Headlines

ਐਡਮਿੰਟਨ ਵਿਚ 11 ਵਾਂ ਮੇਲਾ ਪੰਜਾਬੀਆਂ ਦਾ 19 ਅਗਸਤ ਨੂੰ

ਐਡਮਿੰਟਨ ( ਗੁਰਪ੍ਰੀਤ ਸਿੰਘ)- ਕੈਨੇਡੀਅਨ ਮੌਜੈਕ ਆਰਟਿਸਟ ਐਸੋਸੀਏਸ਼ਨ ਆਫ ਐਡਮਿੰਟਨ, ਪੰਜਾਬ ਯੁਨਾਈਟਡ ਸਪੋਰਟਸ ਹੈਰੀਟੇਜ ਐਸੋਸੀਏਸ਼ਨ ਅਤੇ  ਉਪਲ ਟਰੱਕਿੰਗ ਲਿਮਟਡ ਵਲੋਂ ਇਸ ਵਾਰ 11ਵਾਂ ਮੇਲਾ ਪੰਜਾਬੀਆਂ ਦਾ 19 ਅਗਸਤ ਦਿਨ ਸ਼ਨੀਵਾਰ  ਦੁਪਹਿਰ 1 ਵਜੇ ਤੋਂ ਪੂਸ਼ਾ ਗਰਾਉਂਡ ਦੇ ਕਾਰਨਰ 50 ਸਟਰੀਟ ਅਤੇ ਐਲਰਸਲੀ ਰੋਡ, 17550 ਸਟਰੀਟ ਸਾਊਥ ਵੈਸਟ ਐਡਮਿੰਟਨ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਉਘੇ ਕਲਾਕਾਰਾਂ ਵਿਚ ਗੋਲਡ ਸਟਾਰ ਮਲਕੀਤ ਸਿੰਘ, ਅਮਨ ਰੋਜ਼ੀ, ਨਿਰਮਲ ਸਿੱਧੂ, ਫਤਿਹ ਸਿਆਣ, ਮਨਿੰਦਰ ਦਿਓਲ ਤੇ ਸਥਾਨਕ ਕਲਾਕਾਰਾਂ ਵਿਚ ਉਪਿੰਦਰ ਮਠਾੜੂ, ਰਣਜੀਤ ਰਾਣਾ, ਲਾਡੀ ਸੂਸਾਂਵਾਲਾ, ਲਾਡੀ ਪੱਡਾ, ਮੇਵਾ ਬਰਾੜ, ਭੁਪਿੰਦਰਪਾਲ ਰੰਧਾਵਾ ਤੇ ਹੋਰ ਕਲਾਕਾਰ ਆਪਣੀ ਫਨ ਦਾ ਮੁਜ਼ਾਹਰਾ ਕਰਨਗੇ। ਵਧੇਰੇ ਜਾਣਕਾਰੀ ਲਈ ਉਪਿੰਦਰ ਮਠਾੜੂ ਨਾਲ ਫੋਨ ਨੰਬਰ 780-267-7740, ਹਰਦੀਪ ਲਾਲ 780-990-6783 ਜਾਂ ਪੰਕਜ ਦੂਆ ਨਾਲ ਫੋਨ ਨੰਬਰ 780-782-0572 ਉਪਰ ਸੰਪਰਕ ਕੀਤਾ ਜਾ ਸਕਦਾ ਹੈ।