Headlines

ਵੈਨਕੂਵਰ ਤੋਂ ਐਮ ਪੀ ਤੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਵਲੋਂ ਸ਼ਾਨਦਾਰ ਬਾਰਬੀਕਿਊ ਪਾਰਟੀ

ਵੈਨਕੂਵਰ ( ਦੇ ਪ੍ਰ ਬਿ)- ਵੈਨਕੂਵਰ ਸਾਊਥ ਤੋਂ  ਲਿਬਰਲ ਐਮ ਪੀ ਅਤੇ ਕੈਬਨਿਟ ਮੰਤਰੀ ਸ ਹਰਜੀਤ ਸਿੰਘ ਸੱਜਣ ਵਲੋ ਬੀਤੀ 5 ਅਗਸਤ ਨੂੰ ਕਮਿਊਨਿਟੀ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲਿਬਰਲ ਸਮਰਥਕ ਅਤੇ ਹਲਕੇ ਦੇ ਲੋਕਾ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਇਸ ਦੌਰਾਨ ਜਿਥੇ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਉਥੇ ਬੱਚਿਆਂ ਨੇ ਕਈ ਤਰਾਂ ਦੀਆਂ ਮਨੋਰੰਜਨ ਖੇਡਾਂ ਖੇਡਦਿਆਂ ਪਾਰਟੀ ਦਾ ਆਨੰਦ ਲਿਆ। ਇਸ ਮੌਕੇ ਸ ਹਰਜੀਤ ਸਿੰਘ ਸੱਜਣ ਨੇ ਲਿਬਰਲ ਸਰਕਾਰ ਵਲੋਂ ਕੈਨੇਡੀਅਨ ਲੋਕਾਂ ਦੇ ਜੀਵਨ ਪੱਧਰ ਨੂੰ ਬੇਹਤਰ ਅਤੇ ਸੌਖਾਲਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਲੋਕਾਂ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਬਾਰਬੀਕਿਊ ਪਾਰਟੀ ਵਿਚ ਪੁੱਜਣ ਵਾਲੇ ਮਹਿਮਾਨਾਂ ਤੇ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ।