Headlines

ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਵਲੋਂ ਕੁਸ਼ਤੀ ਤੇ ਕਬੱਡੀ ਮੁਕਾਬਲੇ

ਯੂਨੀਵਰਸਲ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਐਸੋਸੀਏਸ਼ਨ ਅਤੇ ਕਿਡਜ ਪਲੇਅ ਵਲੋਂ ਕੈਨੇਡਾ ਦੇ ਜੰਮਪਲ ਬੱਚਿਆਂ ਦੇ ਅੰਡ਼ਰ-21 ਸਾਲ ਅਤੇ ਕੌਮਾਂਤਰੀ ਪੱਧਰ ਦੇ ਕਬੱਡੀ ਮੁਕਾਬਲੇ ਅੰਡਰ 25 ਖਿਡਾਰੀਆਂ ਵਿਚਾਲੇ ਬੈਲ ਸੈਂਟਰ ਦੇ ਖੇਡ ਮੈਦਾਨ ਵਿਚ ਕਰਵਾਏ ਗਏ। ਸਵੇਰੇ ਵੇਲੇ ਵੱਖ ਵੱਖ ਵਰਗਾਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ ਤੇ ਬਾਦ ਦੁਪਹਿਰ ਕਬੱਡੀ ਦੀਆਂ ਟੀਮਾਂ ਦੇ ਮੁਕਾਬਲੇ ਹੋਏ ਜਿਹਨਾਂ ਦਾ ਦਰਸ਼ਕਾਂ ਤੇ ਕਬੱਡੀ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ। ਅੰਡਰ-25 ਮੁਕਾਬਲਿਆਂ ਵਿਚ ਕੁਲਵਿੰਦਰ ਸੰਧੂ ਦੀ ਟੀਮ ਯੂਨੀਵਰਸਲ ਕਬੱਡੀ ਕਲੱਬ ਜੇਤੂ ਰਹੀ ਜਦੋਂਕਿ ਜਮਸ਼ੇਰ ਕਬੱਡੀ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ। ਅੰਡਰਲ-21 ਮੁਕਾਬਲਿਆਂ ਵਿਚ ਯੂਨੀਵਰਸਲ ਕਬੱਡੀ ਕਲੱਬ ਦੀ ਟੀਮ ਫਸਟ ਤੇ ਕਿਡਜ ਪਲੇਅ ਦੀ ਟੀਮ ਸੈਕੰਡ ਰਹੀ।

ਫੈਡਰੇਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਜੀਵਨ ਸ਼ੇਰਗਿੱਲ ਹੋਰ ਅਹੁਦੇਦਾਰਾਂ ਵਿਚ ਰਾਣਾ ਪਵਾਰ, ਗਾਸ਼ਾ ਗਿੱਲ, ਜੀਤਾ ਵੜੈਚ ਤੇ ਕਿਡਜ ਪਲੇਅ ਦੇ ਕੈਲ ਦੂਸਾਂਝ ਨੇ ਆਈਆਂ ਟੀਮਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ।  ਇਸ ਮੌਕੇ ਵੱਖ ਵੱਖ ਸਪਾਂਸਰਾਂ ਦਾ ਸਨਮਾਨ ਵੀ ਕੀਤਾ ਗਿਆ।

 

ਕਬੱਡੀ ਮੁਕਾਬਲਿਆਂ ਦੀ ਕੁਮੈਂਟਰੀ ਲੱਖਾ ਸਿਧਵਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਕਰਦਿਆਂ ਖੇਡ ਪ੍ਰੇਮੀਆਂ ਨੂੰ ਮੈਦਾਨ ਨਾਲ ਜੋੜਿਆ ਰੱਖਿਆ। ਦਰਸ਼ਕਾਂ ਤੇ ਖਿਡਾਰੀਆਂ ਵਿਚਾਲੇ ਉਤਸ਼ਾਹ ਨੂੰ ਬਣਾਈ ਰੱਖਿਆ।