Headlines

ਸਤਨਾਮ ਸਿੰਘ ਗਿੱਲ ਬਣੇ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਯੂਥ ਦੇ ਸੂਬਾ ਜਨਰਲ ਸਕੱਤਰ 

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,9 ਅਗਸਤ-
ਲੋਕ ਜਨ ਸ਼ਕਤੀ ਪਾਰਟੀ (ਰਾਮਵਿਲਾਸ)  ਦੇ ਸੁਪਰੀਮੋ ਤੇ ਮੈਂਬਰ ਲੋਕ ਸਭਾ ਸ਼੍ਰੀ ਚਿਰਾਗ ਪਾਸਵਾਨ ਵਲੋਂ ਸ.ਸਤਨਾਮ ਸਿੰਘ ਗਿੱਲ ਨੂੰ ਲੋਕ ਜਨ ਸ਼ਕਤੀ ਪਾਰਟੀ,ਵੱਲੋਂ ਪੰਜਾਬ ਪ੍ਰਦੇਸ਼ ਯੂਥ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਇਸ ਗੱਲ ਦੀ ਪੁਸ਼ਟੀ ਲੋਜਪਾ ਯੂਥ ਦੇ ਕੌਮੀ ਪ੍ਰਧਾਨ  ਸ਼੍ਰੀ ਪ੍ਰਣਬ ਪਾਸਵਾਨ ਅਤੇ ਸੂਬਾ ਯੂਥ ਪ੍ਰਧਾਨ ਸ਼੍ਰੀ ਸੰਜੀਵ ਥਾਪਰ ਨੇ ਸਾਂਝੇ ਤੌਰ ‘ਤੇ ਕੀਤੀ ਹੈ।
ਉਨ੍ਹਾਂ ਦੱਸਿਆ ਹੈ ਕਿ ਪਾਰਟੀ ਹਾਈਕਮਾਂਡ ਨੇ ਸੂਬੇ ਦੀ ਸਿਆਸਤ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਸਤਨਾਮ ਸਿੰਘ ਗਿੱਲ ਨੂੰ ਦੇ ਦਿੱਤੀ ਹੈ।
ਸ੍ਰੀ ਪ੍ਰਣਬ ਪਾਸਵਾਨ ਨੇ ਕਿਹਾ ਹੈ ਕਿ ਸਤਨਾਮ ਸਿੰਘ ਗਿੱਲ ਯੂਥ ਬ੍ਰਿਗੇਡ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਪਾਰਟੀ ਦੇ ਹਰ ਮੋਰਚੇ ‘ਤੇ ਸਾਥ ਦੇਣਗੇ।
ਉਹਨਾਂ ਦੱਸਿਆ ਕਿ ਮਾਨਯੋਗ ਸ਼੍ਰੀ ਚਿਰਾਗ ਪਾਸਵਾਨ ਦੇਸ਼ ਭਰ ਵਿੱਚ ਨੌਜਵਾਨਾਂ ਨੂੰ ਹਰ ਫਰੰਟ ‘ਤੇ ਅੱਗੇ ਲਿਆਉਣ ਲਈ ਚਾਹਵਾਨ ਹਨ।
ਸ਼੍ਰੀ ਪ੍ਰਣਬ ਪਾਸਵਾਨ ਨੇ ਕਿਹਾ ਕਿ ਸੂਬਾ ਜਨਰਲ ਸਕੱਤਰ ਯੂਥ ਨੂੰ ਰਾਜ ਦੇ ਸਿਆਸੀ ਮੁੱਦਿਆਂ ਬਾਰੇ ਸਥਾਨਕ ਪੱਧਰ ‘ਤੇ ਫੈਸਲੇ ਲੈਣ ਦਾ ਪੂਰਾ ਅਧਿਕਾਰ ਦੇ ਦਿੱਤਾ ਗਿਆ ਹੈ
ਫੋਟੋ : ਲੋਜਪਾ ਯੂਥ ਦੇ ਨਵਨਿਯੁਕਤ ਸੂਬਾਈ ਜਨਰਲ ਸਕੱਤਰ ਸ.ਸਤਨਾਮ ਸਿੰਘ ਗਿੱਲ