ ਨੂੰ ਵਿੰਨੀਪੈਗ ਦੀ ਵਿਧਾਨ ਸਭਾ (ਲੈਜਸਲੇਚਰ) ਵਿਖਾਈ ਦੇ ਨਾਲ ਹੀ ਉਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਧੰਨਵਾਦ ਕੀਤਾ ਤੇ ਪੰਜਾਬੀ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ ਤੇ ਕਿਹਾ ਇਕ ਕੈਨੇਡਾ
ਤੇ ਭਾਰਤ ਲਈ ਬੜੀ ਮਾਣ ਵਾਲੀ ਗੱਲ ਹੈ|
* ਵਿੰਨੀਪੈਗ ਦੀ ਫਰੰਟਲਾਈਨ ਟਰਾਂਸਪੋਰਟ ਕੰਪਨੀ ਨੇ ਭਾਰਤੀ ਖਿਡਾਰੀਆਂ ਨੂੰ ਦਿੱਤੀ ਖਾਣੇ ਦੀ ਦਾਹਵਤ-
ਵਿੰਨੀਪੈਗ ਵਿਖੇ ਕਰਵਾਈਆਂ ਜਾ ਰਹੀਆਂ ਵਰਲਡ ਪੁਲਿਸ ਤੇ ਫਾਇਰ ਗੇਮਜ਼ 2023 ਦੇ ਵਿਚ ਹਿੱਸਾ ਲੈਣ ਆਏ ਭਾਰਤੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ| ਵਿੰਨੀਪੈਗ ਦੀ

ਫਰੰਟਲਾਈਨ ਟਰਾਸਪੋਰਟ ਵ¾ਲੋਂ ਇਨ੍ਹਾਂ ਖਿਡਾਰੀਆਂ ਤੇ ਭਾਰਤੀ ਅਥਲੀਟਾਂ ਤੇ ਖੇਡ ਦਲ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਖਾਣੇ ਦੀ ਦਾਹਵਤ ਦਿ¾ਤੀ ਗਈ ਤੇ ਇਸ ਮੌਕੇ ਤੇ ਵਿੰਨੀਪੈਗ ਦੇ ਵਿਧਾਇਕ ਮਿੰਟੂ ਸੰਧੂ ਵਿਸ਼ੇਸ਼ ਤੌਰ ਤੇ ਹਾਜਰ ਹੋਏ ਤੇ ਉਨ੍ਹਾਂ ਨੇ ਖਿਡਾਰੀਆਂ ਤੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਤੇ ਫਰੰਟਲਾਈਨ ਟਰਾਂਸਪੋਰਟ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ| ਇਸ ਤੋਂ
ਪਹਿਲਾਂ ਵਿਧਾਇਕ ਮਿੰਟੂ ਸੰਧੂ ਨੇ ਖਿਡਾਰੀਆਂ, ਅਧਿਕਾਰੀਆਂ ਤੇ ਫਰੰਟਲਾਈਨ ਟਰਾਸਪੋਰਟ ਦੀ ਪੂਰੀ ਟੀਮ ਦੇ ਨਾਲ ਵਿੰਨੀਪੈਗ ਦੀ ਵਿਧਾਨਸਭਾ ਦੇ ਵਿਚ ਵੀ ਖਿਡਾਰੀਆਂ ਨੂੰ ਲੈ ਕੇ ਗਏ ਤੇ ਵਿਸ਼ੇਸ਼
