Headlines

ਵਿੰਨੀਪੈਗ ਵਿਚ ਸਰਬ ਸਾਂਝਾ ਟੂਰਨਾਮੈਂਟ 26 ਤੇ 27 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)- ਸ਼ਹੀਦ ਊਧਮ ਸਿੰਘ ਕਲਚਰਲ ਐਂਡ ਸਪੋਰਟਸ ਕਲੱਬ ਵਿੰਨੀਪੈਗ ਵਲੋਂ ਸਰਬਾ ਸਾਂਝਾ ਟੂਰਨਾਮੈਂਟ 26 ਤੇ 27 ਅਗਸਤ ਨੂੰ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ।  ਟੂਰਨਾਮੈਂਟ ਦੌਰਾਨ ਸੌਕਰ ਲੜਕੇ ਤੇ ਲੜਕੀਆਂ, ਵਾਲੀਬਾਲ, ਬਾਸਕਿਟਬਾਲ, ਦੌੜਾਂ ਲੜਕੇ ਤੇ ਲੜਕੀਆਂ , ਰੱਸਕਸ਼ੀ ਤੋਂ ਇਲਾਵਾ ਸਥਾਨਕ ਖਿਡਾਰੀਆਂ ਦੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਦਸਤਾਰ ਮੁਕਾਬਲੇ ਅਤੇ ਤੀਆਂ ਦਾ ਮੇਲਾ ਵੀ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਪਰਮਜੀਤ ਗਿੱਲ ਨਾਲ ਫੋਨ ਨੰਬਰ 204-997-2146,  ਨਿਰਭੈ ਸਿੰਘ ਧਾਲੀਵਾਲ 204-997-1199 ਜਾਂ ਸਰਪ੍ਰੀਤ ਬਿੱਲਾ ਨਾਲ 204-979-8077 ਤੇ ਸੰਪਰਕ ਕੀਤਾ ਜਾ ਸਕਦਾ ਹੈ।