Headlines

ਬੀਸੀ ਚਿਲਡਰਨ ਹੌਸਪੀਟਲ ਲਈ ਫੰਡਰੇਜਿੰਗ ਡਿਨਰ 12 ਅਗਸਤ ਨੂੰ ਮਿਸ਼ਨ ਵਿਚ

ਐਬਸਫੋਰਡ ( ਦੇ ਪ੍ਰ ਬਿ)- ਬੀਸੀ ਚਿਲਡਰਨ ਹੌਸਪੀਟਲ  ਵਾਸਤੇ ਇਕ ਫੰਡਰੇਜਿੰਗ ਡਿਨਰ 12 ਅਗਸਤ ਨੂੰ ਜ਼ਾਇਕਾ ਟੇਸਟ ਆਫ ਇੰਡੀਆ ਕਾਨਫਰੰਸ ਸੈਂਟਰ ਬੈਸਟ ਵੈਸਟਰਨ ਮਿਸ਼ਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਫੰਡਰੇਜਿੰਗ ਲਈ ਇਕ ਟਿਕਟ 50 ਡਾਲਰ ਅਤੇ ਚਾਰ ਟਿਕਟਾਂ  175 ਡਾਲਰ ਵਿਚ ਰੱਖੀਆਂ ਗਈਆਂ ਹਨ। ਡਿਨਰ ਮੌਕੇ ਡਰਾਅ ਵੀ ਕੱਢੇ ਜਾਣਗੇ ਜਿਸ ਵਿਚ ਵੈਸਟ ਜੈਟ ਏਅਰ ਟਿਕਟਾਂ, ਜਿਊਲਰੀ, ਗਿਫਟ ਬਾਸਕਟ ਤੇ ਹੋਰ ਕਈ ਇਨਾਮ ਹੋਣਗੇ।

ਸਪਾਂਸਰਸ਼ਿਪ, ਡੋਨੇਸ਼ਨ, ਟਿਕਟ ਜਾਂ ਵਧੇਰੇ ਜਾਣਕਾਰੀ ਲਈ ਇਮਲਿਕਾ ਨਾਲ ਫੋਨ ਨੰਬਰ 778-536-7575 ਉਪਰ ਸੰਪਰਕ ਕੀਤਾ ਜਾ ਸਕਦਾ ਹੈ।