ਸਨਮਾਨ ਕੀਤਾ| ਇਸ ਮੌਕੇ ਤੇ ਫਰੰਟਲਾਈਨ ਟਰਾਂਸੋਪਰਟ ਟੀਮ ਦੇ ਮੈਂਬਰ ਅਮਨਦੀਪ ਸਿੰਘ, ਮਨਜੀਤ ਧਾਲੀਵਾਲ, ਅਮ੍ਰਿਤ ਬਰਾੜ, ਹਰਕਮਲਬੀਰ ਤੇ ਮੀਡੀਆ ਤੋਂ ਨਰੇਸ਼ ਸ਼ਰਮਾ ਹਾਜਰ ਸਨ| ਭਾਰਤੀ ਖੇਡ ਦਲ ਦੇ ਮੁ¾ਖ ਲੀਡਰ ਬ੍ਰਿਗੇਡੀਅਰ ਆਰ.ਸੰਦਰਮ ਨੇ ਫਰੰਟਲਾਈਨ ਟਰਾਂਸਪੋਰਟ ਤੇ ਵਿੰਨੀਪੈਗ ਦੇ ਵਿਧਾਇਕ ਮਿੰਟੂ ਸੰਧੂ ਦੇ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ|

ਵਿਸ਼ਵ ਪੁਲਿਸ ਖੇਡਾਂ ’ਚੋ ਕੈਨੇਡੀਅਨ ਪੰਜਾਬਣ ਮੁੱਕੇਬਾਜ ਅਮਨਪ੍ਰੀਤ ਕੰਦੋਲਾ ਨੇ ਚਾਂਦੀ ਦਾ ਤਗਮਾ ਜਿੱਤਿਆ-

*ਬਰੈਂਪਟਨ ਦੀ ਪੀਲ ਪੁਲਿਸ ’ਚ ਸੇਵਾ ਨਿਭਾਅ ਰਹੀ ਜਲੰਧਰ ਨਾਲ ਸਬੰਧਿਤ ਕੰਦੋਲਾ-

ਪੰਜਾਬੀਆਂ ਨੇ ਕੈਨੇਡਾ ਦੇ ਹਰ ਖੇਤਰ ’ਚ ਵੱਡੀਆਂ ਮੱਲ੍ਹਾ ਮਾਰੀਆਂ ਹਨ । ਖੇਤਰ ਬੇਸ਼ੱਕ ਸਿਆਸਤ, ਕਾਰੋਬਰ ਜਾਂ ਖੇਡਾਂ ਦਾ ਹੋਵੇ ਹਰ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ| ਖੇਡਾਂ ਦੇ ਖੇਤਰ ਪੰਜਾਬੀਆਂ ਨੇ ਹਾਕੀ, ਕੁਸ਼ਤੀ ’ਚ ਉਲੰਪਿਕ ਤੱਕ ਦਾ ਸਫਰ ਤਹਿ ਕੀਤਾ ਹੈ ਤੇ ਅੱਜ ਸਾਡੇ ਖਿਡਾਰੀ ਕੈਨੇਡਾ ਦੇ ਸੂਬਿਆ ’ਚ ਬਤੌਰ ਵਿਧਾਇਕ ਤੇ ਮੰਤਰੀ ਆਪਣੀ ਸੇਵਾ ਨਿਭਾਅ ਰਹੇ| ਵਿੰਨੀਪੈਗ ਵਿਖੇ ਚਲ ਰਹੀਆਂ ਵਰਲਡ ਪੁਲਿਸ ਤੇ ਫਾਇਰ ਗੇਮਜ਼ 2023 ਦੇ ਵਿਚ ਵੀ ਕੈਨੇਡਾ ਦੀ ਬਾਕਸਿੰਗ ਟੀਮ ਦੇ ਵਲੋਂ ਕੈਨੇਡੀਅਨ ਪੰਜਾਬਣ ਅਮਨਪ੍ਰੀਤ ਕੌਰ ਕੰਦੋਲਾ ਨੇ 70 ਕਿਲੋ ਭਾਰ ਵਰਗ ਦੇ ਵਿਚੋਂ ਚਾਂਦੀ ਦਾ ਤਗਮਾਂ ਹਾਸਲ ਕਰਕੇ ਮਾਣਮੱਤੀ ਪ੍ਰਾਪਤੀ ਕੀਤੀ| ਇਸ ਦੀ ਫਾਈਨਲ ਟੱਕਰ ਵੀ ਭਾਰਤੀ ਖਿਡਾਰਨ ਨਾਲ ਸੀ ਤੇ ਕੈਨੇਡਾ ਤੇ ਭਾਰਤੀ ਦਰਸ਼ਕ ਦੋਨਾਂ ਖਿਡਾਰਨਾਂ ਦੀ ਹੌਸਲਾਂ ਅਫਜਾਈ ਕਰ ਰਹੇ ਸਨ ਤੇ ਇਹ ਕਹਿ ਰਹੇ ਸਨ ਕਿ ਦੋਨੋ ’ਚੋ ਕੋਈ ਵੀ ਜਿ¾ਤੇ ਦੋਨੋ ਆਪਣੀਆਂ ਹੀ ਖਿਡਾਰਨਾਂ ਹਨ| ਅਮਨਪ੍ਰੀਤ ਕੌਰ ਕੰਦੋਲਾ ਨੇ 2022 ਦੇ ਵਿਚ ਬਰੈਪਟਨ ਦੀ ਪੀਲ ਪੁਲਿਸ ਦੇ ਵਿਚ ਬਤੌਰ ਕਾਂਸਟੇਬਲ ਸੇਵਾ ਸ਼ੁਰੂ ਕੀਤੀ ਸੀ ਤੇ ਉਸ ਦੇ ਪਿਤਾ ਪਿਆਰਾ ਸਿੰਘ ਕੰਦੋਲਾ ਦਾ ਜੱਦੀ ਪਿੰਡ ਜਲੰਧਰ ਜਿਲ੍ਹੇ ’ਚ ਕੰਦੋਲਾ ਖੁਰਦ ਹੈ ਤੇ ਮਾਤਾ ਸੁਖਵਿੰਦਰ ਕੌਰ ਕੰਦੋਲਾ ਦਾ ਪਿੰਡ ਜਲੰਧਰ ਜਿਲ੍ਹੇ ’ਚ ਸੁੰਨੜ ਕਲ੍ਹਾਂ ਹੈ ਤੇ ਉਸ ਦਾ ਜਨਮ ਬਰੈਪਟਨ ਦੇ ਵਿਚ ਹੀ ਹੋਇਆ ਹੈ ਤੇ ਉਸ ਨੇ ਬਾਕਸਿੰਗ ਦੀ ਸ਼ੁਰੂਆਤ 2017 ਦੇ ਵਿਚ ਕੀਤੀ ਸੀ ਤੇ ਉਸ ਦੀਆਂ ਦੀਆਂ ਦੋ ਭੈਣਾ ਹਨ ਤੇ ਵੱਡੀ ਪਰਮਪ੍ਰੀਤ ਕੌਰ ਕੰਦੋਲਾ ਤੇ ਛੋਟੀ ਬਬਨੀਤ ਕੌਰ ਕੰਦੋਲਾ ਹਨ| ਅਮਨਪ੍ਰੀਤ ਕੌਰ ਕੰਦੋਲਾ ਨੇ ਦੱਸਿਆ ਕਿ ਉਸ ਦੇ ਪਿਤਾ ਜੀ 1994 ਦੇ ਵਿਚ ਪੱਕੇ ਤੌਰ ਤੇ ਕੈਨੇਡਾ ਦੇ ਵਿਚ ਆਏ ਸਨ ਤੇ ਉਸ ਦਾ ਜਨਮ ਕੈਨੇਡਾ ਦੀ ਧਰਤੀ ਤੇ ਹੀ ਹੋਇਆ ਹੈਤੇ ਹਮੇਸ਼ਾ ਉਸ ਨੂੰ ਪੰਜਾਬ ਦੀ ਯਾਦ ਬਹੁਤ ਆਂਉਦੀ ਹੈ ਤੇ ਮਾਤਾ ਪਿਤਾ ਹਮੇਸ਼ਾ ਪਿੰਡ ਦੀ ਯਾਦਾਂ ਉਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ਤੇ ਮੇਰੀ ਵੀ ਦਿਲੀ ਇੱਛਾ ਹੈ ਕਿ ਮੈਂ ਵੀ ਜਦੋ ਸਮਾਂ ਮਿਲੇ ਜਰੂਰ ਇਕ ਵਾਰੀ ਪਿੰਡ ਦਾ ਚੱਕਰ ਲਗਾ ਕੇ ਆਵਾਗੀ ਅਜੇ ਡਿਊਟੀ ਤੋਂ ਹੀ ਵਿਹਲ ਨਹੀ ਮਿਲ ਰਿਹਾ| ਉਸ ਨੇ ਆਪਣੀ ਕੋਚਿੰਗ ਦਾ ਜਿਕਰ ਕਰਦਿਆਂ ਦ¾ਸਿਆ ਕਿ ਉਹ ਆਪਣੀ ਡਿਊਟੀ ਦਾ ਨਾਲ ਨਾਲ ਆਪਣੀ ਪ੍ਰੈਕਟਿਸ ਲਈ ਵੀ ਸਮਾਂ ਕੱਢ ਲੈਂਦੀ ਹੈ ਤੇ ਹੁਣ ਉਹ ਨੈਸ਼ਨਲ ਚੈਪੀਅਨਸ਼ਿਪ ਤੇ ਕੌਮਾਂਤਰੀ ਚੈਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ| ਉਸ ਦਾ ਪ੍ਰੀਵਾਰ ਤੇ ਦੋਨੋ ਭੈਣਾਂ ਖੇਡ ਲਈ ਪੂਰਾ ਸਾਥ ਦਿੰਦੀਆਂ ਹਨ ਤੇ ਉਨ੍ਹਾਂ ਦੀ ਬਦੌਲਤ ਅੱਜ ਇਸ ਮੁਕਾਮ ਤੇ ਪੁੱਜੀ ਹੈ ਤੇ ਇਸ ਵੇਲੇ ਬਰੈਂਪਟਨ ਬਾਕਸਿੰਗ ਸੈਂਟਰ ਵਿਖੇ ਕੋਚ ਜੀਤ ਕੋਲੋ ਸਿਖਲਾਈ ਲੈ ਰਹੀ ਹੈ ਤੇ ਉਸ ਦਾ ਅਗਲਾ ਨਿਸ਼ਾਨਾ ਕੌਮਾਂਤਰੀ ਪੱਧਰ ਤੇ ਕੈਨੇਡਾ ਲਈ ਤਗਮੇ ਜਿੱਤਣ ਦਾ ਹੈ|

ਕੈਨੇਡਾ ਦੇ ਇਤਿਹਾਸ ’ਚ ਮੀਲ ਪੱਥਰ ਸਾਬਿਤ ਹੋਣਗੀਆਂ ਵਿਸ਼ਵ ਪੁਲਿਸ ਖੇਡਾਂ-

ਵੈਨਕੂਵਰ ਵਿਖੇ 2010 ’ਚ ਵਿੰਟਰ ਉਲੰਪਿਕ ਖੇਡਾਂ ਦਾ ਸਫਲ ਆਯੋਜਨ ਕਰਨ ਤੋਂ ਬਾਦ ਕੈਨੇਡਾ ਦੀ ਧਰਤੀ ਤੇ ਇਹ ਇਕ ਸਭ ਤੋਂ ਵੱਡਾ ਕੌਮਾਂਤਰੀ ਖੇਡਾਂ ਦਾ ਆਯੋਜਨ ਸੀ ਤੇ ਇਨ੍ਹਾਂ ਖੇਡਾਂ ਦਾ ਵਿੰਨੀਪੈਗ ਦੀ ਧਰਤੀ ਤੇ ਆਯੋਜਨ ਨਾਲ ਇਕ ਵਾਰੀ ਕੈਨੇਡਾ ਖੇਡਾਂ ਦੇ ਵਿਚ ਵਿਸ਼ਵ ਦੇ ਖੇਡ ਨਕਸ਼ੇ ਤੇ ਉਭਰ ਕੇ ਸਾਹਮਣੇ ਆਇਆ ਹੈ ਤੇ ਬੇਸ਼ਕ ਕੁਝ ਲੋਕਾਂ ਵਲੋਂ ਇਨ੍ਹਾਂ ਖੇਡਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਤੇ ਇਹ ਸਮਾਪਤੀ ਸਮਾਗਮ ਮੌਕੇ ਵੇਖਣ ਨੂੰ ਵੀ ਮਿਲਿਆ ਤੇ ਵਿੰਨੀਪੈਗ ਵਿਖੇ ਕਰਵਾਈਆਂ ਗਈਆਂ ਖੇਡਾਂ ਬਹੁਤ ਹੀ ਸਫਲ ਰਹੀਆਂ ਤੇ ਕੈਨੇਡਾ ਤੇ ਚੰਗੀ ਮੇਜਬਾਨੀ ਦਾ ਸਬੂਤ ਪੇਸ਼ ਕੀਤਾ ਤੇ ਹੁਣ ਇਸ ਨਾਲ ਆਉਣ ਵਾਲੇ ਸਮੇਂ ਕੈਨੇਡਾ ਦੀ ਕੋਈ ਨਾਂ ਕੋਈ ਵੱਡਾ ਕੌਮਾਂਤਰੀ ਖੇਡ ਈਵੈਂਟਰ ਕਰਵਾਉਣ ਲਈ ਦਾਹਵੇਦਾਰੀ ਹੋਰ ਮਜਬੂਤ ਹੋਈ ਹੈ ਤੇ ਜੇਕਰ ਕੈਨੇਡਾ ਨੂੰ ਕੋਈ ਵੱਡਾ ਖੇਡ ਈਵੈਂਟ ਮਿਲ ਜਾਂਦਾ ਹੈ ਤੇ ਇਸ ਨਾਲ ਇਸ ਦਾ ਆਰਥਿਕ ਹਾਲਤ ਹੋਰ ਮਜਬੂਤ ਹੋਣਗੇ ਸੋ ਕੁਲ ਮਿਲਾ ਕੇ ਕੈਨੇਡਾ ਸਰਕਾਰ ਨੂੰ ਤੇ ਵਿੰਨੀਪੈਗ ਦੇ ਖੇਡ ਪ੍ਰਬੰਧਕਾਂ ਨੂੰ ਵਿਸ਼ਵ ਪੁਲਿਸ ਖੇਡਾਂ ਦੀ ਸਫਲਤਾ ਤੇ ਵਧਾਈ|